ਕਠੁਆ ਬਲਾਤਕਾਰ ਮਾਮਲਾ : ਮੁਲਜ਼ਮਾਂ ਨੇ ਕੀਤੀ ਨਾਰਕੋ ਟੈਸ‍ਟ ਕਰਾਉਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਠੁਆ ਬਲਾਤਕਾਰ ਮਾਮਲੇ ਦੀ ਸੁਣਵਾਈ ਦੌਰਾਨ ਜੰ‍ਮੂ-ਕਸ਼‍ਮੀਰ ਜ਼ਿਲ੍ਹਾ ਅਦਾਲਤ ਵਿਚ ਸਾਰੇ ਆਰੋਪੀਆਂ ਨੇ ਖ਼ੁਦ ਨੂੰ ਨਿਰਦੋਸ਼ ਦਸਿਆ। ਸਾਰੇ ਆਰੋਪੀਆਂ ਨੇ ਜ਼ਿਲ੍ਹਾ...

rape case

ਜੰ‍ਮੂ : ਕਠੁਆ ਬਲਾਤਕਾਰ ਮਾਮਲੇ ਦੀ ਸੁਣਵਾਈ ਦੌਰਾਨ ਜੰ‍ਮੂ-ਕਸ਼‍ਮੀਰ ਜ਼ਿਲ੍ਹਾ ਅਦਾਲਤ ਵਿਚ ਸਾਰੇ ਆਰੋਪੀਆਂ ਨੇ ਖ਼ੁਦ ਨੂੰ ਨਿਰਦੋਸ਼ ਦਸਿਆ। ਸਾਰੇ ਆਰੋਪੀਆਂ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੋਂ ਨਾਰਕੋ ਟੈਸ‍ਟ ਕਰਾਉਣ ਦੀ ਮੰਗੀ ਕੀਤੀ ਹੈ। ਉਥੇ ਹੀ ਇਸ ਮਾਮਲੇ ਵਿਚ ਗ੍ਰਿਫ਼ਤਾਰ ਨਬਾਲਗ ਨੇ ਕਾਨੂੰਨੀ ਮਜਿਸਟਰੈਟ ਸਾਹਮਣੇ ਜ਼ਮਾਨਤ ਦੀ ਅਰਜੀ ਦਿਤੀ, ਜਿਸ 'ਤੇ ਸੁਣਵਾਈ ਹੋਈ। ਇਸ ਮਾਮਲੇ ਵਿਚ ਅਦਾਲਤ ਨੇ ਪੁਲਿਸ ਦੀ ਅਪਰਾਧਿਕ ਸ਼ਾਖਾ ਵਲੋਂ ਆਰੋਪੀਆਂ ਨੂੰ ਦੋਸ਼ ਪੱਤਰ ਦੀਆਂ ਕਾਪੀਆਂ ਉਪਲੱਬਧ ਕਰਾਉਣ ਨੂੰ ਕਿਹਾ ਅਤੇ ਮਾਮਲੇ ਵਿਚ ਸੁਣਵਾਈ ਦੀ ਅਗਲੀ ਤਾਰੀਕ 28 ਅਪ੍ਰੈਲ ਤੈਅ ਕੀਤੀ। ਆਰੋਪੀਆਂ ਦੇ ਵਕੀਲ ਅੰਕੁਰ ਸ਼ਰਮਾ ਨੇ ਕਿਹਾ ਹੈ ਕਿ ਸਾਰੇ ਆਰੋਪੀਆਂ ਨੇ ਨਾਰਕੋ ਟੈਸ‍ਟ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ ਇਕ ਆਰੋਪੀ ਨੇ ਅਦਾਲਤ ਵਿਚ ਪੇਸ਼ੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਆਰੋਪੀਆਂ ਦਾ ਨਾਰਕੋ ਟੈਸ‍ਟ ਹੋਣਾ ਚਾਹੀਦਾ ਹੈ।   

 ਜੰਮੂ ਕਸ਼ਮੀਰ ਸਰਕਾਰ ਨੇ ਇਸ ਸੰਵੇਦਨਸ਼ੀਲ ਮਾਮਲੇ ਵਿਚ ਸੁਣਵਾਈ ਲਈ ਦੋ ਵਿਸ਼ੇਸ਼ ਪ੍ਰੌਸੀਕਿਊਟਰਾਂ ਦੀ ਨਿਯੁਕਤੀ ਕੀਤੀ ਹੈ ਅਤੇ ਦੋਨੇ ਹੀ ਸਿਖ ਹਨ। ਇਸ ਨੂੰ ਇਸ ਮਾਮਲੇ ਵਿਚ ਹਿੰਦੂ ਮੁਸਲਮਾਨ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ‘ਨਿਰਪੱਖਤਾ’ ਯਕੀਨੀ ਕਰਨ ਦੀ ਕੋਸ਼ਿਸ ਮੰਨੀ ਜਾ ਰਹੀ ਹੈ। ਸੁਪਰੀਮ ਕੋਰਟ ਦੁਆਰਾ 13 ਅਪ੍ਰੈਲ ਨੂੰ ਜੰਮੂ ਵਾਰ ਐਸੋਸੀਏਸ਼ਨ ਅਤੇ ਕਠੁਆ ਵਾਰ ਐਸੋਸੀਏਸ਼ਨ ਨੂੰ ਆੜੇ ਹੱਥ ਲਏ ਜਾਣ ਤੋਂ ਬਾਅਦ ਹੁਣ ਸੁਣਵਾਈ ਵਧੀਆ ਢੰਗ ਨਾਲ ਚੱਲਣ ਦੀ ਉਂਮੀਦ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਕੁਝ ਵਕੀਲਾਂ ਦੁਆਰਾ ਕਾਨੂੰਨੀ ਪ੍ਰੀਕ੍ਰਿਆ ਵਿਚ ਰੁਕਾਵਟ ਪੈਦਾ ਕਰਨ ਉਤੇ ਸਖ਼ਤ ਇਤਰਾਜ ਜਤਾਇਆ ਸੀ।  

ਜਸਟਿਸ ਦੀਪਕ ਮਿਸ਼ਰਾ, ਜੱਜ ਏਐਮ ਖਾਨਵਿਲਕਰ ਅਤੇ ਜੱਜ ਡੀਵਾਈ ਚੰਦਰਚੂੜ ਦੀ ਬੈਂਚ ਨੇ ਜੰਮੂ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਵੀ ਆਲੋਚਨਾ ਕੀਤੀ ਜਿਸਨੇ ਪ੍ਰਸਤਾਵ ਪਾਸ ਕਰ ਕੇ ਅਦਾਲਤੀ ਕਾਰਵਾਈ ਵਿਚ ਸ਼ਾਮਿਲ ਨਾ ਹੋਣ ਲਈ ਕਿਹਾ ਸੀ। ਦੋਸ਼ ਸ਼ਾਖਾ ਦੁਆਰਾ ਦਰਜ ਆਰੋਪ ਪਤਰਾਂ ਅਨੁਸਾਰ, ਬਕਰਵਾਲ ਸਮਾਜ ਦੀ ਲੜਕੀ ਅਗਵਾ, ਬਲਾਤਕਾਰ ਅਤੇ ਕਤਲ ਇਕ ਤਹਿਸ਼ੁਦਾ ਸਾਜਿਸ਼ ਦਾ ਹਿਸਾ ਸੀ ਤਾਂਜੋ ਇਸ ਘੱਟ ਗਣਤੀ ਸਮਾਜ ਨੂੰ ਇਲਾਕੇ ਵਿਚੋਂ ਹਟਾਇਆ ਜਾ ਸਕੇ। ਇਸ ਵਿਚ ਕਠੁਆ ਦੇ ਇਕ ਪਿੰਡ ਵਿਚ ਮੰਦਿਰ ਦੀ ਦੇਖਰੇਖ ਕਰਨ ਵਾਲੇ ਨੂੰ ਇਸ ਦੋਸ਼ ਦਾ ਮੁੱਖ ਸਾਜਿਸ਼ਕਰਤਾ ਦਸਿਆ ਗਿਆ ਹੈ।  

ਸਾਂਜੀ ਰਾਮ ਨੇ ਕਥਿਤ 'ਤੇ ਵਿਸ਼ੇਸ਼ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਅਤੇ ਸੁਰੇਂਦਰ ਵਰਮਾ, ਮਿੱਤਰ ਪ੍ਰਵੇਸ਼ ਕੁਮਾਰ ਉਰਫ ਮੰਨੁ, ਰਾਮ ਦੇ ਭਤੀਜੇ ਇਕ ਨਬਾਲਗ ਅਤੇ ਉਸ ਦੇ ਬੇਟੇ ਵਿਸ਼ਾਲ ਉਰਫ ‘ਸ਼ੰਮਾ’ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿਤਾ। ਦੋਸ਼ ਪੱਤਰ ਵਿਚ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਐਸਪੀ ਆਨੰਦ ਦੱਤਾ ਨੂੰ ਵੀ ਨਾਮਜਦ ਕੀਤਾ ਗਿਆ ਹੈ ਜਿਸ ਨੇ ਰਾਮ ਤੋਂ ਚਾਰ ਲੱਖ ਰੁਪਏ ਕਥਿਤ ਰੂਪ ਤੋਂ ਲੈ ਕੇ ਖ਼ਾਸ ਸਬੂਤ ਖ਼ਤਮ ਕੀਤੇ ਤੇ ਹੁਣ ਅੱਠ ਆਰੋਪੀ ਗ੍ਰਿਫ਼ਤਾਰ ਹੋ ਚੁਕੇ ਹਨ।