ਬਲਾਤਕਾਰੀਆਂ ਨੂੰ ਫ਼ਾਂਸੀ ਦੇਣ ਲਈ ਜਲਾਦ ਬਣਨ ਲਈ ਤਿਆਰ : ਆਨੰਦ ਮਹਿੰਦਰਾ
ਕਠੂਆ ਅਤੇ ਉਨਾਵ ਸਮੇਤ ਬੱਚੀਆਂ ਨਾਲ ਬਲਾਤਕਾਰ ਦੀਆਂ ਹੋਰ ਘਟਨਾਵਾਂ ਦੇ ਵਿਰੋਧ ਵਿਚ ਪੂਰੇ ਦੇਸ਼ ਦਾ ਗੁੱਸਾ ਸ਼ਿਖ਼ਰਾਂ 'ਤੇ ਹੈ। ਇਨਸਾਫ਼ ਲਈ ...
ਨਵੀਂ ਦਿੱਲੀ : ਕਠੂਆ ਅਤੇ ਉਨਾਵ ਸਮੇਤ ਬੱਚੀਆਂ ਨਾਲ ਬਲਾਤਕਾਰ ਦੀਆਂ ਹੋਰ ਘਟਨਾਵਾਂ ਦੇ ਵਿਰੋਧ ਵਿਚ ਪੂਰੇ ਦੇਸ਼ ਦਾ ਗੁੱਸਾ ਸ਼ਿਖ਼ਰਾਂ 'ਤੇ ਹੈ। ਇਨਸਾਫ਼ ਲਈ ਦੇਸ਼ ਵਿਚ ਲੋਕ ਜਗ੍ਹਾ-ਜਗ੍ਹਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਸਾਰਿਆਂ ਦੇ ਵਿਚਕਾਰ ਗੁਜਰਾਤ ਦੇ ਸੂਰਤ ਵਿਚ ਇਕ 9 ਸਾਲ ਦੀ ਬੱਚੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੇ ਸਰੀਰ 'ਤੇ 80 ਤੋਂ ਜ਼ਿਆਦਾ ਜ਼਼ਖਮਾਂ ਦੇ ਨਿਸ਼ਾਨ ਸਨ।
ਇਕ ਦਿਨ ਬਾਅਦ ਪੋਸਟਮਾਰਟਮ ਦੀ ਰਿਪੋਰਟ ਵਿਚ ਬੱਚੀ ਦੇ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ। ਬੱਚੀ ਦੇ ਸਰੀਰ 'ਤੇ ਮਿਲੇ ਜ਼ਖਮਾਂ ਨੂੰ ਦੇਖ ਕੇ ਡਾਕਟਰਾਂ ਨੇ ਦਸਿਆ ਕਿ ਸੀ ਕਿ ਉਸ ਦਾ 7 ਦਿਨ ਤੋਂ ਜ਼ਿਆਦਾ ਸਮੇਂ ਤਕ ਸੋਸ਼ਣ ਕੀਤਾ ਗਿਆ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਅਪਣੇ ਸ਼ਾਂਤ ਸੁਭਾਅ ਲਈ ਜਾਣੇ ਜਾਣ ਵਾਲੇ ਉਦਯੋਗਪਤੀ ਆਨੰਦ ਮਹਿੰਦਰਾ ਦਾ ਗੁੱਸਾ ਵੀ ਟਵਿੱਟਰ 'ਤੇ ਦੇਖਣ ਨੂੰ ਮਿਲਿਆ।
ਆਨੰਦ ਮਹਿੰਦਰਾ ਨੇ ਅਪਣੇ ਟਵੀਟ ਵਿਚ ਲਿਖਿਆ ਕਿ ''ਵੈਸੇ ਤਾਂ ਜਲਾਦ ਦਾ ਕੰਮ ਕੋਈ ਨਹੀਂ ਕਰਨਾ ਚਾਹੁੰਦਾ, ਪਰ ਬੱਚੀਆਂ ਦੇ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਸਜ਼ਾ-ਏ-ਮੌਤ ਦੇ ਲਈ ਮੈਂ ਇਹ ਕੰਮ ਕਰਨ ਲਈ ਤਿਆਰ ਹਾਂ, ਮੈਂ ਸ਼ਾਂਤ ਰਹਿਣ ਦੀ ਬਹੁਤ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਦੇਸ਼ ਵਿਚ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਮੇਰਾ ਖ਼ੂਨ ਖੌਲ ਉਠਦਾ ਹੈ।''