ਬਿਮਾਰ ਪਿਤਾ ਨੂੰ ਗੋਦ ਵਿਚ ਚੁੱਕ ਕੇ ਜਾਣ ਲਈ ਮਜ਼ਬੂਰ ਹੋਇਆ ਬੇਟਾ, ਪੁਲਿਸ ਨੇ ਰਿਕਸ਼ੇ ਤੋਂ ਉਤਾਰਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਨੂੰ ਆਪਣੇ ਪਿਤਾ ਨਾਲ ਪੁਨਾਲੂਰ ਕਸਬੇ ਦੇ ਖੇਤਰ ਵਿਚ ਲਗਭਗ ਇੱਕ ਕਿਲੋਮੀਟਰ ਦੀ ਦੂਰੀ ‘ਤੇ ਘਰ ਜਾਣ ਲਈ ਮਜ਼ਬੂਰ ਕੀਤਾ ਗਿਆ।

File photo

ਨਵੀਂ ਦਿੱਲੀ: ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਇੱਕ ਘਟਨਾ ਦੇ ਸੰਬੰਧ ਵਿਚ ਇੱਕ ਕੇਸ ਦਰਜ ਕੀਤਾ ਹੈ। ਕੇਰਲਾ ਦੇ ਕੋਲਮ ਵਿਚ ਇੱਕ ਵਿਅਕਤੀ ਕਥਿਤ ਤੌਰ ਤੇ ਆਪਣੇ ਬੀਮਾਰ ਪਿਤਾ ਨਾਲ ਇੱਕ ਆਟੋ ਰਿਕਸ਼ਾ ਵਿੱਚ ਜਾ ਰਿਹਾ ਸੀ, ਅਤੇ ਤਾਲਾਬੰਦੀ ਦੀਆਂ ਹਦਾਇਤਾਂ ਕਾਰਨ ਪੁਲਿਸ ਟੀਮ ਨੇ ਉਸ ਨੂੰ ਰੋਕ ਲਿਆ ਬਾਅਦ ਵਿਚ ਉਹ ਵਿਅਕਤੀ ਆਪਣੇ 65 ਸਾਲ ਦੇ ਬਾਪ ਨੂੰ ਗੋਦ ਵਿਚ ਚੱਕ ਕੇ ਪੈਦਲ ਤੁਰ ਕੇ ਜਾਣ ਲਈ ਮਜ਼ਬੂਰ ਹੋ ਗਿਆ। ਕੋਲਾਮ ਦੇ ਕੁਲਤੁਪੁਜਾ ਪਿੰਡ ਵਿਚ ਪੁਨਾਲੂਰ ਤਾਲੁਕ ਹਸਪਤਾਲ ਵਿਚ ਦਾਖਲ ਬਜ਼ੁਰਗ ਨੂੰ ਬੁੱਧਵਾਰ ਨੂੰ ਛੁੱਟੀ ਦੇ ਦਿੱਤੀ ਗਈ,

ਜਿਸ ਤੋਂ ਬਾਅਦ ਉਹ ਆਪਣੇ ਬੇਟੇ ਨਾਲ ਆਟੋ ਰਿਕਸ਼ਾ ਨਾਲ ਘਰ ਵਾਪਸ ਜਾ ਰਿਹਾ ਸੀ। ਬਜ਼ੁਰਗ ਦੇ ਬੇਟੇ ਦਾ ਆਰੋਪ ਹੈ ਕਿ ਹਸਪਤਾਲ ਤੋਂ ਡਿਸਚਾਰਜ ਦਸਤਾਵੇਜ਼ ਦਿਖਾਉਣ ਦੇ ਬਾਵਜੂਦ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਨੂੰ ਅੱਗੇ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ। ਵਿਅਕਤੀ ਅਤੇ ਉਸਦੇ ਬਜ਼ੁਰਗ ਪਿਤਾ ਨੂੰ ਪੁਲਿਸ ਨੇ ਆਟੋ ਤੋਂ ਹੇਠਾਂ ਉਤਾਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਨਾਲ ਪੁਨਾਲੂਰ ਕਸਬੇ ਦੇ ਖੇਤਰ ਵਿਚ ਲਗਭਗ ਇੱਕ ਕਿਲੋਮੀਟਰ ਦੀ ਦੂਰੀ ‘ਤੇ ਘਰ ਜਾਣ ਲਈ ਮਜ਼ਬੂਰ ਕੀਤਾ ਗਿਆ।

ਦੱਸ ਦਈਏ ਕਿ ਕੇਰਲ ਦੇ ਸਿਹਤ ਮੰਤਰਾਲੇ ਨੂੰ ਬੁੱਧਵਾਰ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ, ਰਾਜ ਵਿਚ ਕੋਰੋਨਾ ਵਾਇਰਸ ਦੇ ਕੁੱਲ 388 ਮਾਮਲੇ ਸੰਕਰਮਿਤ ਪਾਏ ਗਏ ਹਨ, ਜਦੋਂ ਕਿ 218 ਮਰੀਜ਼ ਘਰ ਗਏ ਹਨ। ਤਾਜ਼ਾ ਅੰਕੜਿਆਂ ਅਨੁਸਾਰ, ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਸੰਖਿਆ 12,380 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ, ਕੋਰੋਨਾ ਦੇ 941 ਨਵੇਂ ਕੇਸ ਸਾਹਮਣੇ ਆਏ ਹਨ ਅਤੇ 37 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 414 ਵਿਅਕਤੀਆਂ ਦੀ ਮੌਤ ਕੋਰੋਨਾ ਨਾਲ ਹੋਈ ਹੈ, ਹਾਲਾਂਕਿ 1489 ਮਰੀਜ਼ ਵੀ ਇਸ ਬਿਮਾਰੀ ਨੂੰ ਹਰਾਉਣ ਵਿੱਚ ਸਫ਼ਲ ਰਹੇ ਹਨ।