ਅਸੀਂ ਪ੍ਰਵਾਸੀਆਂ ਲਈ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ ਪਰ ਕੇਂਦਰ ਨੇ ਜਵਾਬ ਨਹੀਂ ਦਿਤਾ : ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਪ੍ਰਵਾਸੀ ਮਜ਼ਦੂਰਾਂ ਵਾਸਤੇ ਮੁੰਬਈ ਤੋਂ ਬਿਹਾਰ ਅਤੇ ਯੂਪੀ ਦੇ ਕੁੱਝ ਇਲਾਕਿਆਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ

File photo

ਮੁੰਬਈ, 15 ਅਪ੍ਰੈਲ: ਮਹਾਰਾਸ਼ਟਰ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਪ੍ਰਵਾਸੀ ਮਜ਼ਦੂਰਾਂ ਵਾਸਤੇ ਮੁੰਬਈ ਤੋਂ ਬਿਹਾਰ ਅਤੇ ਯੂਪੀ ਦੇ ਕੁੱਝ ਇਲਾਕਿਆਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਮੰਗ ਕੀਤੀ ਸੀ ਜਿਸ ਦਾ ਕੋਈ ਜਵਾਬ ਨਹੀਂ ਆਇਆ। ਰਾਜ ਦੇ ਮੰਤਰੀ ਨੇ ਇਹ ਗੱਲ ਕਹੀ ਹੈ। ਕਲ ਬਾਂਦਰਾ ਦੇ ਰੇਲਵੇ ਸਟੇਸ਼ਨ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ ਸਨ ਜਿਹੜੇ ਆਪੋ ਅਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਸਨ।

ਮੰਤਰੀ ਨੇ ਕਿਹਾ, 'ਰਾਜ ਸਰਕਾਰ ਪ੍ਰਵਾਸੀ ਮਜ਼ਦੂਰਾਂ ਦੀ ਮੰਗ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਕਿ ਉਹ ਅਪਣੇ ਘਰ ਜਾਣਾ ਚਾਹੁੰਦੇ ਹਨ। ਜ਼ਾਹਰ ਹੈ ਕਿ ਜੇ ਕੋਈ ਕੰਮ ਨਹੀਂ ਹੋਵੇਗਾ ਤਾਂ ਕੋਈ ਵੀ ਉਨ੍ਹਾਂ ਨੂੰ ਮੁੰਬਈ ਜਾਂ ਰਾਜ ਦੇ ਕਿਸੇ ਹੋਰ ਹਿੱਸੇ ਵਿਚ ਅਪਣੇ ਘਰਾਂ ਵਿਚ ਨਹੀਂ ਰਹਿਣ ਦੇਵੇਗਾ।' ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਤਾਲਾਬੰਦੀ ਦਾ ਐਲਾਨ ਹੋਣ ਤੋਂ ਐਨ ਪਹਿਲਾਂ ਇਹ ਖ਼ਬਰਾਂ ਆਈਆਂ ਸਨ ਕਿ ਪ੍ਰਵਾਸੀ ਮਜ਼ਦੂਰ ਅਪਣੇ ਘਰ ਜਾਣ ਲਈ ਕਿਸੇ ਵੀ ਗੱਡੀ ਵਿਚ ਸਵਾਰ ਹੋਣ ਵਾਸਤੇ ਤਿਆਰ ਹਨ।

ਮੰਤਰੀ ਨੇ ਕਿਹਾ ਕਿ ਉਸ ਸਮੇਂ ਕੇਂਦਰ ਨੂੰ ਰੇਲ ਗੱਡੀਆਂ ਚਲਾਉਣ ਲਈ ਆਖਿਆ ਗਿਆ ਸੀ। ਸ਼ਿਵ ਸੈਨਾ ਦੇ ਕਿਸੇ ਸੰਸਦ ਮੈਂਬਰ ਨੇ ਕਿਹਾ, 'ਰਾਜ ਦੁਆਰਾ ਚਲਾਏ ਜਾ ਰਹੇ ਆਸਰਾ ਕੇਂਦਰਾਂ ਦੀ ਗਿਣਤੀ ਪੰਜ ਤੋਂ ਛੇ ਲੱਖ ਵਿਚਾਲੇ ਸੀ। ਕੁੱਝ ਤਾਂ ਪਹਿਲਾਂ ਹੀ ਘਰਾਂ ਨੂੰ ਚਲੇ ਗਏ ਸਨ ਜਦਕਿ ਕੁੱਝ ਅਪਣੇ ਘਰਾਂ ਨੂੰ ਜਾਣ ਵਾਸਤੇ ਕੰਟੇਨਰਾਂ ਅਤੇ ਟੈਂਕਰਾਂ ਵਿਚ ਲੁਕ ਗਏ ਸਨ।' (ਏਜੰਸੀ)