ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿਚ ਮਮਤਾ ਬੈਨਰਜੀ ਵਿਰੁਧ ਦਰਜ ਹੋਈ ਐਫ਼.ਆਈ.ਆਰ
ਮਾਥਾਭਾਂਗਾ ਪੁਲਿਸ ਥਾਣੇ ’ਚ ਦਰਜ ਅਪਣੀ ਸ਼ਿਕਾਇਤ ਦੇ ਨਾਲ ਹੀ ਉਨ੍ਹਾਂ ਨੇ ਮਮਤਾ ਬੈਨਰਜੀ ਦੇ ਭਾਸ਼ਣ ਦੀ ਇਕ ਵੀਡੀਉ ਵੀ ਨੱਥੀ ਕੀਤੀ ਹੈ।
ਕੋਲਕਾਤਾ : ਕੇਂਦਰੀ ਬਲਾਂ ਦਾ ਘਿਰਾਉ ਕਰਨ ਲਈ ਲੋਕਾਂ ਨੂੰ ਭੜਕਾਉਣ ਦੇ ਦੋਸ਼ ’ਚ ਇਥੇ ਇਕ ਪੁਲਿਸ ਥਾਣੇ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖ਼ਿਲਾਫ਼ ਐਫ਼.ਆਈ.ਆਰ ਦਰਜ ਕੀਤੀ ਗਈ ਹੈ। ਇਸ ’ਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਭੜਕਾਉਣ ਦੇ ਕਾਰਨ ਸੀਤਲਕੂਚੀ ਗੋਲੀਬਾਰੀ ਦੀ ਘਟਨਾ ਹੋਈ ਅਤੇ ਉਸ ਵਿਚ ਚਾਰ ਲੋਕਾਂ ਮੌਤ ਹੋ ਗਈ।
ਕੂਚਬਿਹਾਰ ’ਚ ਭਾਜਪਾ ਘੱਟ ਗਿਣਤੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸਿਦਿੱਕੀ ਅਲੀ ਮਿਆ ਨੇ ਬੁਧਵਾਰ ਨੂੰ ਅਪਣੀ ਸ਼ਿਕਾਇਤ ’ਚ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਵਲੋਂ ਬਨਰੇਸ਼ਵਰ ’ਚ ਇਕ ਰੈਲੀ ’ਚ ਦਿਤੇ ਗਏ ਭਾਸ਼ਣ ਨੇ ਲੋਕਾਂ ਨੂੰ ਚੋਣਾਂ ਲਈ ਚੌਥੇ ਗੇੜ ਦੌਰਾਨ ਸੀਆਈਐਸਐਫ਼ ਦੇ ਕਰਮੀਆਂ ਵਿਰੁਧ ਹਮਲੇ ਲਈ ਭੜਕਾਇਆ ਸੀ।
ਮਾਥਾਭਾਂਗਾ ਪੁਲਿਸ ਥਾਣੇ ’ਚ ਦਰਜ ਅਪਣੀ ਸ਼ਿਕਾਇਤ ਦੇ ਨਾਲ ਹੀ ਉਨ੍ਹਾਂ ਨੇ ਮਮਤਾ ਬੈਨਰਜੀ ਦੇ ਭਾਸ਼ਣ ਦੀ ਇਕ ਵੀਡੀਉ ਵੀ ਨੱਥੀ ਕੀਤੀ ਹੈ। ਮਿਆ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਭੜਕਾਉ ਬਿਆਨ ਨਾਲ ਭੜਕੇ ਪਿੰਡ ਵਾਲਿਆਂ ਨੇ ਤੈਨਾਤ ਸੁਰੱਖਿਆ ਕਰਮੀਆਂ ਦੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ।