ਭਾਰਤ ’ਚ ਕੋਰੋਨਾ ਦੇ ਇਕ ਦਿਨ ’ਚ ਦੋ ਲੱਖ ਤੋਂ ਵੱਧ ਮਾਮਲੇ ਆਏ, 1,185 ਮੌਤਾਂ
ਲਾਗ ਪੀੜਤ ਲੋਕਾਂ ਦੀ ਗਿਣਤੀ 15,69,743 ਹੋ ਗਈ ਹੈ।
Corona Case
ਨਵੀਂ ਦਿੱਲੀ : ਭਾਰਤ ’ਚ ਕੋਰੋਨਾ ਵਾਇਰਸ ਦੇ ਇਕ ਦਿਨ ’ਚ ਹੁਣ ਤਕ ਦੇ ਸੱਭ ਤੋਂ ਵੱਧ 2,17,353 ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਲਾਗ ਦੇ ਕੁਲ ਮਾਮਲੇ 1,42,91,917 ਹੋ ਗਏ ਹਨ
ਜਦਕਿ 15 ਲੱਖ ਤੋਂ ਵੱਧ ਲੋਕ ਹਾਲੇ ਵੀ ਲਾਗ ਦੀ ਚਪੇਟ ਵਿਚ ਹਨ। ਮੰਤਰਾਲੇ ਦੇ ਸ਼ੁਕਰਵਾਰ ਸਵੇਰੇ ਦੇ ਅੰਕੜਿਆਂ ਮੁਤਾਬਕ ਬੀਤੇ 24 ਘੰਟੇ ’ਚ 1,185 ਲੋਕਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 1,74,308 ਹੋ ਗਈ ਹੈ।
ਜੋ 18 ਅਕਤੂਬਰ 2020 ਦੇ ਬਾਅਦ ਸੱਭ ਤੋਂ ਵੱਧ ਹੈ। ਲਾਗਤਾਰ 37 ਵੇਂ ਦਿਨ ਮਾਮਲਿਆਂ ’ਚ ਵਾਧਾ ਦੇਖਿਆ ਗਿਆ ਹੈ ਅਤੇ ਲਾਗ ਪੀੜਤ ਲੋਕਾਂ ਦੀ ਗਿਣਤੀ 15,69,743 ਹੋ ਗਈ ਹੈ।