ਪੈਟਰੋਲ-ਡੀਜ਼ਲ ਅਤੇ ਐਲਪੀਜੀ ਦੀ ਘੱਟ ਵਰਤੋਂ ਕਰ ਰਹੇ ਭਾਰਤੀ, ਕੀਮਤਾਂ 'ਚ ਰਿਕਾਰਡ ਵਾਧੇ ਤੋਂ ਬਾਅਦ ਘਟੀ ਖਪਤ

ਏਜੰਸੀ

ਖ਼ਬਰਾਂ, ਰਾਸ਼ਟਰੀ

16 ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਦੇ ਵਿਚਕਾਰ ਦੇਸ਼ ਵਿਚ ਇਸ ਦੀ ਖਪਤ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ।

Fuel Consumption fall in first half of April amid record rise in prices

 

ਨਵੀਂ ਦਿੱਲੀ: 16 ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਦੇ ਵਿਚਕਾਰ ਦੇਸ਼ ਵਿਚ ਇਸ ਦੀ ਖਪਤ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਪੈਟਰੋਲੀਅਮ ਉਦਯੋਗ ਦੇ ਤਾਜ਼ਾ ਅੰਕੜਿਆਂ ਅਨੁਸਾਰ  ਭਾਰਤੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਘੱਟ ਕਰਨੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ ਅਪ੍ਰੈਲ ਦੇ ਪਹਿਲੇ 15 ਦਿਨਾਂ 'ਚ ਮਾਰਚ ਦੇ ਪਹਿਲੇ 15 ਦਿਨਾਂ ਦੇ ਮੁਕਾਬਲੇ ਪੈਟਰੋਲ ਦੀ ਵਿਕਰੀ ਲਗਭਗ 10 ਫੀਸਦੀ ਘੱਟ ਹੋਈ ਹੈ ਅਤੇ ਡੀਜ਼ਲ ਦੀ ਮੰਗ 'ਚ 15.6 ਫੀਸਦੀ ਦੀ ਕਮੀ ਆਈ ਹੈ।

Petrol-diesel

ਇਸੇ ਤਰ੍ਹਾਂ 1 ਤੋਂ 15 ਅਪ੍ਰੈਲ ਦਰਮਿਆਨ ਘਰੇਲੂ ਰਸੋਈ ਗੈਸ ਦੀ ਖਪਤ 'ਚ ਵੀ ਮਹੀਨਾਵਾਰ ਆਧਾਰ 'ਤੇ 1.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤੇਲ ਕੰਪਨੀਆਂ ਨੇ ਕਰੀਬ ਸਾਢੇ ਚਾਰ ਮਹੀਨਿਆਂ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖਣ ਤੋਂ ਬਾਅਦ 22 ਮਾਰਚ ਨੂੰ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਸੀ। ਇਸ ਤੋਂ ਬਾਅਦ 6 ਅਪ੍ਰੈਲ ਤੱਕ 16 ਦਿਨਾਂ ਦੇ ਅੰਦਰ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੁੱਲ 10-10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ।

Petrol-diesel

ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵੀ 22 ਮਾਰਚ ਨੂੰ 50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ। ਇਸ ਤੋਂ ਬਾਅਦ ਦਿੱਲੀ 'ਚ ਬਿਨ੍ਹਾਂ ਸਬਸਿਡੀ ਵਾਲਾ 14.2 ਕਿਲੋ ਦਾ ਰਸੋਈ ਗੈਸ ਸਿਲੰਡਰ 949.50 ਰੁਪਏ ਦਾ ਹੋ ਗਿਆ ਹੈ। ਨਵੀਂ ਕੀਮਤ ਦੇ ਵਾਧੇ ਤੋਂ ਬਾਅਦ ਏਅਰਕ੍ਰਾਫਟ ਫਿਊਲ ATF ਵੀ 1,13,202.33 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ। ਇਸ ਦੀ ਵਿਕਰੀ 'ਚ ਮਾਸਿਕ ਆਧਾਰ 'ਤੇ 20.5 ਫੀਸਦੀ ਦੀ ਗਿਰਾਵਟ ਆਈ ਹੈ।

LPG Gas Cylinder

ਪੈਟਰੋਲੀਅਮ ਉਦਯੋਗ ਦੇ ਅੰਕੜਿਆਂ ਅਨੁਸਾਰ, ਸਰਕਾਰੀ ਤੇਲ ਕੰਪਨੀਆਂ ਨੇ 1 ਤੋਂ 15 ਅਪ੍ਰੈਲ ਦੇ ਵਿਚਕਾਰ 11.20 ਲੱਖ ਟਨ ਪੈਟਰੋਲ ਵੇਚਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 12.1 ਪ੍ਰਤੀਸ਼ਤ ਅਤੇ 2019 ਦੀ ਇਸੇ ਮਿਆਦ ਦੇ ਮੁਕਾਬਲੇ 19.6 ਪ੍ਰਤੀਸ਼ਤ ਵੱਧ ਹੈ। ਮਾਰਚ 2022 ਦੀ ਇਸੇ ਮਿਆਦ ਦੇ ਮੁਕਾਬਲੇ ਪੈਟਰੋਲ ਦੀ ਖਪਤ 9.7 ਫੀਸਦੀ ਘੱਟ ਹੈ।

Petrol-diesel

ਮਾਰਚ ਦੇ ਪਹਿਲੇ ਦੋ ਹਫ਼ਤਿਆਂ ਵਿਚ ਤੇਲ ਕੰਪਨੀਆਂ ਨੇ ਕੁੱਲ 12.4 ਲੱਖ ਟਨ ਪੈਟਰੋਲ ਵੇਚਿਆ ਸੀ। ਦੇਸ਼ 'ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਡੀਜ਼ਲ ਦੀ ਵਿਕਰੀ ਸਾਲਾਨਾ ਆਧਾਰ 'ਤੇ 7.4 ਫੀਸਦੀ ਵਧ ਕੇ ਕਰੀਬ 30 ਲੱਖ ਟਨ ਹੋ ਗਈ। ਇਹ ਮਾਰਚ 2019 ਦੀ ਵਿਕਰੀ ਨਾਲੋਂ 4.8 ਫੀਸਦੀ ਜ਼ਿਆਦਾ ਹੈ ਪਰ ਇਸ ਸਾਲ 1 ਮਾਰਚ ਤੋਂ 15 ਮਾਰਚ ਦਰਮਿਆਨ ਹੋਈ 35.3 ਮਿਲੀਅਨ ਟਨ ਦੀ ਵਿਕਰੀ ਤੋਂ 15.6 ਫੀਸਦੀ ਘੱਟ ਹੈ। ਮਾਰਚ ਦੇ ਪਹਿਲੇ 15 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਚ ਕ੍ਰਮਵਾਰ 18 ਫੀਸਦੀ ਅਤੇ 23.7 ਫੀਸਦੀ ਦਾ ਵਾਧਾ ਹੋਇਆ ਹੈ।

Petrol-diesel

ਮਾਰਚ ਵਿਚ ਡੀਜ਼ਲ ਦੀ ਵਿਕਰੀ ਪਿਛਲੇ ਦੋ ਸਾਲਾਂ ਵਿਚ ਕਿਸੇ ਵੀ ਮਹੀਨੇ ਵਿਚ ਸਭ ਤੋਂ ਵੱਧ ਸੀ। ਉਦਯੋਗ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਮਾਰਚ ਦੇ ਪਹਿਲੇ ਪੰਦਰਵਾੜੇ 'ਚ ਕੀਮਤਾਂ ਵਧਣ ਦੀ ਉਮੀਦ ਨਾਲ ਲੋਕਾਂ ਨੇ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰ ਲਈਆਂ। ਪੈਟਰੋਲ ਪੰਪ ਦੇ ਡੀਲਰਾਂ ਨੇ ਵੀ ਆਪਣੇ ਸਟੋਰੇਜ਼ ਟੈਂਕਾਂ ਨੂੰ ਮੋਬਾਈਲ ਬ੍ਰਾਊਜ਼ਰ ਜਾਂ ਟੈਂਕਰ ਟਰੱਕਾਂ ਨਾਲ ਭਰ ਲਿਆ। ਅਜਿਹੇ 'ਚ ਕੀਮਤਾਂ ਵਧਣ ਨਾਲ ਪੈਟਰੋਲ ਅਤੇ ਡੀਜ਼ਲ ਦੀ ਖਪਤ 'ਚ ਕਮੀ ਆਈ ਹੈ।