ਅਤੀਕ ਕਤਲ ਮਾਮਲਾ : 'ਰੋਜ਼ ਮੰਦਰ ਜਾਂਦਾ ਸੀ ਗੈਂਗਸਟਰ ਅਤੀਕ ਨੂੰ ਗੋਲੀਆਂ ਨਾਲ ਭੁੰਨਣ ਵਾਲਾ ਸ਼ੂਟਰ ਲਵਲੇਸ਼' 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੀਡੀਆ ਸਾਹਮਣੇ ਆਏ ਕਾਤਲ ਦੇ ਮਾਪੇ, ਪੁੱਤ ਬਾਰੇ ਕੀਤੇ ਵੱਡੇ ਖ਼ੁਲਾਸੇ

Punjabi News

ਪ੍ਰਯਾਗਰਾਜ 'ਚ ਸ਼ਨੀਵਾਰ ਦੇਰ ਰਾਤ ਅਤੀਕ ਅਤੇ ਅਸ਼ਰਫ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਚਲਾਉਣ ਵਾਲੇ ਤਿੰਨ ਸ਼ੂਟਰਾਂ ਵਿੱਚੋਂ ਲਵਲੇਸ਼ ਤਿਵਾਰੀ ਬਾਂਦਾ ਦੇ ਕਯੋਤਰਾ ਇਲਾਕੇ ਦਾ ਰਹਿਣ ਵਾਲਾ ਹੈ। ਉਸ ਦੀ ਮਾਂ ਆਸ਼ਾ ਦੇਵੀ ਨੇ ਮੀਡੀਆ ਨੂੰ ਦੱਸਿਆ ਕਿ ਲਵਲੇਸ਼ ਭਗਵਾਨ ਦਾ ਭਗਤ ਸੀ। ਉਸ ਨੇ ਕਦੇ ਪੂਜਾ-ਪਾਠ ਕੀਤੇ ਬਿਨਾਂ ਭੋਜਨ ਵੀ ਨਹੀਂ ਸੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਅਸੀਂ ਉਸ ਦੀਆਂ ਖਬਰਾਂ ਦੇਖੀਆਂ ਹਨ, ਉਦੋਂ ਤੋਂ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਅਜਿਹਾ ਕੁਝ ਵੀ ਕਰ ਸਕਦਾ ਹੈ।

ਆਪਣੇ ਪੁੱਤ ਬਾਰੇ ਗੱਲ ਕਰਦੇ ਸਮੇਂ ਲਵਲੇਸ਼ ਦੀ ਮਾਂ ਫੁੱਟ-ਫੁੱਟ ਕੇ ਰੋਣ ਲੱਗੀ। ਉਸ ਨੇ ਦੱਸਿਆ ਕਿ ਉਸ ਦੇ ਚਾਰ ਪੁੱਤਰ ਹਨ। ਜਿਸ 'ਚੋਂ ਲਵਲੇਸ਼ ਤੀਜੇ ਨੰਬਰ 'ਤੇ ਹੈ। ਆਸ਼ਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਮਨ 'ਚ ਇਹ ਸਭ ਕਰਨ ਦਾ ਵਿਚਾਰ ਕਿਵੇਂ ਆਇਆ। ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਵਾਲਾ ਵਿਅਕਤੀ ਸੀ। ਉਹ ਪੂਜਾ-ਪਾਠ ਵਿੱਚ ਦਿਲਚਸਪੀ ਰੱਖਦਾ ਸੀ। ਉਹ ਰੱਬ ਦੇ ਭਜਨ-ਕੀਰਤਨ ਵਰਗੇ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਂਦਾ ਸੀ।

ਉਨ੍ਹਾਂ ਦੱਸਿਆ ਕਿ ਕਈ ਸਾਲ ਪਹਿਲਾਂ ਲਵਲੇਸ਼ ਬਜਰੰਗ ਦਲ ਨਾਲ ਜੁੜਿਆ ਹੋਇਆ ਸੀ। ਆਸ਼ਾ ਦੇਵੀ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਟੀਵੀ 'ਤੇ ਇਹ ਖਬਰ ਸੁਣੀ ਕਿ ਅਤੀਕ ਅਤੇ ਅਸ਼ਰਫ਼ ਨੂੰ ਗੋਲੀ ਮਾਰਨ ਵਾਲੇ ਸ਼ੂਟਰਾਂ ਵਿੱਚ ਉਸ ਦਾ ਪੁੱਤਰ ਵੀ ਸ਼ਾਮਲ ਹੈ, ਤਾਂ ਉਸਨੂੰ ਇਸ ਗੱਲ 'ਤੇ ਯਕੀਨ ਨਹੀਂ ਹੋਇਆ। ਆਸ਼ਾ ਦੇਵੀ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਉਹ ਕਿਸ ਸੰਗਤ ਵਿਚ ਪਿਆ ਜਿਸ ਕਾਰਨ ਉਸਨੇ ਇਹ ਸਭ ਕੀਤਾ।"

ਇਹ ਵੀ ਪੜ੍ਹੋ:  ਅਤੀਕ ਕਤਲ ਮਾਮਲਾ : ਅਸਦੁਦੀਨ ਓਵੈਸੀ ਨੇ ਮੁੱਖ ਮੰਤਰੀ ਯੋਗੀ ਦੇ ਅਸਤੀਫ਼ੇ ਦੀ ਕੀਤੀ ਮੰਗ

ਇਸ ਦੇ ਨਾਲ ਹੀ ਲਵਲੇਸ਼ ਦੇ ਛੋਟੇ ਭਰਾ ਵੇਦ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਕਿਸੇ ਦੋਸਤ ਬਾਰੇ ਨਹੀਂ ਜਾਣਦਾ। ਉਹ ਕਦੋਂ ਘਰ ਆਉਂਦਾ ਅਤੇ ਕਦੋਂ ਚਲਾ ਜਾਂਦਾ ਸੀ, ਇਸ ਬਾਰੇ ਕੋਈ ਨਹੀਂ ਜਾਣਦਾ। ਉਹ ਇੱਕ ਹਫ਼ਤਾ ਪਹਿਲਾਂ ਹੀ ਘਰ ਆਇਆ ਸੀ। ਵੇਦ ਨੇ ਦੱਸਿਆ ਕਿ ਲਵਲੇਸ਼ ਨੇ 5-6 ਸਾਲ ਪਹਿਲਾਂ ਬਜਰੰਗ ਦਲ ਛੱਡ ਦਿੱਤਾ ਸੀ। ਘਰ ਵਿੱਚ ਕੋਈ ਨਹੀਂ ਜਾਣਦਾ ਕਿ ਉਹ ਹੁਣ ਕਿਹੜਾ ਕੰਮ ਕਰਦਾ ਸੀ।

ਦੂਜੇ ਪਾਸੇ ਲਵਲੇਸ਼ ਦੇ ਪਿਤਾ ਯੱਗਿਆ ਕੁਮਾਰ ਨੇ ਕਿਹਾ, ''ਲਵਲੇਸ਼ ਨਾਲ ਸਾਡੀ ਗੱਲਬਾਤ ਸਾਲਾਂ ਤੋਂ ਬੰਦ ਹੈ। ਉਹ ਕੋਈ ਕਾਰੋਬਾਰ ਨਹੀਂ ਕਰਦਾ। ਬੱਸ ਸਾਰਾ ਦਿਨ ਨਸ਼ੇ ਵਿਚ ਹੀ ਰਹਿੰਦਾ ਹੈ। ਇਸੇ ਲਈ ਘਰ ਦੇ ਸਾਰੇ ਲੋਕਾਂ ਨੇ ਉਸ ਨਾਲ ਕਾਫੀ ਸਮਾਂ ਪਹਿਲਾਂ ਗੱਲ ਕਰਨੀ ਬੰਦ ਕਰ ਦਿੱਤੀ ਸੀ।’ ਉਸ ਦੇ ਪਿਤਾ ਅਨੁਸਾਰ ਲਵਲੇਸ਼ ਨੇ ਦੋ ਸਾਲ ਪਹਿਲਾਂ ਚੌਕ ਦੇ ਵਿਚਕਾਰ ਇਕ ਲੜਕੀ ਨੂੰ ਥੱਪੜ ਮਾਰਿਆ ਸੀ। ਜਿਸ ਤੋਂ ਬਾਅਦ ਉਸ ਵਿਰੁੱਧ ਕੇਸ ਚੱਲਿਆ ਅਤੇ ਉਹ ਜੇਲ੍ਹ ਵਿਚ ਵੀ ਰਿਹਾ।

ਦੱਸ ਦੇਈਏ, ਮਾਫ਼ੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਸ਼ਨੀਵਾਰ ਦੇਰ ਰਾਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਪੁਲਿਸ ਦੋਵਾਂ ਨੂੰ ਮੈਡੀਕਲ ਇਲਾਜ ਲਈ ਪ੍ਰਯਾਗਰਾਜ ਦੇ ਕੋਲਵਿਨ ਹਸਪਤਾਲ ਲੈ ਜਾ ਰਹੀ ਸੀ। ਤਿੰਨ ਹਮਲਾਵਰਾਂ ਨੇ ਪੁਲਿਸ ਦੀਆਂ ਗੱਡੀਆਂ 'ਤੇ ਕਈ ਰਾਊਂਡ ਫਾਇਰ ਕੀਤੇ, ਜਿਸ 'ਚ ਅਤੀਕ ਅਤੇ ਅਸ਼ਰਫ਼ ਦੋਵੇਂ ਮਾਰੇ ਗਏ।

ਹਾਲਾਂਕਿ ਪੁਲਿਸ ਨੇ ਹਮਲਾਵਰਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਇਹ ਸਾਰਾ ਹਮਲਾ ਮੀਡੀਆ ਅਤੇ ਪੁਲਿਸ ਦੇ ਸਾਹਮਣੇ ਕੀਤਾ ਗਿਆ। ਤਿੰਨੋਂ ਮੁਲਜ਼ਮ ਮੀਡੀਆ ਕਰਮੀ ਬਣ ਕੇ ਮੌਕੇ ’ਤੇ ਪੁੱਜੇ ਸਨ। ਇਹ ਸਾਰੇ ਪਲਸਰ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਜਦੋਂ ਅਤੀਕ-ਅਸ਼ਰਫ 'ਤੇ ਗੋਲੀਬਾਰੀ ਹੋਈ ਤਾਂ ਪੂਰੀ ਘਟਨਾ ਕੈਮਰੇ 'ਚ ਵੀ ਕੈਦ ਹੋ ਗਈ। ਇਸ ਹਮਲੇ 'ਚ ਇਕ ਪੁਲਿਸ ਕਾਂਸਟੇਬਲ ਵੀ ਜ਼ਖ਼ਮੀ ਹੋਇਆ ਹੈ, ਜਿਸ ਦਾ ਨਾਂ ਮਾਨ ਸਿੰਘ ਹੈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਅਤੀਕ-ਅਸ਼ਰਫ਼ ਦਾ ਕਤਲ ਕਰਨ ਵਾਲਿਆਂ ਦੀ ਪਸ਼ਨ ਲਵਲੇਸ਼ ਤਿਵਾੜੀ ਵਾਸੀ ਬਾਂਦਾ, ਅਰੁਣ ਮੌਰਿਆ ਕਾਸਗੰਜ ਦਾ ਰਹਿਣ ਵਾਲਾ ਹੈ ਜਦਕਿ ਤੀਜਾ ਦੋਸ਼ੀ ਸੰਨੀ ਹਮੀਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।