Srinagar News : ਨਦੀ 'ਚ ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਪਲਟਣ ਨਾਲ 4 ਬੱਚਿਆਂ ਦੀ ਮੌਤ, 12 ਲੋਕ ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਹਾਲ ਬਚਾਅ ਕਾਰਜ ਜਾਰੀ

Boat

 

Srinagar News : ਸ੍ਰੀਨਗਰ ਦੇ ਗੰਦਬਲ ਇਲਾਕੇ ਵਿੱਚ ਬੀਬੀ ਕੈਂਟ ਆਰਮੀ ਹੈੱਡਕੁਆਰਟਰ ਨੇੜੇ ਜੇਹਲਮ ਨਦੀ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਹੈ। ਇਸ ਹਾਦਸੇ ਵਿੱਚ ਚਾਰ ਸਕੂਲੀ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। 

 

ਸਥਾਨਕ ਲੋਕਾਂ ਸਮੇਤ 12 ਲੋਕਾਂ ਨੂੰ ਬਚਾਇਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਇਸ ਕਿਸ਼ਤੀ 'ਤੇ ਸਕੂਲੀ ਬੱਚਿਆਂ ਤੋਂ ਇਲਾਵਾ ਕਈ ਹੋਰ ਲੋਕ ਵੀ ਸਵਾਰ ਸਨ। ਜਾਣਕਾਰੀ ਮੁਤਾਬਕ ਕਿਸ਼ਤੀ ਬੱਚਿਆਂ ਅਤੇ ਸਥਾਨਕ ਲੋਕਾਂ ਨੂੰ ਲੈ ਕੇ ਗੰਦਰਬਲ ਤੋਂ ਬਟਵਾੜਾ ਜਾ ਰਹੀ ਸੀ।

 

ਜਾਣਕਾਰੀ ਮੁਤਾਬਕ ਸ਼੍ਰੀਨਗਰ ਦੇ ਗੰਦਬਲ ਨੌਗਾਮ ਇਲਾਕੇ 'ਚ ਇਕ ਕਿਸ਼ਤੀ ਪਲਟ ਗਈ ਹੈ। ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਕਈ ਲੋਕ ਅਜੇ ਵੀ ਲਾਪਤਾ ਹਨ, ਬਚਾਅ ਕਾਰਜ ਜਾਰੀ ਹਨ। ਸਥਾਨਕ ਲੋਕਾਂ ਨੇ ਸੜਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਕਿਸ਼ਤੀ ਵਿੱਚ ਜ਼ਿਆਦਾਤਰ ਬੱਚੇ ਸਵਾਰ ਸਨ।


ਸ੍ਰੀਨਗਰ ਪ੍ਰਸ਼ਾਸਨ ਬਟਵਾੜਾ ਨੇੜੇ ਗੰਡਾਬਲ ਵਿੱਚ ਬਚਾਅ ਕਾਰਜ ਚਲਾ ਰਿਹਾ ਹੈ, ਜਿੱਥੇ ਅੱਜ ਸਵੇਰੇ ਜੇਹਲਮ ਨਦੀ ਵਿੱਚ ਇੱਕ ਕਿਸ਼ਤੀ ਪਲਟ ਗਈ। ਸ੍ਰੀਨਗਰ ਦੇ ਡੀਸੀ ਡਾਕਟਰ ਬਿਲਾਲ ਮੋਹੀ-ਉਦ-ਦੀਨ ਭੱਟ ਦੇ ਨਿਰਦੇਸ਼ਾਂ 'ਤੇ ਮਨੁੱਖੀ ਜਾਨਾਂ ਦੀ ਸੁਰੱਖਿਆ ਲਈ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।