Seema Haider : ਸੀਮਾ ਹੈਦਰ ਤੇ ਸਚਿਨ ਦੀਆਂ ਵਧੀਆਂ ਮੁਸ਼ਕਲਾਂ ,ਵਿਆਹ ਕਰਵਾਉਣ ਵਾਲੇ ਪੰਡਿਤ ਨੂੰ ਅਦਾਲਤ ਨੇ ਭੇਜਿਆ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ 27 ਮਈ ਨੂੰ ਮਾਮਲੇ ਦੀ ਅਗਲੀ ਸੁਣਵਾਈ

Seema Haider
ਭਾਰਤ ਆ ਸਕਦਾ ਹੈ ਗੁਲਾਮ ਹੈਦਰ  

ਸੀਮਾ ਅਜੇ ਵੀ ਗੁਲਾਮ ਹੈਦਰ ਦੀ ਪਤਨੀ ਹੈ: ਵਕੀਲ

ਇਸ ਤੋਂ ਪਹਿਲਾਂ ਭੇਜਿਆ ਗਿਆ ਸੀ 5 ਕਰੋੜ ਰੁਪਏ ਦਾ ਨੋਟਿਸ  

Seema Haider : ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਭਾਰਤ ਆਈ ਸੀਮਾ ਹੈਦਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਸੀਮਾ ਅਤੇ ਸਚਿਨ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਸੀ, ਜਿਸ ਨੂੰ ਸੀਮਾ ਦੇ ਪਾਕਿਸਤਾਨੀ ਪਤੀ ਗੁਲਾਮ ਹੈਦਰ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਵਕੀਲ ਏਪੀ ਸਿੰਘ, ਪੰਡਿਤ ਅਤੇ ਸੀਮਾ-ਸਚਿਨ ਦੇ ਵਿਆਹ ਦੇ ਬਰਾਤੀਆਂ ਨੂੰ ਨੋਟਿਸ ਭੇਜਿਆ ਹੈ।

 

ਗੁਲਾਮ ਹੈਦਰ ਦੇ ਵਕੀਲ ਮੋਮਿਨ ਮਲਿਕ ਨੇ ਕਿਹਾ ਕਿ ਉਨ੍ਹਾਂ ਦੀ ਪਟੀਸ਼ਨ ਜ਼ਿਲ੍ਹਾ ਅਦਾਲਤ ਦੀ ਫੈਮਿਲੀ ਕੋਰਟ ਨੇ ਸਵੀਕਾਰ ਕਰ ਲਈ ਹੈ। ਅਦਾਲਤ ਨੇ ਵਿਆਹ ਕਰਵਾਉਣ ਵਾਲੇ ਪੰਡਿਤ ਨੂੰ ਸੰਮਨ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਗੁਲਾਮ ਹੈਦਰ ਨੇ ਸੀਮਾ ਦੇ ਨਾਲ ਭਾਰਤ ਆਏ ਨਾਬਾਲਗ ਬੱਚਿਆਂ ਦੇ ਧਰਮ ਪਰਿਵਰਤਨ 'ਤੇ ਵੀ ਸਵਾਲ ਚੁੱਕੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 27 ਮਈ ਨੂੰ ਹੋਵੇਗੀ।

 

ਗੌਤਮ ਬੁੱਧ ਨਗਰ ਦੀ ਫੈਮਿਲੀ ਕੋਰਟ ਨੇ ਸੀਮਾ-ਸਚਿਨ, ਏਪੀ ਸਿੰਘ, ਪੰਡਿਤ ਅਤੇ ਵਿਆਹ ਦੇ ਮਹਿਮਾਨਾਂ ਨੂੰ 25 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਐਡਵੋਕੇਟ ਮੋਮਿਨ ਮਲਿਕ ਨੇ ਕਿਹਾ ਹੈ ਕਿ ਜੇਕਰ ਇਹ ਸਾਰੇ 25 ਮਈ ਨੂੰ ਹਾਜ਼ਰ ਨਹੀਂ ਹੁੰਦੇ ਹਨ ਤਾਂ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਇਕ ਤਰਫਾ ਸੁਣਵਾਈ ਹੋ ਸਕਦੀ ਹੈ।

 

ਭਾਰਤ ਆ ਸਕਦਾ ਹੈ ਗੁਲਾਮ ਹੈਦਰ  

ਸੀਮਾ ਹੈਦਰ ਦਾ ਪਾਕਿਸਤਾਨੀ ਪਤੀ ਗੁਲਾਮ ਹੈਦਰ ਜਲਦ ਹੀ ਭਾਰਤ ਆ ਸਕਦਾ ਹੈ। ਗੁਲਾਮ ਦੇ ਵਕੀਲ ਮੋਮਿਨ ਮਲਿਕ ਨੇ ਕਿਹਾ ਕਿ ਉਹ ਛੇਤੀ ਹੀ ਗਵਾਹੀ ਦੇਣ ਲਈ ਭਾਰਤ ਆ ਸਕਦਾ ਹੈ। ਵਕੀਲ ਨੇ ਕਿਹਾ ਕਿ ਗੁਲਾਮ ਕੋਲ ਪੁਖਤਾ ਸਬੂਤ ਹਨ, ਜਿਨ੍ਹਾਂ ਨੂੰ ਉਹ ਅਦਾਲਤ 'ਚ ਪੇਸ਼ ਕਰੇਗਾ।

ਸੀਮਾ ਅਜੇ ਵੀ ਗੁਲਾਮ ਹੈਦਰ ਦੀ ਪਤਨੀ ਹੈ: ਵਕੀਲ

ਵਕੀਲ ਮੋਮਿਨ ਮਲਿਕ ਨੇ ਦੱਸਿਆ ਕਿ ਅੱਜ ਵੀ ਸੀਮਾ ਕਾਗਜ਼ਾਂ 'ਚ ਗੁਲਾਮ ਹੈਦਰ ਦੀ ਪਤਨੀ ਹੈ, ਫਿਰ ਉਹ ਸਾਰੇ ਕਿਸ ਆਧਾਰ 'ਤੇ ਸੀਮਾ ਨੂੰ ਸਚਿਨ ਦੀ ਪਤਨੀ ਕਹਿੰਦੇ ਹਨ। ਜੋ ਕਿ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਸੀਮਾ ਹੈਦਰ ਨੂੰ ਸਚਿਨ ਦੀ ਪਤਨੀ ਕਹਿਣ 'ਤੇ ਇਨ੍ਹਾਂ ਸਾਰੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਭੇਜਿਆ ਗਿਆ ਸੀ 5 ਕਰੋੜ ਰੁਪਏ ਦਾ ਨੋਟਿਸ  


ਇਸ ਤੋਂ ਪਹਿਲਾਂ ਗੁਲਾਮ ਹੈਦਰ ਨੇ ਸੀਮਾ ਹੈਦਰ ਅਤੇ ਸਚਿਨ ਮੀਨਾ ਨੂੰ 6 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਸੀ। ਭਾਰਤ ਵਿੱਚ ਗੁਲਾਮ ਹੈਦਰ ਦੇ ਵਕੀਲ ਮੋਮਿਨ ਮਲਿਕ ਨੇ ਇਹ ਨੋਟਿਸ ਭੇਜਿਆ ਸੀ। ਇੰਨਾ ਹੀ ਨਹੀਂ ਮੋਮਿਨ ਮਲਿਕ ਨੇ ਸੀਮਾ ਹੈਦਰ ਦੇ ਵਕੀਲ ਏਪੀ ਸਿੰਘ ਨੂੰ 5 ਕਰੋੜ ਰੁਪਏ ਦਾ ਨੋਟਿਸ ਵੀ ਭੇਜਿਆ ਸੀ। ਨੋਟਿਸ ਭੇਜ ਕੇ ਮਲਿਕ ਨੇ ਕਿਹਾ ਸੀ ਕਿ ਇੱਕ ਮਹੀਨੇ ਦੇ ਅੰਦਰ ਤਿੰਨੋਂ ਮੁਆਫ਼ੀ ਮੰਗਣ ਅਤੇ ਜੁਰਮਾਨਾ ਜਮ੍ਹਾ ਕਰਾਉਣ ਨਹੀਂ ਤਾਂ ਤਿੰਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।