ਭਾਰਤੀ ਸਮੁੰਦਰੀ ਫ਼ੌਜ ਨੇ ਅਰਬ ਸਾਗਰ ’ਚੋਂ 940 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਰਕੋ ਕਮਾਂਡੋਜ਼ ਨੇ ‘ਆਪਰੇਸ਼ਨ ਕ੍ਰਿਮਸਨ ਬਾਰਾਕੁਡਾ’ ਦੇ ਹਿੱਸੇ ਵਜੋਂ ਇਕ ਕਿਸ਼ਤੀ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ

Drugs Recovered.

ਨਵੀਂ ਦਿੱਲੀ: ਭਾਰਤੀ ਸਮੁੰਦਰੀ ਫ਼ੌਜ ਨੇ ਪਛਮੀ ਅਰਬ ਸਾਗਰ ’ਚ 940 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਸਮੁੰਦਰੀ ਫ਼ੌਜ ਦੇ ਇਕ ਬੁਲਾਰੇ ਨੇ ਦਸਿਆ ਕਿ ਫੋਰਸ ਦੇ ਮਾਰਕੋ ਕਮਾਂਡੋਜ਼ ਨੇ ‘ਆਪਰੇਸ਼ਨ ਕ੍ਰਿਮਸਨ ਬਾਰਾਕੁਡਾ’ ਦੇ ਹਿੱਸੇ ਵਜੋਂ ਇਕ ਕਿਸ਼ਤੀ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਫਰੰਟਲਾਈਨ ਜਹਾਜ਼ ‘ਆਈ.ਐਨ.ਐਸ. ਤਲਵਾਰ’ ’ਤੇ ਸਵਾਰ ਕਮਾਂਡੋਜ਼ ਨੇ ਇਸ ਮੁਹਿੰਮ ’ਚ ਹਿੱਸਾ ਲਿਆ।

ਅਧਿਕਾਰੀ ਨੇ ਦਸਿਆ ਕਿ ਸਮੁੰਦਰੀ ਸੁਰੱਖਿਆ ਮੁਹਿੰਮਾਂ ਲਈ ਪਛਮੀ ਅਰਬ ਸਾਗਰ ’ਚ ਤਾਇਨਾਤ ‘ਆਈ.ਐੱਨ.ਐੱਸ. ਤਲਵਾਰ’ ਨੇ ਸੰਯੁਕਤ ਟਾਸਕ ਫੋਰਸ ਦੀ ਅਗਵਾਈ ’ਚ ‘ਆਪਰੇਸ਼ਨ ਕ੍ਰਿਮਸਨ ਬਾਰਾਕੁਡਾ’ ਦੇ ਹਿੱਸੇ ਵਜੋਂ 13 ਅਪ੍ਰੈਲ ਨੂੰ ਇਕ ਸ਼ੱਕੀ ਕਿਸ਼ਤੀ ਫੜੀ ਸੀ। ਉਨ੍ਹਾਂ ਕਿਹਾ ਕਿ ਮਾਹਰ ਟੀਮ ਅਤੇ ਜਹਾਜ਼ ’ਤੇ ਸਵਾਰ ਮਾਰਕੋ ਨੇ 940 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ, ਜਿਨ੍ਹਾਂ ਦਾ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਅਨੁਸਾਰ ਨਿਪਟਾਰਾ ਕੀਤਾ ਜਾ ਰਿਹਾ ਹੈ।