ਫ਼ਲਸਤੀਨ ਨੇ ਅਮਰੀਕਾ ਤੋਂ ਅਪਣੇ ਰਾਜਦੂਤ ਨੂੰ ਬੁਲਾਇਆ
ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਮਰੀਕਾ ਤੋਂ ਅਪਣੇ ਰਾਜਦੂਤ ਨੂੰ ਬੁਲਾਇਆ ਹੈ। ਅਮਰੀਕਾ ਦੇ ਇਜ਼ਰਾਇਲ ਸਥਿਤ ਅਪਣੇ ਦੂਤਾਵਾਸ ਨੂੰ ਯਰੂਸ਼ਲਮ ਲਿਜਾਣ ਦੇ ਅਮਰੀਕੀ...
Mahmoud Abbas
ਰਾਮੱਲਾ, 15 ਮਈ : ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਮਰੀਕਾ ਤੋਂ ਅਪਣੇ ਰਾਜਦੂਤ ਨੂੰ ਬੁਲਾਇਆ ਹੈ। ਅਮਰੀਕਾ ਦੇ ਇਜ਼ਰਾਇਲ ਸਥਿਤ ਅਪਣੇ ਦੂਤਾਵਾਸ ਨੂੰ ਯਰੂਸ਼ਲਮ ਲਿਜਾਣ ਦੇ ਅਮਰੀਕੀ ਕਦਮ ਦੇ ਇਕ ਦਿਨ ਬਾਅਦ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਕੀਤਾ ਹੈ।
ਬਿਆਨ 'ਚ ਕਿਹਾ ਗਿਆ ਕਿ ਵਾਸ਼ਿੰਗਟਨ 'ਚ ਫ਼ਲਸਤੀਨ ਲਿਬਰੇਸ਼ਨ ਆਰਗਨਾਈਜ਼ੇਸ਼ਨ ਦਫ਼ਤਰ ਦੇ ਮੁੱਖ ਹੁਸਾਮ ਜੋਮਲੋਟ ਬੁੱਧਵਾਰ ਨੂੰ ਫ਼ਲਸਤੀਨ ਖੇਤਰ ਆਉਣਗੇ। ਹਾਲਾਂਕਿ, ਬਿਆਨ 'ਚ ਇਹ ਨਹੀਂ ਕਿਹਾ ਗਿਆ ਹੈ ਕਿ ਵਾਸ਼ਿੰਗਟਨ 'ਚ ਫ਼ਲਸਤੀਨ ਦੇ ਸੱਭ ਤੋਂ ਉੱਚ ਅਧਿਕਾਰੀ ਜੋਮਲੋਟ ਨੂੰ ਕਿੰਨੇ ਸਮੇਂ ਲਈ ਵਾਪਸ ਬੁਲਾਇਆ ਗਿਆ ਹੈ।