ਕਾਂਗਰਸ ਨੇਤਾ ਮੋਹਨ ਪ੍ਰਕਾਸ਼ ਨੇ ਈਵੀਐਮ ਮਸ਼ੀਨਾਂ 'ਤੇ ਚੁਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਵਿਧਾਨ ਸਭਾ ਚੋਣ ਨਤੀਜਿਆਂ ਦੀ ਤਸਵੀਰ ਸਾਫ਼ ਹੋਣ ਮਗਰੋਂ ਕਾਂਗਰਸ ਦੇ ਜਨਰਲ ਸਕੱਤਰ ਮੋਹਨ ਪ੍ਰਕਾਸ਼ ਨੇ ਈਵੀਐਮ ਮਸ਼ੀਨਾਂ ਦੀ ਭਰੋਸੇਯੋਗਤਾ 'ਤੇ...

Mohan Parkash

ਨਵੀਂ ਦਿੱਲੀ,ਕਰਨਾਟਕ ਵਿਚ ਵਿਧਾਨ ਸਭਾ ਚੋਣ ਨਤੀਜਿਆਂ ਦੀ ਤਸਵੀਰ ਸਾਫ਼ ਹੋਣ ਮਗਰੋਂ ਕਾਂਗਰਸ ਦੇ ਜਨਰਲ ਸਕੱਤਰ ਮੋਹਨ ਪ੍ਰਕਾਸ਼ ਨੇ ਈਵੀਐਮ ਮਸ਼ੀਨਾਂ ਦੀ ਭਰੋਸੇਯੋਗਤਾ 'ਤੇ ਸਵਾਲ ਚੁਕਦਿਆਂ ਕਿਹਾ ਕਿ ਜਦ ਲੋਕਾਂ ਨੂੰ ਅਪਣੀਆਂ ਵੋਟਾਂ 'ਤੇ ਸ਼ੱਕ ਹੋਣ ਲੱਗੇਗਾ ਤਾਂ ਜਮਹੂਰੀਅਤ ਕਮਜ਼ੋਰ ਹੋਵੇਗੀ। ਪ੍ਰਕਾਸ਼ ਨੇ ਇਹ ਸਵਾਲ ਵੀ ਕੀਤਾ ਕਿ ਜਦ ਲਗਭਗ ਸਾਰੀਆਂ ਪਾਰਟੀਆਂ ਈਵੀਐਮ ਮਸ਼ੀਨਾਂ 'ਤੇ ਸਵਾਲ ਖੜੇ ਕਰ ਚੁਕੀਆਂ ਹਨ ਤਾਂ ਭਾਜਪਾ ਅਤੇ ਚੋਣ ਕਮਿਸ਼ਨ ਈਵੀਐਮ 'ਤੇ ਹੀ ਜ਼ੋਰ ਕਿਉਂ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨਿਜੀ ਰਾਏ ਹੈ ਅਤੇ ਹਮੇਸ਼ਾ ਈਵੀਐਮ ਬਾਰੇ ਇਹੋ ਰਾਏ ਰਖਦੇ ਰਹੇ ਹਨ। ਕਾਂਗਰਸ ਨੇਤਾ ਨੇ ਕਿਹਾ, 'ਦੇਸ਼ ਵਿਚ ਹਰ ਰਾਜਨੀਤਕ ਪਾਰਟੀ ਨੇ ਕਦੇ ਨਾ ਕਦੇ ਈਵੀਐਮ ਮਸ਼ੀਨਾਂ ਦੀ ਭਰੋਸੇਯੋਗਤਾ 'ਤੇ ਸਵਾਲ ਖੜੇ ਕੀਤੇ ਹਨ। ਇਥੋਂ ਤਕ ਕਿ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੀ ਇਸ ਮਾਮਲੇ ਵਿਚ ਸੁਪਰੀਮ ਕੋਰਟ ਪਹੁੰਚੇ ਸਨ। ਜਦ ਸਾਰੀਆਂ ਪਾਰਟੀਆਂ ਇਹੋ ਰਾਏ ਰਖਦੀਆਂ ਆ ਰਹੀਆਂ ਹਨ ਤਾਂ ਫਿਰ ਮੌਜੂਦਾ ਭਾਜਪਾ ਅਤੇ ਚੋਣ ਕਮਿਸ਼ਨ ਦਾ ਜ਼ੋਰ ਈਵੀਐਮ ਮਸ਼ੀਨਾਂ 'ਤੇ ਕਿਉਂ ਹੈ?  
(ਏਜੰਸੀ)