ਬਲੀਆ ਵਿਚ ਗ਼ੈਰਕਾਨੂੰਨੀ ਸ਼ਰਾਬ ਬਰਾਮਦ, ਡਰਾਈਵਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਅਤੇ ਆਬਕਾਰੀ ਵਿਭਾਗ ਦੇ ਸੰਯੁਕਤ ਪਾਰਟੀ ਨੇ ਸਿਕੰਦਰਪੁਰ ਕਸਬੇ ਵਿਚ ਘੇਰਾਬੰਦੀ ਕਰ ਕੇ ਟਰੱਕ 'ਚ ਭਰ ਕੇ ਬਿਹਾਰ ਲਿਜਾ ਰਹੇ 28 ਲੱਖ 56 ਹਜ਼ਾਰ ਰੁਪਏ ਕੀਮਤ ਦੀ...

Illegal liquor recovered in balia, driver arrested

ਬਲੀਆ, 16 ਮਈ : ਪੁਲਿਸ ਅਤੇ ਆਬਕਾਰੀ ਵਿਭਾਗ ਦੇ ਸੰਯੁਕਤ ਪਾਰਟੀ ਨੇ ਸਿਕੰਦਰਪੁਰ ਕਸਬੇ ਵਿਚ ਘੇਰਾਬੰਦੀ ਕਰ ਕੇ ਟਰੱਕ 'ਚ ਭਰ ਕੇ ਬਿਹਾਰ ਲਿਜਾ ਰਹੇ 28 ਲੱਖ 56 ਹਜ਼ਾਰ ਰੁਪਏ ਕੀਮਤ ਦੀ ਅੰਗਰੇਜ਼ੀ ਸ਼ਰਾਬ ਬਰਾਮਦ ਕਰ ਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਐਸ ਪੀ ਗਾਂਗੁਲੀ ਨੇ ਦਸਿਆ ਕਿ ਟਰੱਕ ਵਿਚ 886 ਪੇਟੀਆਂ ਸ਼ਰਾਬ ਦੀਆਂ ਸਨ, ਜਿਸ ਵਿਚ 600 ਬੋਤਲਾਂ ਅਤੇ 38400 ਸ਼ੀਸ਼ਆਂ ਸਨ।

ਥਾਣਾ ਅਧਿਕਾਰੀ ਅਨਿਲ ਚੰਦ ਤਿਵਾਰੀ ਨੂੰ ਸੂਚਨਾ ਮਿਲੀ ਕਿ ਪੰਜਾਬ ਦੀ ਬਣੀ ਅੰਗਰੇਜ਼ੀ ਸ਼ਰਾਬ ਨਾਲ ਭਰਿਆ ਇਕ ਟਰੱਕ ਆ ਰਿਹਾ ਹੈ। ਸੂਚਨਾ ਮਿਲਦੇ ਹੀ ਉਨ੍ਹਾਂ ਨੇ ਆਬਕਾਰੀ ਵਿਭਾਗ ਨੂੰ ਇਹ ਜਾਣਕਾਰੀ ਦਿਤੀ। ਥਾਣਾ ਅਧਿਕਾਰੀ ਦੀ ਸੂਚਨਾ ਤੋਂ ਕੁਝ ਦੇਰ ਬਾਅਦ ਹੀ ਆਬਕਾਰੀ ਅਧਿਕਾਰੀ ਥਾਣੇ ਆ ਗਏ ਅਤੇ ਥਾਣਾ ਅਧਿਕਾਰੀ ਅਤੇ ਆਬਕਾਰੀ ਇੰਸਪੈਕਟਰ ਨੇ ਮੌਕੇ 'ਤੇ ਪਹੁੰਚ ਕੇ ਡਰਾਈਵਰ ਨੂੰ ਫੜ ਲਿਆ।

ਬਾਅਦ ਵਿਚ ਟਰੱਕ ਦੀ ਤਲਾਸ਼ੀ ਲੈਣ 'ਤੇ ਉਸ 'ਚ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਵੱਖ-ਵੱਖ ਧਾਰਾਂ ਤਹਿਤ ਮੁਕੱਦਮਾ ਦਰਜ ਕਰ ਕੇ ਡਰਾਈਵਰ ਪਰਵਿੰਦਰ ਸਿੰਘ ਨੂੰ ਜੇਲ ਭੇਜ ਦਿਤਾ ਹੈ। (ਏਜੰਸੀ)