ਇੱਕ ਹੋਰ ਮੁਸ਼ਕਿਲ ਵਿਚ ਘਿਰੇ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਪਿਟਾਈ ਦੇ ਮਾਮਲੇ ਵਿਚ ਦਿਲੀ ਪੁਲੀਸ 18 ਮਈ (ਸ਼ੁੱਕਰਵਾਰ) ਨੂੰ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰੇਗੀ

arvind kejriwal

ਨਵੀਂ ਦਿੱਲੀ : ਸੀਸੀਟੀਵੀ ਘੋਟਾਲੇ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਹੋਰ ਮੁਸ਼ਕਿਲ ਵਿਚ ਘਿਰਦੇ ਦਿਸ ਰਹੇ ਹਨ| ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਪਿਟਾਈ ਦੇ ਮਾਮਲੇ ਵਿਚ ਦਿਲੀ ਪੁਲੀਸ 18 ਮਈ (ਸ਼ੁੱਕਰਵਾਰ) ਨੂੰ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰੇਗੀ| ਆਰੋਪ ਹੈ ਕਿ ਅੰਸ਼ੂ ਪ੍ਰਕਾਸ਼ ਦੇ ਪਿਟਾਈ ਦਾ ਮਾਮਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਨਿਵਾਸ ਵਿਚ ਹੋਇਆ ਸੀ| ਅਜਿਹੀ ਹਾਲਤ ਵਿਚ ਉਨ੍ਹਾਂ ਤੋਂ ਪੁੱਛਗਿੱਛ ਕਰਨ ਤਹਿ ਸੀ| ਦੂਜੇ ਪਾਸੇ ਮਾਹਰਾਂ ਦਾ ਕਹਿਣਾ ਹੈ ਕਿ ਪੁਲੀਸ ਇਸ ਮਾਮਲੇ ਵਿਚ ਵੱਡੇ ਦੋਸ਼ਾਂ ਦੇ ਨਾਲ ਕਈ ਸਹਿ-ਸਹਾਇਕ ਕਰ ਸਕਦੀ ਹੈ|


ਦੱਸ ਦੇਈਏ ਕਿ ਅਰਵਿੰਦਰ ਕੇਜਰੀਵਾਲ ਦੇ ਸਲਾਹਕਾਰ ਵੀਕੇ ਜੈਨ ਦੀ ਕੋਰਟ ਵਿਚ ਗਵਾਹੀ ਤੋਂ ਬਾਅਦ ਹੀ ਇਹ ਹੋਇਆ ਹੈ ਕਿ ਇਹ ਫੈਸਲਾ ਰਾਜ ਦੇ ਮੁੱਖ ਮੰਤਰੀ ਕੋਲ ਪਹੁੰਚਿਆ ਹੈ| ਹੁਣ ਪੁਲੀਸ ਕੇਜਰੀਵਾਲ ਦੇ ਸਲਾਹਕਾਰ ਵੀਕੇ ਜੈਨ ਦੇ ਬਿਆਨ ਦੇ ਆਧਾਰ ਤੇ ਉਨ੍ਹਾਂ ਤੋਂ ਸਵਾਲ-ਜਵਾਬ ਕਰੇਗੀ| ਪੁਲੀਸ ਸੂਤਰਾਂ ਦੇ ਮੁਤਾਬਿਕ ਜੇ ਇਹ ਘਟਨਾ ਦੀ ਯੋਜਨਾ ਪਹਿਲਾਂ ਨਹੀਂ ਬਣਾਈ ਗਈ ਸੀ ਤਾਂ ਰਾਤ ਨੂੰ ਮੁੱਖ ਮੰਤਰੀ ਦੇ ਘਰ ਵਿਚ ਮੁੱਖ ਸਕੱਤਰ ਨੂੰੰ ਬੁਲਾਉਣ ਦਾ ਕੀ ਭਾਵ ਹੈ| ਕੇਜਰੀਵਾਲ ਤੋਂ ਪੁੱਛਗਿੱਛ ਦਾ ਇਹ ਆਧਾਰ  ਵੱਡਾ ਅਤੇ ਮਹੱਤਵਪੂਰਣ ਹੈ|


ਪੁਲੀਸ ਨੇ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਨੂੰ ਬਣਾਇਆ ਗਵਾਹ| ਦਿਲੀ ਪੁਲੀਸ ਨੇ ਮੁੱਖ ਮੰਤਰੀ ਦੇ ਸਲਾਹਕਾਰ ਵੀਕੇ ਜੈਨ ਨੂੰ ਸਰਕਾਰੀ ਗਵਾਹ ਬਣਾਇਆ| ਦਰਅਸਲ, ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਉਨ੍ਹਾਂ ਦੇ ਫੋਨ ਕਰਨ ਤੇ ਮੁੱਖ ਮੰਤਰੀ ਦੇ ਘਰ ਪਹੁੰਚੇ ਸਨ| ਘਟਨਾ ਦੇ ਸਮੇਂ ਉਹ ਵੀ ਮੌਜੂਦ ਸਨ|


ਆਰੋਪ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਨਿਵਾਸ ਵਿਚ ਲੱਗੇ ਸਾਰੇ 14 ਸੀਸੀਟੀਵੀ ਕੈਮਰਿਆਂ ਨੂੰ ਸਮੇਂ ਤੋਂ 40 ਮਿੰਟ 42 ਸੇਕੈਂਡ ਪਿੱਛੇ ਕਰ ਦਿਤਾ ਗਿਆ ਸੀ| ਵਧੀਕ ਡੀਸੀਪੀ ਉੱਤਰੀ ਜਿਲ੍ਹਾ ਹਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਕੈਮਰੇ ਦੇ ਡੀਵੀਆਰ ਨਾਲ ਛੇੜਛਾੜ ਕੀਤੀ ਗਈ ਹੈ|
ਜਾਂਚ ਵਿਚ ਇਸਦੀ ਪੁਸ਼ਟੀ ਕਰਨ ਤੇ ਕੇਸ ਵਿਚ ਸਬੂਤ ਮਿਟਾਉਣ ਦੀ ਧਾਰਾ 201 ਵੀ ਜੋੜ ਦਿਤੀ ਜਾਵੇਗੀ| ਕੇਜਰੀਵਾਲ ਦੇ ਨਿਵਾਸ ਵਿਚ 21 ਸੀਸੀਟੀਵ ਕੈਮਰੇ ਲੱਗੇ ਹਨ| ਜਿਸ ਵਿਚ ਮਹੱਤਵਪੂਰਣ ਸਥਾਨਾਂ ਤੇ ਲੱਗੇ 7 ਕੈਮਰੇ ਬੰਦ ਪਾਏ ਗਏ| ਉਸੀ ਸਮੇਂ ਮੁੱਖ ਮੰਤਰੀ ਦੇ ਘਰ ਦੇ ਗੇਟ ਤੇ ਲੱਗੇ ਮੂਵਿੰਗ ਕੈਮਰੇ ਦੇ ਖਰਾਬ ਪਾਏ ਜਾਣ ਦੇ ਮਾਮਲੇ ਨੇ ਪੁਲੀਸ ਨੂੰ ਹੋਰ ਹੈਰਾਨ ਕਰ ਦਿੱਤਾ ਹੈ| ਪੁਲੀਸ ਨੂੰ ਸ਼ੱਕ ਹੈ ਕਿ ਪਹਿਲਾਂ ਮੁੱਖ ਮੰਤਰੀ ਦੇ ਘਰ ਵਿਚ ਯੋਜਨਾ ਬਣਾਈ ਗਈ ਅਤੇ ਫਿਰ ਕੈਮਰੇ ਦੇ ਨਾਲ ਛੇੜਛਾੜ ਕਰਨ ਦੇ ਬਾਅਦ ਮੁੱਖ ਸਕੱਤਰ ਨੂੰ ਅੱਧੀ ਰਾਤ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਤੇ ਹਮਲਾ ਕੀਤਾ ਗਿਆ|

ਇਹ ਧਿਆਨ ਦੇਣਯੋਗ ਹੈ ਕਿ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਆਰੋਪ ਲਗਾਇਆ ਸੀ ਕਿ 19 ਫਰਵਰੀ ਦੀ ਰਾਤ ਨੂੰ 11 ਵਜੇ ਦੇ ਆਸਪਾਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘਰ ਵਿਚ ਇਕ ਬੈਠਕ ਦੇ ਦੌਰਾਨ ਆਪ ਵਿਧਾਇਕ ਅਮਾਨਤੁਲਾ ਖਾਨ ਅਤੇ ਹੋਰ ਵਰਕਰਾਂ ਨੇ ਹਮਲਾ ਕੀਤਾ ਅਤੇ ਮਾਰਕੁੱਟ ਕੀਤੀ ਸੀ| ਐਫਆਈਆਰ ਦੇ ਮੁਤਾਬਿਕ ਮੁੱਖ ਮੰਤਰੀ ਦੇ ਸਲਾਹਕਾਰ ਵੀਕੇ ਜੈਨ ਨੇ ਮੁੱਖ ਸਕੱਤਰ ਨੂੰ ਰਾਤ ਪੌਣੇ ਨੌ ਵਜੇ ਫੌਨ ਤੇ ਕਿਹਾ ਸੀ ਕਿ ਸਰਕਾਰ ਨੇ ਤਿੰਨ ਸਾਲ ਪੂਰੇ ਹੋਣ ਤੇ ਕੁੱਝ ਟੀਵੀ ਵਿਗਿਆਪਨਾਂ ਦੇ ਪ੍ਰਸਾਰਣ ਵਿਚ ਹੋ ਰਹੀ ਦੇਰੀ ਤੇ ਗੱਲਬਾਤ ਹੋਵੇਗੀ| ਇਸਦੇ ਲਈ ਰਾਤ 12 ਵਜੇ ਮੁੱਖ ਮੰਤਰੀ ਦੇ ਨਿਵਾਸ ਪਹੁੰਚਣਾ ਹੈ|