ਗਣਿਤ 'ਚੋਂ 100 ਅੰਕ ਪ੍ਰਾਪਤ ਕਰ ਪਿਤਾ ਨੂੰ ਦਿਤੀ ਸ਼ਰਧਾਂਜਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਿਤ ਦੇ ਪੇਪਰ ਤੋਂ ਕੁੱਝ ਹੀ ਘੰਟੇ ਪਹਿਲਾਂ ਪਿਤਾ ਦੀ ਮੌਤ ਦੇ ਬਾਅਦ ਵੀ ਅਨਮੋਲ ਦਾ ਹੌਸਲਾ ਨਹੀਂ ਟੁੱਟਿਆ

math


ਲਖਨਊ :  ਬੋਰਡ ਪ੍ਰੀਖਿਆਵਾਂ ਦੇ ਦੌਰਾਨ ਬੱਚਿਆਂ ਉੱਤੇ ਪਹਿਲਾਂ ਹੀ ਬਹੁਤ ਦਬਾਅ ਰਹਿੰਦਾ ਹੈ ਪਰ ਉਸ ਵਕਤ ਉਨ੍ਹਾਂ ਦੀ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ ਜਦੋਂ ਪਰੀਖਿਆ ਦੇ ਵਕਤ ਪਰਵਾਰ ਵਿਚ ਕੋਈ ਮੁਸ਼ਕਲ ਆ ਜਾਵੇ ।  ਲਖਨਊ  ਦੇ ਅਨਮੋਲ ਸਿੰਘ ਦੇ ਨਾਲ ਵੀ ਕੁੱਝ ਅਜਿਹਾ ਹੀ ਹੋਇਆ ।  12ਵੀਂ ਦੀਆਂ ਬੋਰਡ  ਪ੍ਰੀਖਿਆਵਾਂ ਦੌਰਾਨ ਅਨਮੋਲ  ਦੇ ਪਿਤਾ ਦਾ ਦੇਹਾਂਤ ਹੋ ਗਿਆ । ਗਣਿਤ ਦੇ ਪੇਪਰ ਤੋਂ ਕੁੱਝ ਹੀ ਘੰਟੇ ਪਹਿਲਾਂ ਪਿਤਾ ਦੀ ਮੌਤ ਦੇ ਬਾਅਦ ਵੀ ਅਨਮੋਲ ਦਾ ਹੌਸਲਾ ਨਹੀਂ ਟੁੱਟਿਆ ਅਤੇ ਉਸਨੇ ਗਣਿਤ ਵਿਚ 100 'ਚੋਂ 100 ਅੰਕ ਹਾਸਲ ਕਰ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿਤੀ । ਅਨਮੋਲ  ਦੇ ਪਿਤਾ ਨੂੰ ਗਣਿਤ ਦਾ ਵਿਸ਼ਾ ਬਹੁਤ ਪਸੰਦ ਸੀ । 

ਕਿਸੇ ਵੀ ਬੇਟੇ ਲਈ ਇਹ ਬਹੁਤ ਮੁਸ਼ਕਲ ਪਲ ਹੁੰਦੇ ਹਨ ਪਰ ਅਨਮੋਲ ਨੇ ਹੌਸਲਾ ਨਹੀਂ ਛੱਡਿਆ ਅਤੇ ਉਸਨੇ ਪ੍ਰੀਖਿਆ 'ਚੋਂ 100 ਅੰਕ ਪ੍ਰਾਪਤ ਕੀਤੇ । ਅਨਮੋਲ ਦੇ ਪਿਤਾ ਨੂੰ ਗਣਿਤ ਨਾਲ ਕਾਫ਼ੀ ਲਗਾਉ ਸੀ ਅਤੇ ਉਹ ਇਸ ਵਿਸ਼ੇ ਨੂੰ ਬਹੁਤ ਪਸੰਦ ਕਰਦੇ ਸਨ । ਅਨਮੋਲ ਨੇ 12ਵੀ ਵਿੱਚ ਕੁਲ 98.25 ਫ਼ੀ ਸਦੀ ਅੰਕ ਪ੍ਰਾਪਤ ਕੀਤੇ ਜਦੋਂ ਕਿ ਗਣਿਤ ਦੇ ਪੇਪਰ ਵਿਚ ਉਸਨੇ 100 'ਚੋਂ 100 ਅੰਕ ਪ੍ਰਾਪਤ ਕੀਤੇ ।