ਨੀਰਵ ਮੋਦੀ ਦੀ ਬਦੌਲਤ ਕਰੋੜਾਂ 'ਚ ਡੁੱਬਿਆ ਪੀਐਨਬੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਜਿਹੇ ਵਿਚ ਜਦੋ ਬੁੱਧਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਚੌਥੀ ਤਿਮਾਹੀ ਆਈ ਤਾਂ ਬੈਂਕ ਨੂੰ ਬਹੁਤ ਘਾਟਾ ਹੋਇਆ ਹੈ । 

nirav modi

ਨਵੀਂ ਦਿੱਲੀ :  ਪੰਜਾਬ ਨੈਸ਼ਨਲ ਬੈਂਕ ਲਗਾਤਾਰ ਵੱਡੇ ਵਿੱਤੀ ਘਾਟੇ ਤੋਂ ਉਭਰਨ ਦੀ ਕੋਸ਼ਿਸ਼ ਵਿਚ ਲੱਗੀ ਹੈ ਪਰ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੁਆਰਾ ਕੀਤਾ ਗਿਆ ਘਪਲਾ ਅਜੇ ਵੀ ਉਸਦਾ ਸਾਥ ਨਹੀਂ ਛੱਡ ਰਿਹਾ ਹੈ । ਪੰਜਾਬ ਨੈਸ਼ਨਲ ਬੈਂਕ ਦੀ ਆਈ ਚੌਥੀ ਤੀਮਾਹੀ ਵਿਚ ਬੈਂਕ ਨੂੰ ਬਹੁਤ ਘਟਾ ਹੋਇਆ ਹੈ । ਜਿਸਦੇ ਨਾਲ ਬੈਂਕ ਦੀ ਹਾਲਤ ਖਸਤਾ ਹੋ ਚੁੱਕੀ ਹੈ । 


ਜ਼ਿਕਰਯੋਗ ਹੈ ਕਿ ਦੇਸ਼ ਦੇ ਸੱਭ ਤੋਂ ਵੱਡੇ ਬੈਂਕਿੰਗ ਸੈਕਟਰ  ਦੇ ਘਪਲੇ ਦਾ ਸ਼ਿਕਾਰ ਹੋਈ ਪੰਜਾਬ ਨੇਸ਼ਨਲ ਬੈਂਕ ਨੂੰ ਅਜੇ ਤਕ ਵੀ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ ਹੈ । ਜਿੱਥੇ ਅੰਤਰਰਾਸ਼ਟਰੀ ਪੱਧਰ ਉੱਤੇ ਬੈਂਕ ਨੂੰ ਨੁਕਸਾਨ  ਚੁੱਕਣਾ ਪੈ ਰਿਹਾ ਹੈ । ਉਥੇ ਬੈਂਕ ਦੇ ਸ਼ੇਅਰ ਵੀ ਕਮਜੋਰ ਹੋ ਚੁੱਕੇ ਹਨ । ਅਜਿਹੇ ਵਿਚ ਜਦੋ ਬੁੱਧਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਚੌਥੀ ਤਿਮਾਹੀ ਆਈ ਤਾਂ ਬੈਂਕ ਨੂੰ ਬਹੁਤ ਘਾਟਾ ਹੋਇਆ ਹੈ ।

ਪੰਜਾਬ ਨੈਸ਼ਨਲ ਬੈਂਕ ਨੇ ਅਪਣੀ 31 ਮਾਰਚ ਨੂੰ ਚੌਥੀ ਤੀਮਾਹੀ ਦੀ ਰਿਪੋਰਟ ਜਾਰੀ ਕੀਤੀ ਹੈ । ਜਿਸ ਵਿਚ ਪੰਜਾਬ ਨੇਸ਼ਨਲ ਬੈਂਕ ਨੂੰ 13,417 ਕਰੋੜ ਰੁਪਏ ਦਾ ਘਾਟਾ ਹੋਇਆ ਹੈ । ਇਸਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬੈਂਕ ਨੂੰ ਹੁਣ ਤਕ ਦਾ ਲੱਗਣ ਵਾਲਾ ਇਹ ਸੱਭ ਤੋਂ ਵੱਡਾ ਘਾਟਾ ਹੈ । ਇਸ ਸਾਲ ਪੰਜਾਬ ਨੈਸ਼ਨਲ ਬੈਂਕ ਵਿਚ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਲੋਂ ਕੀਤੇ ਗਏ ਘਪਲੇ ਦਾ ਖੁਲਾਸਾ ਹੋਇਆ ਸੀ |

ਬੈਂਕ ਦੁਆਰਾ ਸਟਾਕ ਐਕਸਚੇਂਜ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਸੀ ਕਿ ਨੀਰਵ ਮੋਦੀ ਬੈਂਕ ਦਾ ਕਰੀਬ 12 ਹਜਾਰ ਕਰੋੜ ਰੁਪਈਆ ਲੈ ਕੇ ਫਰਾਰ ਹੋ ਗਿਆ ਹੈ । ਜਿਸ ਤੋਂ ਬਾਅਦ ਬੈਂਕ ਨੂੰ ਚਾਰੇ ਪਾਸੇ ਤੋਂ ਝੱਟਕਾ ਲੱਗ ਰਿਹਾ ਹੈ ।  ਜਿੱਥੇ ਪਹਿਲਾਂ ਬੈਂਕ ਦੇ ਸ਼ੇਅਰ ਅਤੇ ਰੇਟਿੰਗ ਡਿੱਗੀ ਸੀ ।  ਉਥੇ ਹੀ ਹੁਣ ਬੈਂਕ ਨੂੰ ਚੌਥੀ ਤੀਮਾਹੀ ਵਿੱਚ ਭਾਰੀ ਨੁਕਸਾਨ ਵੀ ਹੋਇਆ ਹੈ । ਉਥੇ ਹੀ ਪਿਛਲੇ ਸਾਲ ਚੌਥੀ ਤੀਮਾਹੀ ਵਿਚ ਬੈਂਕ ਨੂੰ ਲਗਭਗ 261 ਕਰੋੜ ਦਾ ਮੁਨਾਫ਼ਾ ਹੋਇਆ ਸੀ ਅਤੇ ਇਸ ਸਾਲ ਪੰਜਾਬ ਨੈਸ਼ਨਲ ਬੈਂਕ ਦੀ ਆਮਦਨੀ ਵੀ ਘੱਟ ਗਈ ਹੈ । ਰਿਪੋਰਟਸ ਦੇ ਅਨੁਸਾਰ ਦੱਸ ਦੇਈਏ ਕਿ ਚੌਥੀ ਤੀਮਾਹੀ ਵਿਚ ਬੈਂਕ ਦੀ ਕੁਲ ਆਮਦਨੀ ਵੀ ਪਿਛਲੇ ਸਾਲ ਦੇ ਮੁਕਾਬਲੇ 14,989.33 ਕਰੋੜ ਰੁਪਏ ਤੋਂ ਘੱਟਕੇ 12,945.68 ਕਰੋੜ ਰੁਪਏ 'ਤੇ ਆ ਗਈ ਹੈ । ਹਾਲਾਂਕਿ ਬੈਂਕ ਇਸ ਘਾਟੇ ਤੋਂ ਉਭਰਨ ਦੀ ਕੋਸ਼ਿਸ਼ ਵਿਚ ਲੱਗਾ ਜ਼ਰੂਰ ਹੈ ਪਰ ਅਜੇ ਇਸ ਵਿਚ ਲੰਮਾ ਸਮਾਂ ਲੱਗ ਸਕਦਾ ਹੈ । ਪਿਛਲੇ ਸਮੇਂ ਬੈਂਕ ਅਧਿਕਾਰੀ ਸੁਨੀਲ ਮੇਹਿਤਾ ਨੇ ਕਿਹਾ ਸੀ ਕਿ ਇਸ ਘਪਲੇ ਤੋਂ ਉਭਰਨ ਲਈ ਬੈਂਕ ਨੂੰ ਦੋ ਮਹੀਨੇ ਦਾ ਵੀ ਸਮਾਂ ਲੱਗ ਸਕਦਾ ਹੈ ਜਾਂ ਫਿਰ ਇਸਤੋਂ ਜ਼ਿਆਦਾ ਦਾ ਵੀ ਸਮਾਂ ਲੱਗ ਸਕਦਾ ਹੈ ।