ਪ੍ਰਧਾਨਮੰਤਰੀ ਦੀ ਜੰਮੂ ਯਾਤਰਾ ਨੂੰ ਸਫਲ ਬਣਾਉਣ ਲਈ ਸਰਬ ਸੰਮਤੀ ਤਿਆਰ ਕਰੀਏ :  ਗੁਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਪ ਮੁੱਖ ਨੇ ਮੰਤਰੀ ਇਕ ਬੈਠਕ ਨੂੰ ਸੰਬੋਧਿਤ ਕੀਤਾ ਹੈ ਜੋ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਬੁਲਾਈ ਗਈ ਸੀ

kavinder gupta

 ਜੰਮੂ, 16 ਮਈ : ਜੰਮੂ-ਕਸ਼ਮੀਰ  ਦੇ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਨੇ ਇਸ ਹਫ਼ਤੇ ਦੇ ਅਖੀਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਣ ਵਾਲੀ ਰਾਜ ਦੀ ਯਾਤਰਾ ਨੂੰ ਸਫ਼ਲ ਬਣਾਉਣ ਲਈ ਵੱਖਰੇ-ਵੱਖਰੇ ਵਿਭਾਗਾਂ ਵਿਚ ਸਰਬ ਸੰਮਤੀ ਬਣਾਉਣ ਦਾ ਐਲਾਨ ਕੀਤਾ ।  

ਇਕ ਬੁਲਾਰੇ ਨੇ ਦਸਿਆ ਕਿ ਉਪ ਮੁੱਖ ਨੇ ਮੰਤਰੀ ਇਕ ਬੈਠਕ ਨੂੰ ਸੰਬੋਧਿਤ ਕੀਤਾ ਹੈ ਜੋ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਬੁਲਾਈ ਗਈ ਸੀ । ਇਸ ਬੈਠਕ ਦੌਰਾਨ ਉਪ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਹਰ ਪੱਖੋਂ ਸਫ਼ਲ ਬਣਾਉਣ ਤਹਿਤ ਵੱਖਰੇ-ਵੱਖਰੇ ਵਿਭਾਗਾਂ ਦੀ ਇਕ ਸਰਬ ਸੰਮਤੀ ਬਣਾਉਣ ਦਾ ਐਲਾਨ ਕੀਤਾ, ਤਾਂਜੋ ਜੰਮੂ ਦੀ ਯਾਤਰਾ ਵਿਚ ਕਿਸੇ ਕਿਸਮ ਦੀ ਕੋਈ ਰੁਕਾਵਟ ਨਾ ਪੈਦਾ ਹੋ ਸਕੇ |

ਬੁਲਾਰੇ ਅਨੁਸਾਰ ਇਸ ਬੈਠਕ ਵਿਚ ਜੰਮੂ ਦੇ ਵਿਭਾਗੀ ਅਧਿਕਾਰੀ ਹੇਮੰਤ ਕੁਮਾਰ ਸ਼ਰਮਾ,  ਆਈਜੀਪੀ ਜੰਮੂ ਐਸ ਡੀ ਸਿੰਘ ਜਾਮਵਾਲ,  ਡਿਪਟੀ ਕਮਿਸ਼ਨਰ ਜੰਮੂ ਰਾਜੀਵ ਰੰਜਨ ਅਤੇ ਹੋਰ ਵਿਭਾਗਾਂ ਦੇ ਉੱਤਮ ਪਦਾਧਿਕਾਰੀਆਂ ਨੇ ਹਿਸਾ ਲਿਆ ।