ਦਿੱਲੀ-ਹਰਿਆਣਾ ਸਮੇਤ ਕਈ ਸੂਬਿਆਂ ਵਿਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਸਮ ਵਿਭਾਗ ਦੀ ਮੰਨੀਏ ਤਾਂ ਬੁੱਧਵਾਰ ਦਿਨ ਵਿਚ ਵੀ ਦਿੱਲੀ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤੇਜ ਹਵਾਵਾਂ ਚਲਣ ਦੀ ਸੰਭਾਵਨਾ ਹੈ । 

delhi

ਨਵੀਂ ਦਿੱਲੀ, 16 ਮਈ : ਦਿੱਲੀ -ਐਨਸੀਆਰ ਵਿਚ ਬੁੱਧਵਾਰ ਸਵੇਰੇ ਤਿੰਨ ਵਜੇ ਦੇ ਕਰੀਬ ਹਨ੍ਹੇਰੀ-ਤੂਫਾਨ ਦੇ ਨਾਲ ਹੀ ਕਈ ਜਗ੍ਹਾਵਾਂ 'ਤੇ ਮੀਂਹ ਵੀ ਪਿਆ । ਇਸਦੇ ਚਲਦੇ ਕੁੱਝ ਇਲਾਕਿਆਂ ਵਿਚ ਦਰਖਤ ਵੀ ਡਿੱਗ ਗਏ ਹਨ, ਜਿਸਦੇ ਨਾਲ ਵਾਹਨ ਚਾਲਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ । ਉਥੇ ਹੀ, ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁੱਝ ਘੰਟਿਆਂ ਵਿਚ ਦਿੱਲੀ  ਦੇ ਨਾਲ ਗੁਰੁਗਰਾਮ, ਨੋਇਡਾ, ਸੋਨੀਪਤ ਅਤੇ ਫਰੀਦਾਬਾਦ ਵਿਚ ਮੀਂਹ ਪੇਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਬੁੱਧਵਾਰ ਦਿਨ ਵਿਚ ਵੀ ਦਿੱਲੀ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤੇਜ ਹਵਾਵਾਂ ਚਲਣ ਦੀ ਸੰਭਾਵਨਾ ਹੈ । 


ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿਨਭਰ ਜਿੱਥੇ ਤੇਜ ਧੁੱਪ ਅਤੇ ਹੁਮਸ ਨੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ, ਉਥੇ ਹੀ ਬੁੱਧਵਾਰ ਸਵੇਰੇ ਕਰੀਬ 3 ਵਜੇ ਦੇ ਕਰੀਬ ਦਿੱਲੀ-ਐਨਸੀਆਰ ਵਿਚ ਇਕ ਵਾਰ ਫਿਰ ਹਨ੍ਹੇਰੀ-ਤੂਫਾਨ ਨੇ ਲੋਕਾਂ ਦੀ ਨੀਂਦ ਵਿੱਚ ਖਲਲ ਪਾਉਣ ਦੇ ਨਾਲ ਉਨ੍ਹਾਂ ਦੀ ਮੁਸ਼ਕਲਾਂ ਵੀ ਵਧਾ ਦਿੱਤੀ । ਹਾਲਾਂਕਿ, ਬੁੱਧਵਾਰ ਸਵੇਰੇ ਤਿੰਨ ਵਜੇ ਦੇ ਨਜ਼ਦੀਕ ਅਚਾਨਕ ਮੌਸਮ ਵਿਚ ਆਏ ਇਸ ਬਦਲਾਅ ਦੇ ਕਾਰਨ ਦਿੱਲੀ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਮਹਿਸੂਸ ਕੀਤੀ ਗਈ ।  


ਜਾਣਕਾਰੀ ਦੇ ਮੁਤਾਬਕ, ਬੁੱਧਵਾਰ ਸਵੇਰੇ ਢਾਈ ਤੋਂ ਤਿੰਨ ਵਜੇ ਦੇ ਵਿਚ ਦਿੱਲੀ ਦੇ ਨਾਲ ਐਨਸੀਆਰ ਦੇ ਵੱਖਰੇ-ਵੱਖਰੇ ਇਲਾਕਿਆਂ ਵਿਚ ਤੇਜ ਹਨ੍ਹੇਰੀ ਆਈ । ਇਸਤੋਂ ਬਾਅਦ ਬਿਜਲੀ ਕਟੀ ਗਈ । ਤੇਜ ਹਨ੍ਹੇਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਜਗ੍ਹਾ ਦਰਖਤ ਟੁੱਟਕੇ ਸੜਕ 'ਤੇ ਗਿਰੇ ਹੋਏ ਹਨ । ਹਨ੍ਹੇਰੀ-ਤੂਫਾਨ ਦੇ ਆਉਂਦੇ ਹੀ ਜਿਆਦਾਤਰ ਇਲਾਕਿਆਂ ਵਿੱਚ ਬਿਜਲੀ ਗੁੱਲ ਹੋ ਗਈ, ਇਸਤੋਂ ਐਨਸੀਆਰ ਦੇ ਪੇਂਡੂ ਇਲਾਕਿਆਂ ਵਿਚ ਲੋਕਾਂ ਨੂੰ ਜ਼ਿਆਦਾ ਮੁਸ਼ਕਿਲ ਪੇਸ਼ ਆਈ ।  


ਮੌਸਮ ਵਿਗਿਆਨੀਆਂ  ਦੇ ਮੁਤਾਬਕ ਹੁਣ ਅਗਲੇ ਇੱਕ ਹਫ਼ਤੇ ਤੱਕ ਅਸਮਾਨ ਲਗਾਤਾਰ ਸਾਫ਼ ਰਹੇਗਾ। ਇਸ ਸੂਰਤ ਵਿਚ ਧੁੱਪ ਵੀ ਤੇਜ ਖਿੜੇਗੀ ਅਤੇ ਤਾਪਮਾਨ ਵਿਚ ਵੀ ਵਾਧਾ ਹੋਵੇਗਾ । 18 ਅਤੇ 19 ਮਈ ਨੂੰ ਲੂ ਵੀ ਚਲਣ ਦੀ ਸੰਭਾਵਨਾ ਹੈ ।