ਸੁਪਰੀਮ ਕੋਰਟ ਨੇ ਨੁਕਸਾਨ ਦੀ ਭਰਪਾਈ ਕਰਨ ਲਈ ਗਰਮੀਆਂ ਦੀਆਂ ਛੁੱਟੀਆਂ 'ਚ ਕੀਤੀ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਤਾਲਾਬੰਦੀ ਕਾਰਨ ਹੋਏ ਕੰਮ ਦੇ ਦਿਨਾਂ ਦੇ ਨੁਕਸਾਨ ਦੀ ਭਰਪਾਈ ਗਰਮੀ ਦੀਆਂ ਛੁੱਟੀਆਂ 'ਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ।

File Photo

ਨਵੀਂ ਦਿੱਲੀ, 15 ਮਈ: ਸੁਪਰੀਮ ਕੋਰਟ ਨੇ ਤਾਲਾਬੰਦੀ ਕਾਰਨ ਹੋਏ ਕੰਮ ਦੇ ਦਿਨਾਂ ਦੇ ਨੁਕਸਾਨ ਦੀ ਭਰਪਾਈ ਗਰਮੀ ਦੀਆਂ ਛੁੱਟੀਆਂ 'ਚ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ 'ਚ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 7 ਹਫ਼ਤੇ ਦੀ ਬਜਾਏ 2 ਹਫ਼ਤੇ ਰਹਿਣਗੀਆਂ। ਹਰ ਸਾਲ ਮਈ ਦੇ ਮੱਧ ਤੋਂ ਜੁਲਾਈ ਦੀ ਸ਼ੁਰੂਆਤ ਤਕ ਕੋਰਟ 'ਚ ਛੁੱਟੀ ਰਹਿੰਦੀ ਹੈ।

ਇਸ ਵਾਰ ਇਹ ਛੁੱਟੀ 18 ਮਈ ਤੋਂ ਸ਼ੁਰੂ ਹੋ ਕੇ 5 ਜੁਲਾਈ ਨੂੰ ਖ਼ਤਮ ਹੋਣੀ ਸੀ ਪਰ ਜੱਜਾਂ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਤੈਅ ਕੀਤਾ ਗਿਆ ਹੈ ਕਿ 19 ਜੂਨ ਤਕ ਸਰਵਉੱਚ ਅਦਾਲਤ 'ਚ ਸੁਣਵਾਈ ਰਹੇਗੀ। ਇਸ ਤਰ੍ਹਾਂ ਇਸ ਵਾਰ ਸਿਰਫ਼ 2 ਹਫ਼ਤੇ ਦੀ ਹੀ ਛੁੱਟੀ ਰਹੇਗੀ। ਸੁਪਰੀਮ ਕੋਰਟ ਦੇ ਜੱਜਾਂ ਨੇ ਤਿੰਨ ਦਿਨ ਪਹਿਲਾਂ ਅਪਣੀਆਂ ਸਿਫ਼ਾਰਸ਼ਾਂ ਦੀ ਫ਼ਾਈਲ ਚੀਫ਼ ਜਸਟਿਸ ਅਰਵਿੰਦ ਬੋਬੜੇ ਨੂੰ ਸੌਂਪੀ ਸੀ, ਇਸ 'ਚ 7 ਹਫ਼ਤਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਘੱਟ ਕਰ ਕੇ 2 ਹਫ਼ਤੇ ਕਰਨ ਅਤੇ ਬਾਕੀ ਛੁੱਟੀਆਂ ਨੂੰ ਅੱਗੇ ਲਈ ਪੈਂਡਿੰਗ ਰੱਖਣ ਦੀ ਸਿਫ਼ਾਰਸ਼ ਸ਼ਾਮਲ ਸੀ।  (ਏਜੰਸੀ)