ਕੋਰੋਨਾ ਵਾਇਰਸ ਕਾਰਨ ਕੌਮਾਂਤਰੀ ਅਰਥਚਾਰੇ ਨੂੰ ਹੋ ਸਕਦੈ 8800 ਅਰਬ ਡਾਲਰ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਗਲੋਬਲ ਅਰਥਵਿਵਸਥਾ ਨੂੰ 5800 ਅਰਬ ਤੋਂ 8800 ਅਰਬ ਡਾਲਰ ਤਕ ਦਾ ....

File Photo

ਨਵੀਂ ਦਿੱਲੀ, 15 ਮਈ: ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਗਲੋਬਲ ਅਰਥਵਿਵਸਥਾ ਨੂੰ 5800 ਅਰਬ ਤੋਂ 8800 ਅਰਬ ਡਾਲਰ ਤਕ ਦਾ ਨੁਕਸਾਨ ਹੋ ਸਕਦਾ ਹੈ। ਇਸ ਵਿਚ ਦਖਣੀ ਏਸ਼ੀਆ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) 'ਤੇ 142 ਅਰਬ ਤੋਂ 218 ਅਰਬ ਡਾਲਰ ਤਕ ਦਾ ਅਸਰ ਹੋਵੇਗਾ। ਏ.ਡੀ.ਬੀ. ਨੇ ਇਕ ਰੀਪੋਰਟ ਵਿਚ ਕਿਹਾ, ''ਕੋਰੋਨਾ ਵਾਇਰਸ ਮਹਾਂਮਾਰੀ ਆਲਮੀ ਅਰਥਚਾਰੇ ਨੂੰ 5800 ਅਰਬ ਤੋਂ 8800 ਅਰਬ ਡਾਲਰ ਤਕ ਦਾ ਨੁਕਸਾਨ ਹੋ ਸਕਦਾ ਹੈ, ਗਲੋਬਲ ਜੀ.ਡੀ.ਪੀ. ਦੇ 6.4 ਫ਼ੀ ਸਦੀ ਤੋਂ 9.7 ਫ਼ੀ ਸਦੀ ਦੇ ਬਰਾਬਰ ਹੈ।''

ਏ.ਡੀ.ਬੀ. ਨੇ ਕੋਵਿਡ-19 ਦੇ ਸੰਭਾਵਤ ਆਰਥਕ ਅਸਰ ਦੇ ਨਵੇਂ ਮੁਲਾਂਕਣ ਵਿਚ ਕਿਹਾ ਕਿ ਦਖਣੀ ਏਸ਼ੀਆ ਦੀ ਜੀ.ਡੀ.ਪੀ. 'ਚ 3.9 ਫ਼ੀ ਸਦੀ ਤੋਂ 6 ਫ਼ੀ ਸਦੀ ਤਕ ਦੀ ਗਿਰਾਵਟ ਆਏਗੀ। ਅਜਿਹਾ ਬੰਗਲਾਦੇਸ਼, ਭਾਰਤ ਅਤੇ ਪਾਕਿਸਤਾਨ 'ਚ ਸਖ਼ਤ ਪਾਬੰਦੀਆਂ ਦੇ ਚਲਦੇ ਹੋਵੇਗਾ। ਮਨੀਲਾ ਸਥਿਤ ਇਸ ਬਹੁਪੱਖੀ ਏਜੰਸੀ ਨੇ ਕਿਹਾ ਕਿ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ 'ਚ ਆਰਥਕ ਨੁਕਸਾਨ 1700 ਅਰਬ ਡਾਲਰ ਤੋਂ 2500 ਅਰਬ ਡਾਲਰ ਦੇ ਵਿਚਾਲੇ ਰਹਿ ਸਕਦਾ ਹੈ। ਗਲੋਬਲ ਉਤਪਾਦਨ ਵਿਚ ਹੋਣ ਵਾਲੀ ਕੁੱਲ ਗਿਰਾਵਟ 'ਚ ਇਸ ਖੇਤਰ ਦੀ 30 ਫ਼ੀ ਸਦੀ ਹਿੱਸੇਦਾਰੀ ਹੋਵੇਗੀ। ਰੀਪੋਰਟ ਮੁਤਾਬਕ ਚੀਨ 'ਚ 1100 ਅਰਬ ਤੋਂ 1600 ਅਰਬ ਡਾਲਰ ਤਕ ਦਾ ਨੁਕਸਾਨ ਹੋ ਸਕਦਾ ਹੈ।  (ਪੀਟੀਆਈ)