CM ਖੱਟਰ ਦਾ ਘਿਰਾਓ, ਪੁਲਿਸ ਨੇ ਕੀਤਾ ਕਿਸਾਨਾਂ 'ਤੇ ਲਾਠੀਚਾਰਜ, ਕਈ ਕਿਸਾਨ ਜਖ਼ਮੀ
ਹਾਂਸੀ ਤੇ ਹਿਸਾਰ ਵਿਚ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਹਨ।
ਹਿਸਾਰ - ਅੱਜ ਕਿਸਾਨ ਹਰਿਆਣਾ ਦੇ CM ਮਨੋਹਰ ਲਾਲ ਖੱਟਰ ਦਾ ਘਿਰਾਓ ਕਰਨ ਜਾ ਰਹੇ ਸਨ ਜਿਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਕਿਸਾਨਾਂ ਨੇ ਬੈਰੀਕੈਡ ਤੋੜ ਦਿੱਤੇ, ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ। ਕਾਫੀ ਕਿਸਾਨ ਜ਼ਖਮੀ ਹੋਏ ਹਨ। ਹਾਂਸੀ ਤੇ ਹਿਸਾਰ ਵਿਚ ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਹਨ।
ਕਿਸਾਨਾਂ ਵੱਲੋਂ ਮਨੋਹਰ ਲਾਲ ਖੱਟੜ ਨੂੰ ਕਾਲੀਆ ਝੰਡੀਆਂ ਵੀ ਦਿਖਾਈਆਂ ਜਾਂਦੀਆਂ ਹਨ। ਦਰਅਸਲ ਮਨੋਹਰ ਲਾਲ ਖੱਟੜ ਨੇ ਅੱਜ ਇੱਥੇ ਕੋਈ ਉਦਾਘਾਟਨ ਕਰਨ ਆਉਣਾ ਸੀ ਜਿਸ ਦੀ ਖ਼ਬਰ ਕਿਸਾਨਾਂ ਤੱਕ ਪਹੁੰਚਦੀ ਹੈ ਤੇ ਕਿਸਾਨ ਉਹਨਾਂ ਦਾ ਘਿਰਾਓ ਕਰਨ ਪਹੁੰਚਦੇ ਹਨ। ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਹਨ। ਇਸ ਦੇ ਨਾਲ ਹੀ ਗੁਰਨਾਮ ਸਿੰਘ ਚਛੂਨੀ ਦੀ ਵੀ ਤੁਰੰਤ ਪ੍ਰਤੀਕਿਰਿਆ ਆ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਝੜਪ ਵਾਲੀ ਜਗ੍ਹਾ ਤੁਰੰਤ ਪਹੁੰਚ ਰਹੇ ਹਨ।
ਗੁਰਨਾਮ ਸਿੰਘ ਚੜੂਨੀ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਕੋਵਿਡ-19 ਦੌਰਾਨ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਹੈ ਤਾਂ ਉਦਘਾਟਨ ਸਮਾਗਮ 'ਚ 500 ਲੋਕ ਇਕੱਠੇ ਕਿਉਂ ਹੋ ਰਹੇ ਹਨ। ਉਦਘਾਟਨ ਆਨਲਾਈਨ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਸਰਕਾਰ ਕਿਸਾਨਾਂ ਨਾਲ ਪੰਗੇ ਕਿਉਂ ਲੈ ਰਹੀ ਹੈ। ਗੁਰਨਾਮ ਸਿੰਘ ਚੜੂਨੀ ਨੇ ਸਰਕਾਰ 'ਤੇ ਕੋਰੋਨਾ ਫੈਲਾਉਣ ਤੇ ਦੰਗੇ ਕਰਵਾਉਣ ਦੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਬੀਜੇਪੀ ਤੇ ਜੇਜੇਪੀ ਲੀਡਰ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ। ਚੜੂਨੀ ਨੇ ਕਿਹਾ ਅਸੀਂ ਮਰਦੇ ਦਮ ਤੱਕ ਇਨ੍ਹਾਂ ਦਾ ਮੁਕਾਬਲਾ ਕਰਾਂਗੇ। ਇਨ੍ਹਾਂ ਨੂੰ ਕਿਸੇ ਵੀ ਹਾਲਾਤ 'ਚ ਦਾਖਲ ਨਹੀਂ ਹੋਣ ਦੇਵਾਂਗੇ।