ਹਰਿਆਣਾ ਸਰਕਾਰ ਨੇ ਇਕ ਹਫ਼ਤੇ ਲਈ ਵਧਾਈ ਤਾਲਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਨੇ ਪਾਣੀਪਤ ਅਤੇ ਹਿਸਾਰ ਵਿੱਚ 500-500 ਬੈੱਡ ਦੇ ਅਸਥਾਈ ਹਸਪਤਾਲਾਂ ਦਾ ਕੀਤਾ ਉਦਘਾਟਨ

Manohar Lal Khattar

ਪਾਨੀਪਤ: ਹਰਿਆਣਾ ਸਰਕਾਰ ਨੇ ਰਾਜ ਵਿਚ ਤਾਲਾਬੰਦੀ ਦੀ ਮਿਆਦ ਇਕ ਹਫ਼ਤੇ ਲਈ ਵਧਾਉਣ ਦਾ ਐਲਾਨ ਕੀਤਾ ਹੈ। ਇਹ ਤਾਲਾਬੰਦੀ ਹੁਣ ਪੂਰੇ ਰਾਜ ਵਿਚ 24 ਮਈ ਸਵੇਰੇ ਛੇ ਵਜੇ ਤੱਕ ਹੋਵੇਗੀ।

ਮੁੱਖ ਮੰਤਰੀ ਮਨੋਹਰ ਲਾਲ ਨੇ ਪਾਣੀਪਤ ਵਿੱਚ ਇਸ ਦੀ ਘੋਸ਼ਣਾ ਕੀਤੀ। ਐਤਵਾਰ ਨੂੰ ਉਹਨਾਂ ਨੇ ਪਾਣੀਪਤ ਅਤੇ ਹਿਸਾਰ ਵਿੱਚ 500-500 ਬੈੱਡ ਦੇ ਅਸਥਾਈ ਹਸਪਤਾਲਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਗੁਰੂਗ੍ਰਾਮ ਵਿਚ 400 ਬੈੱਡਾਂ ਦੀ ਸਮਰੱਥਾ ਵਾਲੇ ਦੋ ਕੋਵਿਡ ਹਸਪਤਾਲ ਵੀ ਸ਼ੁਰੂ ਕੀਤੇ ਜਾਣਗੇ।

ਹਰਿਆਣੇ ਵਿੱਚ ਲਾਗ ਦੀ ਰਫਤਾਰ ਘੱਟ ਰਹੀ
ਹਰਿਆਣਾ ਵਿਚ ਕੋਵਿਡ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਆ ਰਹੀ ਹੈ। 21 ਅਪ੍ਰੈਲ ਤੋਂ ਬਾਅਦ, ਇਕ ਵਾਰ ਫਿਰ 10 ਹਜ਼ਾਰ ਤੋਂ ਘੱਟ 9676 ਸੰਕਰਮਿਤ ਕੇਸ ਦਰਜ ਕੀਤੇ ਗਏ। ਸ਼ਨੀਵਾਰ ਨੂੰ144  ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਅਤੇ 12,593 ਮਰੀਜ਼ ਠੀਕ ਹੋ ਗਏ ਅਤੇ ਘਰ ਪਰਤੇ। ਇਸ ਦੇ ਨਾਲ ਹੀ, 16 ਜ਼ਿਲ੍ਹਿਆਂ ਵਿਚ ਨਵੇਂ ਕੇਸਾਂ ਦੀ ਗਿਣਤੀ 500 ਤੋਂ ਘੱਟ ਹੈ।