ਭਾਰਤੀ ਮੂਲ ਦੇ ਅਰਜਨ ਭੁੱਲਰ ਨੇ ਰਚਿਆ ਇਤਿਹਾਸ, MMA ਵਿੱਚ ਜਿੱਤਿਆ ਵਿਸ਼ਵ ਖ਼ਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੋਟੀ ਉਮਰ ਤੋਂ ਹੀ ਕੁਸ਼ਤੀ ਕਰਨੀ ਕੀਤੀ ਸ਼ੁਰੂ

Arjun Bhullar

ਨਵੀਂ ਦਿੱਲੀ: ਕੈਨੇਡਾ ਦੇ ਅਰਜਨ ਸਿੰਘ ਭੁੱਲਰ ਨੇ ਸ਼ਨੀਵਾਰ ਨੂੰ ਬ੍ਰਾਂਡਨ ਵੇਰਾ ਨੂੰ ਹਰਾ ਕੇ ਸਿੰਗਾਪੁਰ ਵਨ ਚੈਂਪੀਅਨਸ਼ਿਪ ਵਿੱਚ ਹੈਵੀਵੇਟ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਉਹ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਭਾਰਤੀ ਮੂਲ ਦੇ ਮਿਸ਼ਰਤ ਮਾਰਸ਼ਲ ਆਰਟ ਲੜਾਕੂ ਵੀ ਬਣੇ। ਇਸ ਜਿੱਤ ਨਾਲ ਅਰਜਨ ਨੇ ਫਿਲਪੀਨਜ਼ ਮੂਲ ਦੇ ਅਮਰੀਕੀ ਵੀਰਾ ਦਾ ਪੰਜ ਸਾਲਾ ਦਬਦਬਾ ਤੋੜ ਦਿੱਤਾ।

ਅਰਜਨ ਪਹਿਲਵਾਨੀ ਨਾਲ ਇਸ ਪੇਸ਼ੇਵਰ ਕੁਸ਼ਤੀ ਵਿਚ ਆਏ ਸਨ। ਉਸਨੇ 2010 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਨਾਲ ਹੀ 2012 ਵਿਚ ਲੰਡਨ ਵਿਚ ਕੈਨੇਡਾ ਦੀ ਨੁਮਾਇੰਦਗੀ ਕਰਨ ਵਾਲਾ ਪਹਿਲਾ ਭਾਰਤੀ ਮੂਲ ਦਾ ਪਹਿਲਵਾਨ ਬਣ ਗਿਆ। ਉਸਨੇ 2015 ਵਿੱਚ ਯੂਐਫਸੀ ਫਾਈਟ ਜਿੱਤੀ ਅਤੇ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਮੂਲ ਦਾ ਲੜਾਕੂ ਬਣ ਗਿਆ।

35 ਸਾਲਾ ਭੁੱਲਰ ਨੇ ਛੋਟੀ ਉਮਰ ਤੋਂ ਹੀ ਕੁਸ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਲਗਾਤਾਰ ਪੰਜ ਸਾਲ ਕੈਨੇਡੀਅਨ ਰਾਸ਼ਟਰੀ ਟੀਮ ਦਾ ਹਿੱਸਾ ਰਹੇ। ਸਾਲ 2008 ਤੋਂ 2012 ਤੱਕ ਉਹ 120 ਕਿੱਲੋ ਭਾਰ ਵਰਗ ਵਿੱਚ ਚੈਂਪੀਅਨ ਬਣੇ ਰਹੇ। ।