ਕੇਜਰੀਵਾਲ ਸਰਕਾਰ ਨੇ ਮੁੜ 7 ਦਿਨਾਂ ਦਾ ਵਧਾਇਆ ਲਾਕਡਾਊਨ, 24 ਮਈ ਤੱਕ ਰਹਿਣਗੀਆਂ ਪਾਬੰਦੀਆਂ
ਦਿੱਲੀ ਵਿਚ ਘੱਟ ਰਹੇ ਕੋਰੋਨਾ ਕੇਸ
ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਵਿਚਕਾਰ ਦਿੱਲੀ ਸਰਕਾਰ ਨੇ ਤਾਲਾਬੰਦੀ ਨੂੰ ਇੱਕ ਹਫ਼ਤੇ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਪਾਬੰਦੀਆਂ 24 ਮਈ ਨੂੰ ਸਵੇਰੇ 5 ਵਜੇ ਤੱਕ ਲਾਗੂ ਰਹਿਣਗੀਆਂ । ਇਸ ਵਾਰ ਵੀ ਮੈਟਰੋ ਦਿੱਲੀ ਵਿੱਚ ਨਹੀਂ ਚੱਲੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕੀਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਤਾਲਾਬੰਦੀ ਇਕ ਹਫ਼ਤੇ ਲਈ ਵਧਾਈ ਜਾ ਰਹੀ ਹੈ। ਤਾਲਾਬੰਦੀ ਅਗਲੇ ਸੋਮਵਾਰ ਸਵੇਰੇ 5 ਵਜੇ ਤੱਕ ਵਧਾਈ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਲਗਭਗ 6,500 ਮਾਮਲੇ ਸਾਹਮਣੇ ਆਏ ਹਨ। ਸਕਾਰਾਤਮਕਤਾ ਦਰ 1 ਪ੍ਰਤੀਸ਼ਤ ਅਤੇ 10 ਪ੍ਰਤੀਸ਼ਤ ਦੇ ਨੇੜੇ ਆ ਗਈ ਹੈ।
ਦੱਸ ਦੇਈਏ ਕਿ ਤਾਲਾਬੰਦੀ ਪਾਬੰਦੀਆਂ ਦਿੱਲੀ ਵਿੱਚ 17 ਮਈ ਨੂੰ ਖਤਮ ਹੋਣੀਆਂ ਸਨ ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ।