Yamuna Nagar 'ਚ ਨਹਿਰ 'ਚ ਨਹਾਉਣ ਗਏ ਨੌਜਵਾਨਾਂ 'ਤੇ ਹੋਇਆ ਹਮਲਾ, ਡੁੱਬੇ ਪੰਜ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਨੌਜਵਾਨਾਂ ਨੇ ਭੱਜ ਕੇ ਬਚਾਈ ਜਾਨ

Youths attacked while bathing in canal in Yamunanagar

ਯਮੁਨਾਨਗਰ: ਯਮੁਨਾ ਨਦੀ 'ਚ ਨਹਾਉਣ (Youths attacked while bathing in a canal in Yamuna Nagar) ਗਏ 10 ਨੌਜਵਾਨਾਂ 'ਤੇ ਅੱਜ ਦੂਜੇ ਗੁੱਟ ਦੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਨਹਾ ਰਹੇ ਨੌਜਵਾਨਾਂ 'ਤੇ ਇੱਟਾਂ-ਪੱਥਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।

 

 

 ਨਹਾ ਰਹੇ ਨੌਜਵਾਨਾਂ 'ਚੋਂ ਇਕ ਦਾ ਦੋਸ਼ ਹੈ ਕਿ ਹਮਲੇ ਤੋਂ ਬਚਣ ਲਈ ਬਾਕੀ (Youths attacked while bathing in a canal in Yamuna Nagar) ਨੌਜਵਾਨ ਆਪਣੀ ਜਾਨ ਬਚਾਉਣ ਲਈ ਯਮੁਨਾ ਦੇ ਡੂੰਘੇ ਪਾਣੀ 'ਚ ਉਤਰ ਗਏ। ਜਦੋਂ ਤੱਕ ਨੌਜਵਾਨ ਪਾਣੀ 'ਚ ਡੁੱਬੇ ਨਜ਼ਰ ਆਏ, ਹਮਲਾਵਰ ਉਨ੍ਹਾਂ 'ਤੇ ਪਥਰਾਅ ਕਰਦੇ ਰਹੇ।

 

 

ਇਸ ਦੌਰਾਨ 10 'ਚੋਂ 5 ਲੋਕਾਂ ਨੇ ਕਿਸੇ ਤਰ੍ਹਾਂ ਲੁਕ ਕੇ ਆਪਣੀ ਜਾਨ ਬਚਾਈ। ਨੌਜਵਾਨਾਂ 'ਤੇ ਹਮਲੇ (Youths attacked while bathing in a canal in Yamuna Nagar) ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ (Youths attacked while bathing in a canal in Yamuna Nagar) ਰਿਹਾ ਹੈ। ਹਮਲਾਵਰਾਂ ਨੇ ਨੌਜਵਾਨਾਂ ਦੀ ਕਾਰ ਜਿਸ ਵਿਚ ਉਹ ਨਹਾਉਣ ਆਏ ਸਨ, ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਫੋਰਸ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।