ਨੌਜਵਾਨ ਪੀੜ੍ਹੀ ਨੂੰ ਸਿੱਖੀ ਦੀ ਮਹਾਨਤਾ ਤੋਂ ਜਾਣੂ ਕਰਵਾਏਗੀ 'ਦ ਬੇਸਿਕਸ ਆਫ਼ ਸਿਖਿਜ਼ਮ' ਕਿਤਾਬ: ਜੀ ਕੇ
ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਸ.ਪਰਮਪਾਲ ਸਿੰਘ ਸੋਢੀ ਨੇ ਅੱਜ ਇਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ.....
ਨਵੀਂ ਦਿੱਲੀ, : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਡਿਪਟੀ ਜਨਰਲ ਮੈਨੇਜਰ ਸ.ਪਰਮਪਾਲ ਸਿੰਘ ਸੋਢੀ ਨੇ ਅੱਜ ਇਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਸਿੱਖ ਧਰਮ ਬਾਰੇ ਅਪਣੀ ਲਿੱਖੀ ਅੰਗ੍ਰੇਜ਼ੀ ਕਿਤਾਬ 'ਦ ਬੇਸਿਕਸ ਆਫ਼ ਸਿੱਖਿਜ਼ਮ' ਦੀ ਕਾਪੀ ਸੌਂਪੀ।
ਉਨ੍ਹਾਂ ਨਾਲ ਪੰਥਕ ਫ਼ੋਰਮ ਜੱਥੇਬੰਦੀ ਦੇ ਮੀਤ ਪ੍ਰਧਾਨ ਸ.ਕੁਲਬੀਰ ਸਿੰਘ, ਸੇਵਾਮੁਕਤ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਅਤੇ ਪੰਥਕ ਫ਼ੋਰਮ ਦੇ ਜਨਰਲ ਸਕੱਤਰ ਸ.ਬਲਦੇਵ ਸਿੰਘ ਗੁਜਰਾਲ ਹਾਜ਼ਰ ਸਨ। ਸ.ਜੀ.ਕੇ. ਨੇ ਉਮੀਦ ਪ੍ਰਗਟਾਈ ਕਿ ਨੌਜਵਾਨ ਪੀੜ੍ਹੀ ਲਈ ਇਹ ਕਿਤਾਬ ਲਾਹੇਵੰਦ ਹੋਵੇਗੀ। ਉਨ੍ਹਾਂ ਸ.ਸੋਢੀ ਨੂੰ ਕਿਤਾਬ ਲਿੱਖਣ ਲਈ ਵਧਾਈ ਦਿਤੀ ਤੇ ਕਿਹਾ ਕਿ ਸਿੱਖ ਧਰਮ ਬਾਰੇ ਪੰਜਾਬੀ ਦੇ ਨਾਲ ਅੰਗ੍ਰੇਜ਼ੀ ਵਿਚ ਅਜਿਹੀਆਂ ਕਿਤਾਬਾਂ ਦਾ ਛੱਪਣਾ ਚੰਗੀ ਗੱਲ ਹੈ
ਕਿਉਂਕਿ ਅਜੋਕੋ ਯੁੱਗ ਵਿਚ ਜਿਥੇ ਅਸੀਂ ਆਪਣਿਆਂ ਨੂੰ ਆਪਣੀ ਮਾਂ ਬੋਲੀ ਵਿਚ ਸਿੱਖੀ ਬਾਰੇ ਦੱਸ ਸਕਦੇ ਹਨ, ਉਥੇ ਹੋਰਨਾਂ ਧਰਮਾਂ ਤੇ ਭਾਈਚਾਰਿਆਂ ਨੂੰ ਅੰਗ੍ਰੇਜ਼ੀ ਕਿਤਾਬਾਂ ਰਾਹੀਂ ਸਿੱਖ ਧਰਮ ਦੀ ਮਹਾਨਤਾ ਤੋਂ ਜਾਣੂ ਕਰਵਾ ਸਕਦੇ ਹਨ।