ਇੱਜ਼ਤ ਖ਼ਰਾਬ ਹੋਣ ਦਾ ਡਰ ਸੀ ਭਇਯੂ ਮਹਾਰਾਜ ਨੂੰ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਡਲ ਤੋਂ ਸਾਧੂ ਬਣੇ ਭਇਯੂ ਮਹਾਰਾਜ ਆਤਮਹਤਿਆ ਕੇਸ ਵਿਚ ਪੁਲਿਸ ਨੂੰ ਨਵੀਆਂ ਜਾਣਕਾਰੀਆਂ ਮਿਲ ਰਹੀਆਂ ਹਨ। ਪਤਾ ਚਲਿਆ ਹੈ ਕਿ ਉਹ ਅਪਣੀ ਖ਼ੁਦਕੁਸ਼ੀ ਤੋਂ ਸੱਤ ਦਿਨ ਪਹਿਲਾਂ...

Bhaiyyu Maharaj

  ਇੰਦੌਰ, (ਏਜੰਸੀ): ਮਾਡਲ ਤੋਂ ਸਾਧੂ ਬਣੇ ਭਇਯੂ ਮਹਾਰਾਜ ਆਤਮਹਤਿਆ ਕੇਸ ਵਿਚ ਪੁਲਿਸ ਨੂੰ ਨਵੀਆਂ ਜਾਣਕਾਰੀਆਂ ਮਿਲ ਰਹੀਆਂ ਹਨ। ਪਤਾ ਚਲਿਆ ਹੈ ਕਿ ਉਹ ਅਪਣੀ ਖ਼ੁਦਕੁਸ਼ੀ ਤੋਂ ਸੱਤ ਦਿਨ ਪਹਿਲਾਂ  ਬਹੁਤ ਜ਼ਿਆਦਾ ਤਣਾਅ ਵਿਚ ਸਨ। ਤਣਾਅ ਕੇਵਲ ਪਤਨੀ ਅਤੇ ਧੀ ਦਾ ਹੀ ਨਹੀਂ, ਸਗੋਂ ਦੂਜਿਆ ਦਾ ਵੀ ਸੀ। ਕਈ ਟਰੱਸਟੀ ਹੌਲੀ - ਹੌਲੀ ਅਹੁਦੇ ਛੱਡ ਚੁੱਕੇ ਸਨ। ਉਦਯੋਗਪਤੀ ਅਤੇ ਦਾਨਦਾਤਾ ਲਗਾਤਾਰ ਘੱਟ ਹੋ ਰਹੇ ਸਨ।

 ਪੁਲਿਸ ਅਨੁਸਾਰ, ਘਰ ਵਿਚ ਹੀ ਧਮਕੀ ਮਿਲਦੀ ਸੀ ਕਿ ਉਨ੍ਹਾਂ ਦਾ ਚਰਿੱਤਰ ਖ਼ਰਾਬ ਕਰ ਦਿਤਾ ਜਾਵੇਗਾ। ਧੀ ਨੂੰ ਲੰਦਨ ਭੇਜਣ ਅਤੇ ਪਤਨੀ ਦੇ ਵਿਚ ਚੱਲ ਰਹੇ ਤਰਕਾਰ ਨਾਲ ਉਹ ਰੋਜ਼ ਜੂਝ ਰਹੇ ਸਨ। ਧੀ ਨੂੰ ਲੰਦਨ ਭੇਜਣ ਕਾਰਨ 10 ਲੱਖ ਰੁਪਏ ਤੋਂ ਜ਼ਿਆਦਾ ਰੁਪਏ ਖਰਚ ਹੋ ਰਹੇ ਸਨ। ਘਰ ਦੇ ਲੋਕ ਇਸ ਉਤੇ ਵੀ ਇਤਰਾਜ਼ ਜਤਾ ਰਹੇ ਸਨ।

ਪਰਵਾਰਕ ਸੂਤਰਾਂ ਤੋਂ ਪੁਲਿਸ ਨੂੰ ਪਤਾ ਚਲਿਆ ਕਿ ਉਨ੍ਹਾਂ ਨੂੰ ਅਪਣੀ ਇੱਜ਼ਤ ਖ਼ਰਾਬ ਹੋਣ ਦਾ ਸਭ ਤੋਂ ਜ਼ਿਆਦਾ ਡਰ ਸੀ। 
ਪੁਲਿਸ ਨੂੰ ਇਹ ਵੀ ਪਤਾ ਚਲਾ ਹੈ ਕਿ ਆਤਮਹਤਿਆ ਤੋਂ ਦੋ ਦਿਨ ਪਹਿਲਾਂ ਭਇਯੂ ਮਹਾਰਾਜ ਨੇ ਕਿਸੇ ਨਾਲ 10 ਲੱਖ ਰੁਪਏ ਦੇ ਲੋਨ ਚਰਚਾ ਕੀਤੀ ਸੀ।  ਸ਼ਾਇਦ ਇਹ ਲੋਨ ਦੀ ਰਕਮ ਉਹ ਧੀ ਨੂੰ ਲੰਦਨ ਭੇਜਣ ਲਈ ਲੈਣਾ ਚਾਹੁੰਦੇ ਸਨ। ਇਸ ਨੂੰ ਲੈ ਕੇ ਵੀ ਪਰਵਾਰ ਵਿਚ ਵਿਵਾਦ ਹੁੰਦਾ ਰਹਿੰਦਾ ਸੀ। ਉਥੇ ਹੀ ਪਤਨੀ ਦੇ ਪਰਵਾਰ ਵਾਲੇ, ਮਹਾਰਾਜ ਦੀ ਹਰ ਗਤੀਵਿਧੀਆਂ ਉਤੇ ਨਜ਼ਰ ਰੱਖਦੇ ਸਨ।

ਕੁਝ ਫ਼ੋਨ ਕਾਲ ਆਉਂਦੇ ਹੀ ਉਹ ਪਰੇਸ਼ਾਨ ਹੋ ਜਾਂਦੇ ਸਨ। ਕਈ ਵਾਰ ਸੇਵਾਦਾਰ,ਵਿਨਾਇਕ ਅਤੇ ਹੋਰ ਲੋਕਾਂ ਨੂੰ ਦੂਰ ਕਰ ਇਕੱਲੇ ਵਿਚ ਗੱਲ ਕਰਦੇ ਸਨ। ਇਕ ਉਸਾਰੀ ਕਾਰੋਬਾਰੀ ਦਾ ਫੋਨ ਆਉਣ ਉਤੇ ਉਹ ਅਸਹਿਜ ਹੋ ਜਾਂਦੇ ਸਨ। ਇਹ ਗੱਲ ਉਨ੍ਹਾਂ ਦੀ ਪਤਨੀ ਦੇ ਮਾਤਾ-ਪਿਤਾ ਨੇ ਵੀ ਮੰਨੀ ਹੈ। ਉਨ੍ਹਾਂ ਨੇ ਜਿਨ੍ਹਾਂ ਨੰਬਰਾਂ ਉਤੇ ਸੱਭ ਤੋਂ ਜ਼ਿਆਦਾ ਗੱਲਾਂ ਕੀਤੀਆਂ , ਉਹ ਧੀ, ਪਤਨੀ, ਵਿਨਾਇਕ, ਗੁਆਂਢੀ ਮਨਮੀਤ ਅਰੋੜਾ ਅਤੇ ਪੁਣੇ ਦੇ ਸੇਵਾਦਾਰ ਅਨਮੋਲ ਚਹਵਾਣ ਦਾ ਹੈ।

 ਦੂਜੇ ਵਿਆਹ ਦੇ ਬਾਅਦ ਤੋਂ ਮਹਾਰਾਜ ਦਾ ਪ੍ਰਭਾਵ ਘੱਟ ਹੋਣ ਲਗਾ ਸੀ। ਪ੍ਰਭਾਤ ਟਰੱਸਟ ਨਾਲ ਜੁੜੇ ਕੁਝ ਪ੍ਰਮੁੱਖ ਲੋਕਾਂ ਨੇ ਹੌਲੀ-ਹੌਲੀ ਕਰਕੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਕਿਸੇ ਉਤੇ ਜ਼ਿਆਦਾ ਵਿਸ਼ਵਾਸ ਨਹੀਂ ਹੋ ਰਿਹਾ ਸੀ।ਇਹ ਵੀ ਪਤਾ ਲੱਗਾ ਹੈ ਕਿ ਮਹਾਰਾਜ ਨੇ ਸੱਤ-ਅੱਠ ਮਹੀਨੇ ਵਿਚ ਅਪਣੀਆਂ ਕਈ ਜਾਇਦਾਦਾਂ ਡਿਸਪੋਜਲ ਕਰ ਦਿੱਤਾ ਸੀ ।  ਉਹ ਸਭ ਕੁਝ ਸਮੇਟ ਕੇ ਧੀ ਨੂੰ ਲੰਦਨ ਭੇਜ ਕੇ ਠੀਕ ਕਰਨ ਦੀ ਕੋਸ਼ਿਸ਼ ਵਿਚ ਸਨ। ਹਾਲਾਂਕਿ ਪਤਨੀ ਅਤੇ ਸਹੁਰਾ-ਘਰ ਦੇ ਲੋਕਾਂ ਦਾ ਦਖਲ ਉਨ੍ਹਾਂ ਦੀ ਜਿੰਦਗੀ ਵਿਚ ਤੇਜ਼ੀ ਨਾਲ ਵੱਧ ਰਿਹਾ ਸੀ।