'ਇਸਲਾਮਿਕ ਬੈਂਕ' ਬਣਾਉਣ ਵਾਲਾ ਮਨਸੂਰ ਖ਼ਾਨ ਲੋਕਾਂ ਦੇ 2,000 ਕਰੋੜ ਲੈ ਕੇ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਰੁੱਪ ਵਿਚ 1,000 ਤੋਂ ਵੀ ਵੱਧ ਮੁਲਾਜ਼ਮ ਸਨ ਸ਼ਾਮਿਲ

Mansoor Khan

ਬੈਂਗਲੋਰ- ਇਸਲਾਮਿਕ ਬੈਂਕ ਦੇ ਨਾਂਅ 'ਤੇ ਆਮ ਲੋਕਾਂ ਤੋਂ ਕਥਿਤ ਤੌਰ 'ਤੇ 2੦੦੦ ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਠੱਗਣ ਵਾਲਾ ਮੁਹੰਮਦ ਮਨਸੂਰ ਖ਼ਾਨ ਫ਼ਰਾਰ ਹੋ ਗਿਆ ਹੈ। ਦਰਅਸਲ ਮਨਸੂਰ ਖ਼ਾਨ ਨੇ ਆਪਣਾ ਇੱਕ ਆਈਐੱਮਏ ਗਰੁੱਪ ਬਣਾਇਆ ਸੀ, ਜਿਸ ਵਿਚ 1,000 ਤੋਂ ਵੱਧ ਮੁਲਾਜ਼ਮ ਸਨ। ਦੱਸ ਦੇਈਏ ਕਿ ਉਹਨਾਂ ਸਾਰਿਆ ਮੁਲਾਜ਼ਮਾਂ ਦੇ ਅਸਲ ਸਕੂਲ ਤੇ ਕਾਲਜ ਦੇ ਸਰਟੀਫ਼ਿਕੇਟ ਵੀ ਐਸ ਆਈ ਐੱਮ ਏ ਗਰੁੱਪ ਦੇ ਐੱਚਆਰ ਵਿਭਾਗ ਕੋਲ ਸਨ ਜੋ ਕਿ ਹਾਲੇ ਤੱਕ ਨਹੀਂ ਮਿਲੇ ਸਨ।

ਜਿਸ ਨਾਲ ਸਾਰਿਆ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ। ਜਾਣਕਾਰੀ ਮੁਤਾਬਿਕ 3੦,੦੦੦ ਤੋਂ ਵੀ ਵੱਧ ਮੁਸਲਮਾਨਾਂ ਨੇ ਮਨਸੂਰ ਖ਼ਾਨ ਦੇ ਕਥਿਤ 'ਇਸਲਾਮਿਕ ਬੈਂਕ' ਵਿਚ 2,000 ਕਰੋੜ ਰੁਪਏ ਲਏ ਸਨ ਤੇ ਮਨਸੂਰ ਖ਼ਾਨ ਨੇ ਕਥਿਤ ਤੌਰ 'ਤੇ ਉਨ੍ਹਾਂ ਸਾਰਿਆ  ਨੂੰ ਵਧੇਰੇ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ ਸੀ। ਦਰਅਸਲ, ਮਨਸੂਰ ਖ਼ਾਨ ਨੇ ਲੋਨ ਲੈਣ ਲਈ ਇੱਕ ਬੈਂਕ ਨਾਲ ਸੰਪਰਕ ਕੀਤਾ ਸੀ ਪਰ ਬੈਂਕ ਨੂੰ ਮਨਸੂਰ ਖ਼ਾਨ ਦੀ ਕਥਿਤ ਧੋਖਾਧੜੀ ਦੇ ਨੋਟਿਸ ਬਾਰੇ ਪਤਾ ਲੱਗ ਗਿਆ ਸੀ।

ਇਸ ਤੋਂ ਬਾਅਦ ਬੈਂਕ ਨੇ ਮਨਸੂਰ ਖ਼ਾਨ ਨੂੰ ਸੂਬਾ ਸਰਕਾਰ ਤੋਂ 'ਇਤਰਾਜ਼ਹੀਣਤਾ ਦਾ ਪ੍ਰਮਾਣ–ਪੱਤਰ' ਲਿਆਉਣ ਲਈ ਆਖਿਆ। ਮਨਸੂਰ ਖ਼ਾਨ ਨੇ ਸਰਕਾਰ ਵਿਚ ਆਪਣੀ ਜਾਣ–ਪਛਾਣ ਕਾਰਨ ਇਸਦਾ ਵੀ ਇੰਤਜ਼ਾਮ ਕਰ ਲਿਆ ਸੀ ਪਰ ਜਦੋਂ ਇਹ ਮਾਮਲਾ ਇੱਕ ਆਈਏਐੱਸ ਅਧਿਕਾਰੀ ਕੋਲ ਪੁੱਜਾ, ਤਾਂ ਉਸ ਨੇ ਮੰਤਰੀ ਦੇ ਦਬਾਅ ਦੇ ਬਾਵਜੂਦ ਹਸਤਾਖ਼ਰ ਕਰਨ ਤੋਂ ਇਨਕਾਰ ਕਰ ਦਿੱਤਾ।