ਹੁਣ ਨੌਜਵਾਨ ਬਦਲਾਅ ਲਿਆ ਕੇ ਹੀ ਸਾਹ ਲੈਣਗੇ : ਪ੍ਰਿਯੰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਵਿਚ ਨੌਕਰੀ ਭਰਤੀ ਭ੍ਰਿਸ਼ਟਾਚਾਰ ਮਾਮਲਾ

Priyanka Gandhi

ਨਵੀਂ ਦਿੱਲੀ, 15 ਜੂਨ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚ ਕਥਿਤ ਬੇਨਿਮੀਆਂ ਨਾਲ ਜੁੜੇ ਮਾਮਲੇ ਦੇ ਪਿਛੋਕੜ ਵਿਚ ਸੋਮਵਾਰ ਨੂੰ ਦਾਅਵਾ ਕੀਤਾ ਕਿ ਸੂਬੇ ਵਿਚ ਸਰਕਾਰੀ ਨੌਕਰੀਆਂ ਦੇ ਭਰਤੀ ਤੰਤਰ ਵਿਚ ਭਾਰੀ ਭ੍ਰਿਸ਼ਟਾਚਾਰ ਹੈ ਅਤੇ ਹੁਣ ਨੌਜਵਾਨ ਬਦਲਾਅ ਲਿਆ ਕੇ ਹੀ ਦਮ ਲੈਣਗੇ। ਉਨ੍ਹਾਂ ਟਵੀਟ ਕੀਤਾ,''ਉੱਤਰ ਪ੍ਰਦੇਸ਼ ਵਿਚ ਭਰਤੀ ਤੰਤਰ ਵਿਚ ਭਾਰੀ ਭ੍ਰਿਸ਼ਟਾਚਾਰ ਹੈ। ਧਾਂਦਲੀ, ਗਲਤ ਨਿਯਮਾਂ, ਸਮਾਜਕ ਨਿਆ ਵਿਚ ਕਟੌਤੀ ਅਤੇ ਭਰਤੀ ਮਾਫ਼ੀਆ ਦੇ ਚਲਦੇ ਭਰਤੀਆਂ ਰੱਦ ਹੋ ਜਾਂਦੀਆਂ ਹਨ ਜਾਂ ਅਦਾਲਤਾਂ ਵਿਚ ਲਟਕ ਜਾਂਦੀਆਂ ਹਨ।''

ਕਾਂਗਰਸ ਦੀ ਉੱਤਰ ਪ੍ਰਦੇਸ਼ ਪ੍ਰਧਾਨ ਨੇ ਕਿਹਾ,''ਹੁਣ ਨੌਜਵਾਨਾਂ ਨੇ ਤੈਅ ਕੀਤਾ ਹੈ ਕਿ ਉਹ ਚੁੱਪ ਨਹੀਂ ਬੈਠਣਗੇ। ਉਹ ਭਰਤੀ ਵਿਵਸਥਾ ਵਿਚ ਬਦਲਾਅ ਲਿਆ ਕੇ ਹੀ ਦਮ ਲੈਣਗੇ।'' ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਚ ਬੇਸਿਕ ਸਿਖਿਆ ਵਿਭਾਗ ਵਿਚ ਸਬੰਧਤ ਅਧਿਆਪਕ ਭਰਤੀ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਅਨਾਮਿਕਾ ਸ਼ੁਕਲਾ ਨਾਮਕ ਮਹਿਲਾ ਦੇ ਨਾਮ 'ਤੇ ਇਕ ਮਹਿਲਾ ਦੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਨੌਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਕਈ ਹੋਰ ਕਥਿਤ ਗੜਬੜੀਆਂ ਦੀ ਗੱਲ ਵੀ ਸਾਹਮਣੇ ਆਈ ਹੈ।  (ਏਜੰਸੀ)