ਲੰਗਰ ਦੇ ਨਾਂ 'ਤੇ ਸਿਰਸਾ ਸਿਆਸਤ ਖੇਡ ਰਹੇ ਹਨ, ਅਕਾਲ ਤਖ਼ਤ ਕੋਲ ਕਰਾਂਗੇ ਸ਼ਿਕਾਇਤ : ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਦਿੱਲੀ ਗੁਰਦਵਾਰਾ

harwinder singh sarna

ਨਵੀਂ ਦਿੱਲੀ, 15 ਜੂਨ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਵਲੋਂ ਬਾਦਲ ਪਰਵਾਰ ਦੇ ਇਸ਼ਾਰੇ 'ਤੇ 'ਲੰਗਰ ਆਨ ਵ੍ਹੀਲ' ਸ਼ੁਰੂ ਕੀਤਾ ਗਿਆ ਹੈ,  ਕਿਸ-ਕਿਸ ਥਾਂ 'ਤੇ ਕਿੰਨਾ ਲੰਗਰ ਵੰਡਿਆ ਜਾ ਰਿਹਾ ਹੈ, ਇਸ ਬਾਰੇ ਅਸਲ ਤੱਥ ਛੁਪਾਏ ਜਾ ਰਹੇ ਹਨ

ਅਤੇ ਨਾ ਹੀ ਇਸ ਬਾਰੇ ਕੋਈ ਕਮੇਟੀ ਕਾਇਮ ਕੀਤੀ ਗਈ ਹੈ, ਜਦੋਂ ਕਿ ਕਰੋਨਾ ਮਹਾਂਮਾਰੀ ਦੇ ਬਾਵਜੂਦ ਗੁਰੂ ਘਰ ਲੋੜਵੰਦਾਂ ਲਈ ਸੰਗਤ ਵਲੋਂ ਭੇਟ ਕੀਤੀ ਜਾ ਰਹੀ ਮਾਇਆ ਦੀ ਵੀ ਅਖੌਤੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜੋ  ਮਰਿਆਦਾ ਵਿਰੁਧ ਹੈ। ਸਿਰਫ਼ ਅਪਣੀ ਸਿਆਸਤ ਹੀ ਚਮਕਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਾਂਗੇ ਕਿ ਉਹ ਉਕਤ ਬਾਰੇ ਇਕ ਕਮੇਟੀ ਕਾਇਮ ਕਰਨ ਤਾਕਿ ਸੰਗਤ ਨੂੰ ਸਾਰਾ ਸੱਚ ਪਤਾ ਚਲ ਸਕੇ।