ਮਮਤਾ ਹੋਈ ਸ਼ਰਮਸਾਰ, ਮਾਂ ਨੇ 21 ਦਿਨਾਂ ਦੀ ਬੱਚੀ ਨੂੰ ਲੱਕੜ ਦੇ ਡੱਬੇ ਵਿਚ ਪਾ ਕੇ ਗੰਗਾ 'ਚ ਸੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗੀ ਸਰਕਾਰ ਚੁੱਕੇਗੀ ਬੱਚੀ ਦਾ ਸਾਰਾ ਖਰਚ

mother throws 21-day-old baby into Ganga

ਗਾਜ਼ੀਪੁਰ​: ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ( Ghazipur)  ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਬੇਰਹਿਮ ਮਾਂ ਨੇ ਆਪਣੀ 21 ਦਿਨਾਂ ਦੀ ਮਾਸੂਮ ਬੱਚੀ ਨੂੰ ਲੱਕੜ ਦੇ ਬਕਸੇ ਵਿਚ ਪਾ ਕੇ ਗੰਗਾ( Ganga) ਵਿਚ ਸੁੱਟ ਦਿੱਤਾ। ਦੱਸ ਦੇਈਏ ਮੰਗਲਵਾਰ ਨੂੰ ਇੱਕ ਬੱਚੀ ਲੱਕੜ ਦੇ ਡੱਬੇ ( wooden box)  ਵਿੱਚ ਗੰਗਾ( Ganga) ਵਿੱਚ ਤੈਰਦੀ ਹੋਈ ਮਿਲੀ।

ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਆਸ ਪਾਸ ਦੇ ਲੋਕਾਂ ਨੇ ਬੱਚੀ ਨੂੰ ਡੱਬੇ ਵਿਚੋਂ ਬਾਹਰ ਕੱਢਿਆ। ਡੱਬੇ ਦੇ ਅੰਦਰ ਬੱਚੀ ਦੀ ਜਨਮ ਕੁੰਡਲੀ ਵੀ ਰੱਖੀ ਗਈ ਸੀ। ਜਿਸ ਵਿੱਚ ਉਸਦਾ ਨਾਮ ਗੰਗਾ( Ganga) ਲਿਖਿਆ ਗਿਆ ਸੀ।  ਲੋਕਾਂ ਨੇ ਪੁਲਿਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਪੁਲਿਸ ਲੜਕੀ ਨੂੰ ਆਸ਼ਾ ਜੋਤੀ ਕੇਂਦਰ ਲੈ ਗਈ। ਲੜਕੀ ਦੀ ਹਾਲਤ ਬਿਲਕੁਲ ਸੁਰੱਖਿਅਤ ਦੱਸੀ ਜਾ ਰਹੀ ਹੈ।

ਸੀਐਮ ਯੋਗੀ ਨੇ ਗੰਗਾ( Ganga) ਵਿਚ ਤੈਰਦੀ 21 ਦਿਨਾਂ ਦੀ ਮਾਸੂਮ ਗੰਗਾ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਅਧਿਕਾਰੀਆਂ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਬੱਚੀ ਦਾ ਪਾਲਣ ਪੋਸ਼ਣ ਚਿਲਡਰਨ ਹੋਮ ਵਿਚ ਸਰਕਾਰੀ ਖਰਚਿਆਂ  ਤੇ ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈ।

 

 ਇਹ  ਵੀ ਪੜ੍ਹੋ:  ਅਮਰੀਕਾ ਵਿਚ ਲੱਖਾਂ ਦੀ ਨੌਕਰੀ ਛੱਡ, ਸ਼ੁਰੂ ਕੀਤੀ ਖੇਤੀ, ਅੱਜ ਸਾਲਾਨਾ ਆਮਦਨ 90 ਲੱਖ ਤੋਂ ਜ਼ਿਆਦਾ

 

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਨਵਜੰਮੇ ਬੱਚੇ ਨੂੰ ਬਚਾਉਣ ਵਾਲੇ ਮਲਾਹ ਨੂੰ ਤੁਰੰਤ ਸਰਕਾਰੀ ਰਿਹਾਇਸ਼ ਸਮੇਤ ਸਾਰੀਆਂ ਸਰਕਾਰੀ ਸਹਾਇਤਾ ਦੇਣ ਦੇ ਨਿਰਦੇਸ਼ ਵੀ ਦਿੱਤੇ ਹਨ।