Farmers Protest: ਜੀਂਦ ਦੇ ਖਟਕੜ ਟੋਲ ਪਲਾਜ਼ਾ ‘ਤੇ ਚੱਲ ਰਹੇ ਧਰਨੇ 'ਚ ਕਿਸਾਨ ਵਲੋਂ ਆਤਮ-ਹੱਤਿਆ
ਜੀਂਦ ਪਿੰਡ ਦੇ ਖਟਕੜ ਟੋਲ ਪਲਾਜ਼ਾ ਵਿਖੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਧਰਨੇ ਵਾਲੀ ਥਾਂ ’ਤੇ ਕਿਸਾਨ ਵਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ।
ਜੀਂਦ: ਮੰਗਲਵਾਰ ਰਾਤ ਨੂੰ 55 ਸਾਲਾ ਕਿਸਾਨ (Farmer) ਪਾਲਾਰਾਮ ਨੇ ਜੀਂਦ (Jind) ਪਿੰਡ ਦੇ ਖਟਕੜ ਟੋਲ ਪਲਾਜ਼ਾ (Khatkar Toll Plaza) ਵਿਖੇ ਖੇਤੀਬਾੜੀ ਕਾਨੂੰਨਾਂ (Farm Laws) ਦੇ ਵਿਰੋਧ ਵਿੱਚ ਚੱਲ ਰਹੇ ਧਰਨੇ ਵਾਲੀ ਥਾਂ ’ਤੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨ ਤਿੰਨ ਮਹੀਨਿਆਂ ਤੋਂ ਧਰਨੇ ਵਿੱਚ ਸ਼ਾਮਲ ਸੀ ਅਤੇ ਉਹ ਧਰਨੇ 'ਤੇ ਆਏ ਲੋਕਾਂ ਲਈ ਚਾਹ-ਪਾਣੀ ਦੀ ਸੇਵਾ ਕਰਨ' ਚ ਲੱਗੇ ਰਹਿੰਦੇ ਸਨ। ਕਿਸਾਨ ਦੀ ਖੁਦਕੁਸ਼ੀ ਦੀ ਸੂਚਨਾ ਮਿਲਣ 'ਤੇ ਉਚਾਨਾ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਹੋਰ ਪੜ੍ਹੋ: ਰਾਣਾ ਸੋਢੀ ਵੱਲੋਂ ਪੰਜਾਬ ਦੇ ਸਟੇਡੀਅਮ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਲਈ ਖੋਲ੍ਹਣ ਦੀ ਹਦਾਇਤ
ਪੁਲਿਸ ਅਨੁਸਾਰ ਪਿੰਡ ਖਟਕੜ (Khatkar) ਦੇ ਵਸਨੀਕ ਪਾਲਾਰਾਮ ਕੋਲ ਖੇਤੀ ਕਰਨ ਯੋਗ ਕੋਈ ਜ਼ਮੀਨ ਨਹੀਂ ਹੈ। ਇਸ ਲਈ ਉਹ ਅਤੇ ਉਸਦੇ ਦੋਵੇਂ ਪੁੱਤਰ ਪਿੰਡ ‘ਚ ਹੀ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਹੁਣ ਉਸਦੇ ਪੁੱਤਰ ਖੇਤੀ ਨਾਲ ਜੁੜੇ ਕੰਮ ਨੂੰ ਸੰਭਾਲ ਲੈਂਦੇ ਹਨ, ਜਿਸ ਕਰਕੇ 3 ਮਹੀਨਿਆਂ ਤੋਂ ਪਾਲਾਰਾਮ ਖਟਕੜ ਟੋਲ ’ਤੇ ਚਲ ਰਹੇ ਧਰਨੇ ਵਿੱਚ ਹੀ ਸ਼ਾਮਲ ਸਨ।
ਇਹ ਵੀ ਪੜ੍ਹੋ: ਅਮਰੀਕਾ ਵਿਚ ਲੱਖਾਂ ਦੀ ਨੌਕਰੀ ਛੱਡ, ਸ਼ੁਰੂ ਕੀਤੀ ਖੇਤੀ, ਅੱਜ ਸਾਲਾਨਾ ਆਮਦਨ 90 ਲੱਖ ਤੋਂ ਜ਼ਿਆਦਾ
ਬੁੱਧਵਾਰ ਸਵੇਰੇ ਜਦੋਂ ਦੂਸਰੇ ਕਿਸਾਨ ਧਰਨੇ ਵਾਲੀ ਥਾਂ ’ਤੇ ਪਹੁੰਚੇ ਅਤੇ ਤੰਬੂ ਵਿੱਚ ਸੁੱਤੇ ਪਏ ਪਾਲਾਰਾਮ ਨੂੰ ਅਵਾਜ਼ ਦਿੱਤੀ ਤਾਂ ਅੰਦਰੋਂ ਕੋਈ ਅਵਾਜ਼ ਨਹੀਂ ਆਈ। ਜਦੋਂ ਕਿਸਾਨਾਂ ਨੇ ਤੰਬੂ ‘ਚ ਜਾ ਕੇ ਵੇਖਿਆ ਤਾਂ ਪਾਲਾਰਾਮ ਕੋਲ ਜ਼ਹਰੀਲੀ ਚੀਜ਼ ਦਾ ਇਕ ਡੱਬਾ ਪਿਆ ਹੋਇਆ ਸੀ ਅਤੇ ਉਹ ਖੁਦ ਗੱਦੇ ’ਤੇ ਪਿਆ ਹੋਇਆ ਸੀ। ਇਸ ਦਾ ਪਤਾ ਲਗਦਿਆਂ ਹੀ ਧਰਨੇ ਵਾਲੀ ਥਾਂ ਦਾ ਪ੍ਰਬੰਧਨ ਕਰ ਰਹੇ ਕਿਸਾਨ ਉਥੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਹੋਰ ਪੜ੍ਹੋ: ਬੀਬੀ ਜਗੀਰ ਕੌਰ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਚਾਰ ਮੁਲਾਜ਼ਮ ਕੀਤੇ ਬਰਖ਼ਾਸਤ
ਬਾਕੀ ਕਿਸਾਨਾਂ ਨੇ ਦੱਸਿਆ ਕਿ ਪਾਲਾਰਾਮ ਅਕਸਰ ਗੱਲ ਕਰਦਾ ਸੀ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਸਵੀਕਾਰ ਨਹੀ ਕਰ ਰਹੀ ਅਤੇ ਇਹ ਕਹਿ ਕੇ ਉਹ ਪਰੇਸ਼ਾਨ ਹੋ ਜਾਂਦਾ ਸੀ। ਉਚਾਨਾ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਕਿਸਾਨ ਪਾਲਾਰਾਮ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ ਅਤੇ ਉਹਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।