ਛੇ ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਪ੍ਰਚੂਨ ਮਹਿੰਗਾਈ
ਪ੍ਰਚੂਨ ਮਹਿੰਗਾਈ ਵੱਧਣ ਨਾਲ ਆਰ.ਬੀ.ਆਈ. ਵਾਧਾ ਦਰ ਦੇ ਜੋਖਮ ’ਤੇ ਫਿਰ ਦੇਣਾ ਪੈ ਸਕਦੈ ਧਿਆਨ
ਨਵੀਂ ਦਿੱਲੀ: ਦੇਸ਼ ਵਿਚ ਇਕ ਪਾਸੇ ਕੋਰੋਨਾ ਵਾਇਰਸ ( Coronavirus) ਤੇ ਦੂਜੇ ਪਾਸੇ ਵੱਧ ਰਹੀ ਮਹਿੰਗਾਈ ( Inflation) ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿਤੀ ਹੈ। ਕੌਮੀ ਅੰਕੜਾ ਦਫ਼ਤਰ (ਐਨਐਸਓ) ਦੇ ਅੰਕੜਿਆਂ ਅਨੁਸਾਰ ਖਾਣ ਵਾਲੇ ਤੇਲ, ਫਲਾਂ, ਅੰਡਿਆਂ ਵਰਗੀਆਂ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ( Inflation) ਮਈ ਵਿਚ 6 ਮਹੀਨੇ ਦੇ ਉੱਚੇ ਪੱਧਰ 6.3 ਫ਼ੀਸਦ ’ਤੇ ਪਹੁੰਚ ਗਈ।
ਅਪ੍ਰੈਲ ਵਿਚ ਮਹਿੰਗਾਈ ( Inflation) ਦਰ 4.23 ਫ਼ੀਸਦ ਸੀ। ਮਈ ਵਿਚ ਖ਼ੁਰਾਕੀ ਵਸਤਾਂ ਦੀ ਮਹਿੰਗਾਈ ( Inflation) ਦਰ 5.01 ਫ਼ੀਸਦ ਸੀ। ਥੋਕ ਕੀਮਤ ਸੂਚਅੰਕ ’ਤੇ ਅਧਾਰਤ ਮਹਿੰਗਾਈ ( Inflation) ਵੀ ਮਈ ’ਚ ਵੱਧ ਕੇ 12.94 ਫ਼ੀਸਦ ਹੋ ਗਈ ਹੈ। ਇਸ ਦਾ ਕਾਰਨ ਪਿਛਲੇ ਸਾਲ ਕੋਵਿਡ-19 ਤਾਲਾਬੰਦੀ ਕਾਰਨ ਕੱਚੇ ਤੇਲ, ਨਿਰਮਿਤ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਤੇ ਤੁਲਨਾਤਮਕ ਅਧਾਰ ਦਾ ਕਮਜ਼ੋਰ ਹੋਣਾ ਹੈ। ਇਸ ਤੋਂ ਪਹਿਲਾਂ ਨਵੰਬਰ 2020 ‘ਚ ਪ੍ਰਚੂਨ ਮਹਿੰਗਾਈ ( Inflation) ਦੀ ਸਭ ਤੋਂ ਉੱਚੀ ਦਰ 6.93 ਫ਼ੀਸਦ ਸੀ।
ਇਸੀ ਤਰ੍ਹਾਂ ਮਈ ਮਹੀਨੇ ਵਿਚ ਪ੍ਰਚੂਨ ਮਹਿੰਗਾਈ ( Inflation) ਦਾ ਅੰਕੜਾ ਛੇ ਫ਼ੀਸਦ ਤੋਂ ਉਪਰ ਨਿਕਲ ਜਾਣ ਤੋਂ ਬਾਅਦ ਰਿਜ਼ਰਵ ਬੈਂਕ ਨੂੰ ਆਰਥਕ ਵਾਧਾ ਦਰ ਅੱਗੇ ਆਉਣ ਵਾਲੇ ਜੋਖਮਾਂ ਨੂੰ ਲੈ ਕੇ ਅਪਣਾ ਧਿਆਨ ਫਿਰ ਤੋਂ ਕੇਂਦਰਤ ਕਰਨਾ ਪੈ ਸਕਦਾ ਹੈ। ਆਲਮੀ ਫ਼ਰਮ ਆਕਸਫ਼ੋਰਡ ਇਕਨਾਮਿਕਸ ਨੇ ਮੰਗਲਵਾਰ ਨੂੰ ਇਹ ਕਿਹਾ। ਹਾਲਾਂਕਿ, ਇਸ ਨਾਲ ਹੀ ਉਸ ਨੇ ਕਿਹਾ ਕਿ ਵਿਆਜ ਦਰ ਵਿਚ ਵਾਧੇ ਦੀ ਇਸ ਸਾਲ ਹਾਲੇ ਸੰਪਾਵਨਾ ਨਹੀਂ ਲਗਦੀ।
ਆਲਮੀ ਅੰਦਾਜ਼ਾ ਪ੍ਰਗਟਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਮਈ ਵਿਚ ਮਹਿੰਗਾਈ ( Inflation) ਦੇ ਜੋ ਅੰਕੜੇ ਆਏ ਹਨ ਉਹ ਸੁਚੇਤ ਕਰਨ ਵਾਲੇ ਹਨ, ਉਥੇ ਹੀ ਆਰਥਕ ਸਥਿਤੀ ਵਿਚ ਸੁਧਾਰ ਹਾਲੇ ਬੇਯਕੀਨੀ ਦੇ ਧਰਾਤਲ ’ਤੇ ਹੈ ਜਦੋਂਕਿ ਰਾਜਕੋਸ਼ ਮਸਰਥਨ ਦੀ ਵੀ ਜ਼ਿਆਦਾ ਉਮੀਦ ਨਹੀਂ ਹੈ। ਅਜਿਹੇ ਵਿਚ ਰਿਜ਼ਰਵ ਬੈਂਕ ਉਧਾਰ ਮੁਦਰਾ ਨੀਤੀ ਦੇ ਰੁਖ਼ ਨੂੰ ਜਲਦੀ ਵਾਪਸ ਲੈਣ ਨੂੰ ਤਿਆਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਕੀ ਭਾਰਤ ਵਿਚ ਆਜ਼ਾਦ ਸੋਚਣੀ ਖ਼ਤਰੇ ਵਿਚ ਹੈ? ਦੇਸ਼ ਨੂੰ ਤੇ ਸਰਕਾਰ ਨੂੰ ਵੱਖ ਰਖ ਕੇ ਵੇਖਣਾ ਚਾਹੀਦੈ...
ਆਕਸਫ਼ੋਰਡ ਇਕਨਾਮਿਕਸ ਨੇ ਕਿਹਾ,‘‘ਮਹਿੰਗਾਈ ( Inflation) ਮਈ ਵਿਚ ਉੱਚੀ ਰਹੀ ਹੈ। ਇਹ ਰਿਜ਼ਰਵ ਬੈਂਕ ਨੂੰ ਆਰਥਕ ਵਾਧਾ ਦਰ ਅੱਗੇ ਆਉਣ ਵਾਲੇ ਜੋਖ਼ਮਾਂ ’ਤੇ ਗੌਰ ਕਰਨ ਲਈ ਮਜਬੂਰ ਕਰ ਸਕਦਾ ਹੈ। ਇਸ ਦੇ ਬਾਵਜੂਦ ਸਾਨੂੰ ਲਗਦਾ ਹੈ ਕਿ ਇਸ ਸਾਲ ਵਿਆਜ ਦਰ ਵਿਚ ਵਾਧੇ ਦੀ ਸੰਭਾਵਨਾ ਨਹੀਂ ਹੈ।’’