UPSC Exam : ਗੂਗਲ ਮੈਪ ਨੇ ਦਿਖਾਇਆ ਗਲਤ ਐਡਰੈੱਸ , 50 ਦੇ ਕਰੀਬ ਵਿਦਿਆਰਥੀ ਨਹੀਂ ਦੇ ਸਕੇ UPSC ਪ੍ਰੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਭਾਜੀਨਗਰ 'ਚ ਲੇਟ ਹੋਣ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਬੈਠਣ ਨਹੀਂ ਦਿੱਤਾ ਗਿਆ , ਵਿਦਿਆਰਥੀ ਰੋਂਦੇ ਨਜ਼ਰ ਆਏ

Sambhajinagar Upsc Exam

UPSC Exam : ਅੱਜ ਦੇਸ਼ ਭਰ ਵਿੱਚ UPSC ਪ੍ਰੀਲਿਮਜ਼ ਦੀ ਪ੍ਰੀਖਿਆ ਹੋਈ। ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਪਰ ਅਜਿਹਾ ਹੀ ਇੱਕ ਮਾਮਲਾ ਸੰਭਾਜੀਨਗਰ ਸ਼ਹਿਰ ਵਿੱਚ ਸਾਹਮਣੇ ਆਇਆ ਹੈ। ਜਿਸ ਕਾਰਨ 50 ਦੇ ਕਰੀਬ ਵਿਦਿਆਰਥੀ ਪ੍ਰੀਖਿਆ ਨਹੀਂ ਦੇ ਸਕੇ। ਵਿਦਿਆਰਥੀਆਂ ਅਨੁਸਾਰ ਗੂਗਲ ਮੈਪ ਵਿੱਚ ਗਲਤ ਪਤਾ ਦਿਖਾਏ ਜਾਣ ਕਾਰਨ ਵਿਦਿਆਰਥੀ ਸਮੇਂ ਸਿਰ ਕੇਂਦਰ ਵਿੱਚ ਨਹੀਂ ਪਹੁੰਚ ਸਕੇ। ਅੱਜ ਸ਼ਹਿਰ ਦੇ ਨਾਲ-ਨਾਲ ਦੂਰ-ਦੁਰਾਡੇ ਪਿੰਡਾਂ ਤੋਂ ਵੀ ਵਿਦਿਆਰਥੀ ਪ੍ਰੀਖਿਆ ਦੇਣ ਲਈ ਸੰਭਾਜੀਨਗਰ ਪਹੁੰਚੇ ਸਨ।

ਗੂਗਲ ਮੈਪ ਵਿੱਚ ਗਲਤ ਐਡਰੈੱਸ ਦਿਖਾਏ ਜਾਣ ਕਾਰਨ ਵਿਦਿਆਰਥੀ ਭੰਬਲਭੂਸੇ ਵਿੱਚ ਪੈ ਗਏ। ਇਸ ਘਟਨਾ ਤੋਂ ਬਾਅਦ ਵਿਦਿਆਰਥੀ ਰੋਂਦੇ ਨਜ਼ਰ ਆਏ। ਕਈ ਵਿਦਿਆਰਥੀ ਗੂਗਲ ਮੈਪ ਰਾਹੀਂ ਸੈਂਟਰ 'ਤੇ ਪਹੁੰਚੇ ਸਨ ਪਰ ਜਦੋਂ ਉਹ ਸੈਂਟਰ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ, 'ਇਹ ਸੈਂਟਰ ਗਲਤ ਹੈ।' ਜਿਸ ਤੋਂ ਬਾਅਦ ਵਿਦਿਆਰਥੀ ਕਾਹਲੀ ਨਾਲ ਦੂਜੇ ਸੈਂਟਰ 'ਤੇ ਪਹੁੰਚੇ ਪਰ ਉਦੋਂ ਤੱਕ ਕਾਫੀ ਸਮਾਂ ਬੀਤ ਚੁੱਕਾ ਸੀ। ਸਮੇਂ ਦੀ ਕਮੀ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਬੈਠਣ ਨਹੀਂ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਰੀਬ 50 ਵਿਦਿਆਰਥੀ ਪ੍ਰੀਖਿਆ ਨਹੀਂ ਦੇ ਸਕੇ।

ਪ੍ਰੀਖਿਆ ਨਾ ਦਿੱਤੇ ਜਾਣ ਅਤੇ ਦੂਰ-ਦੂਰ ਤੋਂ ਆਉਣ ਕਾਰਨ ਜਦੋਂ ਸੈਂਟਰ 'ਤੇ ਪਹੁੰਚੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਕਈ ਵਿਦਿਆਰਥੀ ਰੋਂਦੇ ਵੀ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਰਿਪੋਰਟਿੰਗ ਦਾ ਸਮਾਂ ਸਵੇਰੇ 9 ਵਜੇ ਅਤੇ ਪ੍ਰੀਖਿਆ ਦਾ ਸਮਾਂ ਸਵੇਰੇ 9.30 ਵਜੇ ਸੀ ਪਰ ਕੁਝ ਵਿਦਿਆਰਥੀ 9.05 'ਤੇ ਸੈਂਟਰ 'ਤੇ ਪਹੁੰਚੇ ਪਰ ਨਿਯਮਾਂ ਅਨੁਸਾਰ ਵਿਦਿਆਰਥੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਨਿਯਮਾਂ ਅਨੁਸਾਰ 9 ਵਜੇ ਗੇਟ ਬੰਦ ਕਰ ਦਿੱਤਾ ਗਿਆ। ਕਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ, 'ਗੁਗਲ ਮੈਪ ਕਾਰਨ ਸਾਨੂੰ ਗਲਤ ਪਤਾ ਮਿਲਿਆ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ।