ਸਵਿਸ ਬੈਂਕਾਂ ਵਿਚ ਭਾਰਤੀਆਂ ਦਾ 300 ਕਰੋੜ, ਨਹੀਂ ਮਿਲ ਰਹੇ ਦਾਅਵੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਨਾਜਾਇਜ਼ ਕਾਲੇ ਧਨ ਦੇ ਮੁੱਦੇ 'ਤੇ ਭਾਰਤ ਵਿਚ ਲਗਾਤਾਰ ਚੱਲ ਰਹੀ ਰਾਜਨੀਤਕ ਬਹਿਸ ਦੇ ਬਾਵਜੂਦ ਇਨ੍ਹਾਂ ਬੈਂਕਾਂ ਵਿਚ ਭਾਰਤੀਆਂ ਦੇ...

Swiss Bank

ਜਿਊਰਿਖ/ਨਵੀਂ ਦਿੱਲੀ, ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਨਾਜਾਇਜ਼ ਕਾਲੇ ਧਨ ਦੇ ਮੁੱਦੇ 'ਤੇ ਭਾਰਤ ਵਿਚ ਲਗਾਤਾਰ ਚੱਲ ਰਹੀ ਰਾਜਨੀਤਕ ਬਹਿਸ ਦੇ ਬਾਵਜੂਦ ਇਨ੍ਹਾਂ ਬੈਂਕਾਂ ਵਿਚ ਭਾਰਤੀਆਂ ਦੇ ਬੰਦ ਪਏ ਖਾਤਿਆਂ ਦੀ ਸੂਚਨਾ ਜਾਰੀ ਕੀਤੇ ਜਾਣ ਦੇ ਤਿੰਨ ਸਾਲ ਮਗਰੋਂ ਵੀ ਉਨ੍ਹਾਂ ਦਾ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਇਆ। 

ਸਵਿਟਜ਼ਰਲੈਂਡ ਦੇ ਬੈਂਕਾਂ ਦੇ ਰੈਗੂਲੇਟਰ ਨੇ ਪਹਿਲੀ ਵਾਰ ਦਸੰਬਰ 2015 ਵਿਚ ਬੰਦ ਪਏ ਖਾਤਿਆਂ ਦੀ ਸੂਚੀ ਜਾਰੀ ਕੀਤੀ ਸੀ। ਇਨ੍ਹਾਂ ਵਿਚ ਸਵਿਸ ਨਾਗਰਿਕਾਂ ਤੋਂ ਇਲਾਵਾ ਭਾਰਤ ਦੇ ਕੁੱਝ ਲੋਕਾਂ ਸਮੇਤ ਬਹੁਤ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਖਾਤੇ ਹਨ। ਬਾਅਦ ਵਿਚ ਵੀ ਇਸ ਤਰ੍ਹਾਂ ਦੇ ਖਾਤਿਆਂ ਦੀ ਸੂਚਨਾ ਜਾਰੀ ਕੀਤੀ ਜਾਂਦੀ ਰਹੀ ਜਿਨ੍ਹਾਂ ਉਪਰ ਕਿਸੇ ਨੇ ਦਾਅਵਾ ਨਹੀਂ ਕੀਤਾ।

ਨਿਯਮਾਂ ਤਹਿਤ ਇਨ੍ਹਾਂ  ਖਾਤਿਆਂ ਦੀ ਸੂਚੀ ਇਸ ਲਈ ਜਾਰੀ ਕੀਤੀ ਜਾਂਦੀ ਹੈ ਤਾਕਿ ਖਾਤਾਧਾਰਕਾਂ ਦੇ ਕਾਨੂੰਨੀ ਉਤਰਾਅਧਿਕਾਰੀਆਂ ਨੂੰ ਉਨ੍ਹਾਂ 'ਤੇ ਦਾਅਵਾ ਕਰਨ ਦਾ ਮੌਕਾ ਮਿਲ ਸਕੇ। ਸਹੀ ਦਾਅਵੇਦਾਰ ਮਿਲਣ ਮਗਰੋਂ ਸੂਚੀ ਵਿਚੋਂ ਉਸ ਖਾਤੇ ਦੀਆਂ ਜਾਣਕਾਰੀਆਂ ਹਟਾ ਦਿਤੀਆਂ ਜਾਂਦੀਆਂ ਹਨ। ਸਾਲ 2017 ਵਿਚ ਸੂਚੀ ਵਿਚੋਂ 40 ਖਾਤੇ ਅਤੇ ਦੋ ਸੁਰੱਖਿਅਤ ਜਮ੍ਹਾਂ ਪੇਟੀਆਂ ਦੀ ਜਾਣਕਾਰੀ ਹਟਾਈ ਜਾ ਚੁਕੀ ਹੈ। ਹਾਲੇ ਵੀ ਸੂਚੀ ਵਿਚ 3500 ਤੋਂ ਵੱਧ ਅਜਿਹੇ ਖਾਤੇ ਹਨ ਜਿਨ੍ਹਾਂ ਵਿਚੋਂ ਘੱਟੋ ਘੱਟ ਛੇ ਭਾਰਤੀ ਨਾਗਰਿਕਾਂ ਨਾਲ ਜੁੜੇ ਹਨ ਜਿਨ੍ਹਾਂ ਦੇ ਦਾਅਵੇਦਾਰ ਨਹੀਂ ਮਿਲੇ।   (ਏਜੰਸੀ)