ਕਰਨਾਟਕ ਵਿਚ ਬੱਚਾ ਚੋਰੀ ਦੇ ਸ਼ੱਕ ਹੇਠ ਸ਼ਖ਼ਸ ਦੀ ਕੁੱਟ-ਕੁੱਟ ਕੇ ਹਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਦਰ ਲਾਗੇ ਭੀੜ ਨੇ ਬੱਚੇ ਚੋਰੀ ਕਰਨ ਦੇ ਸ਼ੱਕ ਹੇਠ ਕੁੱਝ ਲੋਕਾਂ 'ਤੇ ਹਮਲਾ ਕਰ ਦਿਤਾ ਜਿਨ੍ਹਾਂ ਵਿਚੋਂ ਇਕ ਜਣੇ ਦੀ ਕੁੱਟਮਾਰ ਕਾਰਨ ਮੌਤ ਹੋ ਗਈ। ਤਿੰਨ ਜਣੇ ਜ਼ਖ਼ਮੀ ਹੋ...

Man beaten Till death

ਬੰਗਲੌਰ,  ਬਿਦਰ ਲਾਗੇ ਭੀੜ ਨੇ ਬੱਚੇ ਚੋਰੀ ਕਰਨ ਦੇ ਸ਼ੱਕ ਹੇਠ ਕੁੱਝ ਲੋਕਾਂ 'ਤੇ ਹਮਲਾ ਕਰ ਦਿਤਾ ਜਿਨ੍ਹਾਂ ਵਿਚੋਂ ਇਕ ਜਣੇ ਦੀ ਕੁੱਟਮਾਰ ਕਾਰਨ ਮੌਤ ਹੋ ਗਈ। ਤਿੰਨ ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੇ ਦਸਿਆ ਕਿ ਘਟਨਾ ਸ਼ੁਕਰਵਾਰ ਦੀ ਹੈ। ਮ੍ਰਿਤਕ ਦੀ ਪਛਾਣ ਹੈਦਰਾਬਾਦ ਵਾਸੀ ਮੁਹੰਮਦ ਆਜ਼ਮ ਵਜੋਂ ਹੋਈ ਹੈ। 
ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ਦੇ ਸਿਲਸਿਲੇ ਵਿਚ ਕਰੀਬ 30 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਇਕ ਜਣਾ ਵਟਸਐਪ ਗਰੁਪ ਦਾ ਐਡਮਿਨ ਹੈ।

ਇਸ ਗਰੁਪ ਵਿਚੋਂ ਬੱਚੇ ਚੋਰੀ ਕਰਨ ਵਾਲੇ ਗਿਰੋਹ ਬਾਰੇ ਅਫ਼ਵਾਹਾਂ ਫੈਲਾਈਆਂ ਗਈਆਂ ਸਨ। ਘਟਨਾ ਦੀਆ ਤਸਵੀਰਾਂ ਖਿੱਚ ਕੇ ਇਸ ਨੂੰ ਫੈਲਾਉਣ ਵਾਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। 28 ਸਾਲਾ ਮੁਹੰਮਦ ਹਾਂਡਕੇਰਾ ਪਿੰਡ ਵਿਚ ਅਪਣੇ ਦੋਸਤ ਮੁਹੰਮਦ ਬਸ਼ੀਰ ਨੂੰ ਮਿਲਣ ਆਇਆ ਸੀ। ਪੁਲਿਸ ਮੁਤਾਬਕ ਹੈਦਰਾਬਾਦ ਮੁੜਦੇ ਸਮੇਂ ਕੋਈ ਤਸਵੀਰ ਲੈਣ ਦੇ ਮਕਸਦ ਨਾਲ ਉਹ ਕਿਸੇ ਬਸਤੀ ਵਿਚ ਰੁਕੇ। ਜਦ ਉਨ੍ਹਾਂ ਕੁੱਝ ਬੱਚਿਆਂ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਚਾਕਲੇਟ ਦੇ ਦਿਤੀ।

ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬੱਚੇ ਚੋਰੀ ਕਰਨ ਵਾਲੇ ਸਮਝ ਕੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਤਦ ਤਕ ਵਟਸਐਪ ਗਰੁਪ 'ਤੇ ਹਮਲੇ ਦੀਆਂ ਤਸਵੀਰਾਂ ਫੈਲ ਗਈਆਂ ਅਤੇ ਭਾਰੀ ਗਿਣਤੀ ਵਿਚ ਲੋਕ ਉਥੇ ਜਮ੍ਹਾਂ ਹੋ ਗਏ।ਜਿਸ ਕਾਰ ਪੀ ਵਿਚ ਪੀੜਤ ਸਫ਼ਰ ਕਰ ਰਹੇ ਸੀ, ਉਸ 'ਤੇ ਨੰਬਰ ਪਲੇਟ ਨਾ ਹੋਣ ਕਾਰਨ ਸਥਾਨਕ ਲੋਕਾਂ ਦਾ ਸ਼ੱਕ ਹੋਰ ਵੱਧ ਗਿਆ। ਉਹ ਉਥੋਂ ਭੱਜਣ ਲੱਗੇ ਪਰ ਮੁਰਕੀ ਪਿੰਡ ਵਿਚ ਭੀੜ ਨੇ ਫੜ ਲਏ।

ਲੋਕਾਂ ਨੇ ਉਨ੍ਹਾਂ 'ਤੇ ਸਰੀਏ ਅਤੇ ਪੱਥਰਾਂ ਨਾਲ ਹਮਲਾ ਕਰ ਦਿਤਾ। ਮੌਕੇ 'ਤੇ ਪਹੁੰਚੀ ਪੁਲਿਸ ਦੇ ਕੁੱਝ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਪੁਲਿਸ ਨੇ ਕਾਫ਼ੀ ਮੁਸ਼ਕਲ ਨਾਲ ਭੀੜ ਨੂੰ ਸ਼ਾਂਤ ਕੀਤਾ ਅਤੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਪਰ ਮੁਹੰਮਦ ਦੀ ਰਸਤੇ ਵਿਚ ਹੀ ਮੌਤ ਹੋ ਗਈ। ਬਾਕੀਆਂ ਨੂੰ ਹੈਦਰਾਬਾਦ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। (ਏਜੰਸੀ)