ਗ਼ਰੀਬ ਰਥ 'ਚ ਮਿਲਣ ਵਾਲੇ ਬੈੱਡਰੋਲ ਦੇ ਮਹਿੰਗਾ ਹੋਣ ਨਾਲ ਰੇਲ ਸਫ਼ਰ ਹੋ ਸਕਦਾ ਹੈ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਲਈ ਸਸਤੇ ਕਿਰਾਏ ਦੀ ਸਹੂਲਤ ਨਾਲ ਸ਼ੁਰੂ ਕੀਤੀ ਗਈ ਟਰੇਨ ਗ਼ਰੀਬ ਤੇ ਐਕਸਪ੍ਰੈਸ ਦੀਆਂ ਟਿਕਟਾਂ ਦੀਆਂ ਕੀਮਤਾਂ 'ਚ ਹੀ ਬੈੱਡਰੋਲ ਦੀ ਕੀਮਤ ਨੂੰ ਜਲਦੀ...

Garib Rath Express

ਨਵੀਂ ਦਿੱਲੀ, ਆਮ ਆਦਮੀ ਲਈ ਸਸਤੇ ਕਿਰਾਏ ਦੀ ਸਹੂਲਤ ਨਾਲ ਸ਼ੁਰੂ ਕੀਤੀ ਗਈ ਟਰੇਨ ਗ਼ਰੀਬ ਤੇ ਐਕਸਪ੍ਰੈਸ ਦੀਆਂ ਟਿਕਟਾਂ ਦੀਆਂ ਕੀਮਤਾਂ 'ਚ ਹੀ ਬੈੱਡਰੋਲ ਦੀ ਕੀਮਤ ਨੂੰ ਜਲਦੀ ਹੀ ਜੋੜਿਆ ਜਾ ਸਕਦਾ ਹੈ। ਰੇਲਵੇ ਇਕ ਦਹਾਕੇ ਪਹਿਲਾਂ ਤੈਅ ਹੋਏ ਬੈੱਡਰੋਲ ਦੇ 25 ਰੁਪਏ ਦੇ ਕਿਰਾਏ ਨੂੰ ਵੀ ਵਧਾਉਣ 'ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਕਿਰਾਏ 'ਚ ਖ਼ਾਸਾ ਵਾਧਾ ਹੋ ਸਕਦਾ ਹੈ। ਰੇਲਵੇ ਦੇ ਇਕ ਉਚ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਉਨ੍ਹਾਂ ਕਿਹਾ ਕਿ ਕੱਪੜੇ ਦੇ ਰੱਖ-ਰਖਾਅ ਦੀ ਲਾਗਤ 'ਚ ਵਾਧਾ ਹੋਣ ਨਾਲ ਇਹ ਸਮੀਖਿਆ ਦੂਜੀਆਂ ਟਰੇਨਾਂ 'ਚ ਵੀ ਲਾਗੂ ਹੋ ਸਕਦੀ ਹੈ। ਗ਼ਰੀਬ ਰੱਥ ਟਰੇਨਾਂ ਵਾਂਗ ਦੂਜੀਆਂ ਟਰੇਨਾਂ 'ਚ ਵੀ ਬੈੱਡਰੋਲ ਦੀਆਂ ਕੀਮਤਾਂ 'ਚ ਇਕ ਦਹਾਕੇ 'ਚ ਕੋਈ ਇਜ਼ਾਫ਼ਾ ਨਹੀਂ ਹੋਇਆ ਹੈ।ਡਿਪਟੀ ਕੰਟਰੋਲ ਅਤੇ ਆਡੀਟਰ ਜਨਰਲ (ਸੀ.ਏ.ਜੀ.) ਦੇ ਦਫ਼ਤਰ ਤੋਂ ਇਕ ਨੋਟ ਆਉਣ ਤੋਂ ਬਾਅਦ ਇਹ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨੋਟ 'ਚ ਪੁਛਿਆ ਗਿਆ ਸੀ ਕਿ ਗ਼ਰੀਬ ਰੱਥ 'ਚ ਕਿਰਾਏ ਦਾ ਮੁੜ-ਪ੍ਰੀਖਣ ਕਿਉਂ ਨਹੀਂ ਕੀਤਾ ਗਿਆ ਅਤੇ ਸਿਫ਼ਾਰਿਸ਼ ਕੀਤੀ ਕਿ ਬੈੱਡਰੋਲ ਦੀ ਲਾਗਤ ਦੀ ਟਰੇਨ ਦੇ ਕਿਰਾਏ 'ਚ ਸ਼ਾਮਲ ਕੀਤਾ ਜਾਵੇ।   (ਏਜੰਸੀ)