ਸੀਬੀਐਸਈ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚ 91.46 ਵਿਦਿਆਰਥੀ ਪਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁੜੀਆਂ ਨੇ ਫਿਰ ਮਾਰੀ ਬਾਜ਼ੀ

File Photo

ਨਵੀਂ ਦਿੱਲੀ, 15 ਜੁਲਾਈ : ਸੀਬੀਐਸਈ ਨੇ ਬੁਧਵਾਰ ਨੂੰ 10ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿਤਾ ਜਿਸ ਵਿਚ ਕੁੜੀਆਂ ਦੇ ਪਾਸ ਹੋਣ ਦੀ ਦਰ ਮੁੰਡਿਆਂ ਦੀ ਤੁਲਨਾ ਵਿਚ 3.17 ਫ਼ੀ ਸਦੀ ਜ਼ਿਆਦਾ ਰਹੀ ਅਤੇ ਕੁਲ 91.46 ਫ਼ੀ ਸਦੀ ਬੱਚੇ ਪਾਸ ਹੋਏ। 10ਵੀਂ ਜਮਾਤ ਵਿਚ ਇਲਾਕਾ-ਵਾਰ, ਤ੍ਰਿਵੇਂਦਰਮ ਖੇਤਰ ਦਾ ਪ੍ਰਦਰਸ਼ਨ ਸੱਭ ਤੋਂ ਚੰਗਾ ਰਿਹਾ। ਸੀਬੀਐਸਈ ਨੇ ਕੋਰੋਨਾ ਵਾਇਰਸ ਲਾਗ ਕਾਰਨ ਪੈਦਾ ਹਾਲਤਾਂ ਨੂੰ ਵੇਖਦਿਆਂ ਇਸ ਸਾਲ ਮੈਰਿਟ ਸੂਚੀ ਜਾਰੀ ਨਾ ਕਰਨ ਦਾ ਫ਼ੈਸਲਾ ਕੀਤਾ। ਬੋਰਡ ਨੇ 'ਫ਼ੇਲ' ਦੀ ਥਾਂ 'ਜ਼ਰੂਰੀ ਦੁਹਰਾਅ' ਸ਼ਬਦਾਂ ਦੀ ਵਰਤੋਂ ਕੀਤੀ ਹੈ।

ਇਸ ਸਾਲ 10ਵੀਂ ਜਮਾਤ ਵਿਚ ਕੁਲ 91.46 ਫ਼ੀ ਸਦੀ ਪਾਸ ਹੋਏ ਜਦਕਿ 2019 ਵਿਚ 91.10 ਫ਼ੀ ਸਦੀ ਵਿਦਿਆਰਥੀ ਪਾਸ ਹੋਏ ਸਨ। ਇਸ ਸਾਲ ਕੁੜੀਆਂ ਦਾ ਪਾਸ ਫ਼ੀ ਸਦੀ 93.31 ਰਿਹਾ ਜਦਕਿ ਮੁੰਡਿਆਂ ਦਾ ਪਾਸ ਫ਼ੀ ਸਦ 90.14 ਰਿਹਾ। ਟਰਾਂਸਜੈਂਡਰ ਦਾ ਪਾਸ ਫ਼ੀ ਸਦੀ 78.95 ਰਿਹਾ। 10ਵੀਂ ਜਮਾਤ ਦੀ ਪ੍ਰੀਖਿਆ ਵਿਚ 41804 ਵਿਦਿਆਰਥੀਆਂ ਨੂੰ 95 ਫ਼ੀ ਸਦੀ ਤੋਂ ਵੱਧ ਅੰਕ ਮਿਲੇ ਜਦਕਿ 184358 ਵਿਦਿਆਰਥੀਆਂ ਨੇ 90 ਫ਼ੀ ਸਦੀ ਤੋਂ ਵੱਧ ਅੰਕ ਹਾਸਲ ਕੀਤੇ। ਇਸ ਸਾਲ 20387 ਸਕੂਲਾਂ ਵਿਚ 5377 ਪ੍ਰੀਖਿਆ ਕੇਂਦਰ ਬਣਾਏ ਗਏ ਸਨ

ਜਿਨ੍ਹਾਂ ਵਿਚ 1885881 ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਾਈ ਸੀ ਅਤੇ 1873015 ਵਿਦਿਆਰਥੀ ਪ੍ਰੀਖਿਆ ਵਿਚ ਬੈਠੇ। ਤ੍ਰਿਵੇਂਦਰਮ ਖੇਤਰ ਦਾ ਪ੍ਰਦਰਸ਼ਨ ਸੱਭ ਤੋਂ ਵਧੀਆ ਰਿਹਾ ਜਿਥੋਂ ਦੇ 99.28 ਫ਼ੀ ਸਦੀ ਬੱਚੇ ਪਾਸ ਹੋਏ। ਪੰਜਕੁਲਾ ਖੇਤਰ ਦੇ 94.31 ਫ਼ੀ ਸਦੀ ਬੱਚੇ ਪਾਸ ਹੋਏ ਜਦਕਿ ਚੰਡੀਗੜ੍ਹ ਖੇਤਰ ਦੇ 91.83 ਫ਼ੀ ਸਦੀ ਬੱਚੇ ਪਾਸ ਹੋਏ। (ਏਜੰਸੀ)