ਦੇਸ਼ ਹੀ ਨਹੀਂ ਪੂਰੀ ਦੁਨੀਆਂ ਲਈ ਕੋਰੋਨਾ ਵੈਕਸੀਨ ਬਣਾਉਣ ਦੇ ਸਮਰੱਥ ਹੈ ਭਾਰਤ- ਬਿਲ ਗੇਟਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਲ ਗੇਟਸ ਨੇ ਕੀਤੀ ਭਾਰਤੀ ਦਵਾ ਕੰਪਨੀਆਂ ਦੀ ਤਾਰੀਫ! ਪੜ੍ਹੋ ਕੀ ਕਿਹਾ

Bill Gates

ਨਵੀਂ ਦਿੱਲੀ:ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਇੰਡੀਅਨ ਫਾਰਮਾ ਇੰਡਸਟਰੀ ਦੀ ਤਾਰੀਫ ਕੀਤੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਕੋਲ ਬਹੁਤ ਜ਼ਿਆਦਾ ਸਮਰੱਥਾ ਹੈ। ਦੁਨੀਆ ਭਰ ਵਿਚ ਭਾਰਤੀ ਕੰਪਨੀਆਂ ਵੱਡੀ ਗਿਣਤੀ ਵਿਚ ਦਵਾਈ ਅਤੇ ਵੈਕਸੀਨ ਸਪਲਾਈ ਕਰਦੀਆਂ ਹਨ। ਭਾਰਤ ਵਿਚ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਵੈਕਸੀਨ ਬਣਦੀ ਹੈ। ਇਸ ਵਿਚ ਸੀਰਮ ਇੰਸਟੀਚਿਊਟ ਸਭ ਤੋਂ ਵੱਡੀ ਨਿਰਮਾਤਾ ਹੈ।

ਬਿਲ ਐਂਡ ਮੇਲਿੰਡਾ ਗੇਟਸ ਫਾਂਊਡੇਸ਼ਨ ਦੇ ਚੇਅਰਮੈਨ ਅਤੇ ਟਰੱਸਟੀ ਬਿਲ ਗੇਟਸ ਨੇ ਕਿਹਾ ਕਿ ਭਾਰਤ ਵਿਚ ਬਹੁਤ ਮਹੱਤਵਪੂਰਨ ਚੀਜ਼ਾਂ ਹੋਈਆਂ ਹਨ। ਉੱਥੋਂ ਦੀ ਫਰਮਾ ਇੰਡਸਟਰੀ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਵਿਚ ਮਦਦ ਕਰ ਰਹੀ ਹੈ, ਜਿਵੇਂ ਕਿ ਹੋਰ ਬਿਮਾਰੀਆਂ ਤੋਂ ਨਜਿੱਠਣ ਵਿਚ ਵੀ ਉਸ ਦੀ ਵਿਆਪਕ ਸਮਰੱਥਾ ਦੀ ਵਰਤੋਂ ਕੀਤੀ ਗਈ ਹੈ।

ਬਿਲ ਗੇਟਸ ਕਹਿੰਦੇ ਹਨ ਕਿ ਇੱਥੇ ਬਾਇਓ ਈ, ਭਾਰਤ ਬਾਇਓਟੈੱਕ ਅਤੇ ਹੋਰ ਦੂਜੀਆਂ ਕੰਪਨੀਆਂ ਵੀ ਹਨ। ਇਹ ਸਾਰੀਆਂ ਕੰਪਨੀਆਂ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਵਿਚ ਮਦਦ ਕਰ ਰਹੀ ਹੈ। ਉਹਨਾਂ ਨੇ ਹੋਰ ਦੂਜੀਆਂ ਬਿਮਾਰੀਆਂ ਦੀ ਵੈਕਸੀਨ ਦੇ ਮਾਮਲੇ ਵਿਚ ਅਪਣੀ ਸਮਰੱਥਾ ਦਿਖਾਈ ਹੈ। ਸੀਰਮ ਇੰਸਟੀਚਿਊਟ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ।

ਉਹਨਾਂ ਨੇ ਕਿਹਾ, ‘ਮੈਂ ਉਤਸ਼ਾਹਤ ਹਾਂ ਕਿ ਭਾਰਤ ਦੀ ਫਾਰਮਾ ਇੰਡਸਟਰੀ ਨਾ ਸਿਰਫ ਭਾਰਤ ਲਈ ਬਲਕਿ ਪੂਰੀ ਦੁਨੀਆ ਲਈ ਵੈਕਸੀਨ ਦਾ ਉਤਪਾਦਨ ਕਰ ਸਕੇਗੀ। ਸਾਨੂੰ ਮੌਤ ਦੇ ਅੰਕੜਿਆਂ ਨੂੰ ਘੱਟ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਸ ਬਿਮਾਰੀ ਨੂੰ ਖਤਮ ਕਰਨ ਦੀ ਹਿੰਮਤ ਸਾਡੇ ਅੰਦਰ ਹੈ’।

ਉਹਨਾਂ ਕਿਹਾ ਕਿ ਬਿਲ ਐਂਡ ਮੇਲਿੰਡਾ ਗੇਟਸ ਫਾਂਊਡੇਸ਼ਨ ਵੀ ਸਰਕਾਰ ਦੀ ਇਕ ਹਿੱਸੇਦਾਰ ਹੈ ਅਤੇ ਖ਼ਾਸ ਤੌਰ ‘ਤੇ ਬਾਇਓਟੈਕਨਾਲੌਜੀ ਵਿਭਾਗ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫਤਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ।