ਸਾਵਧਾਨ! ਸੈਟੇਨਾਈਜ਼ਰ ਕਾਰਨ ਵਿਗੜੀ ਸਮਾਰਟ ਫ਼ੋਨਾਂ ਦੀ ਹਾਲਤ, ਰਿਪੇਅਰ ਸੈਂਟਰਾਂ 'ਤੇ ਜੁੜੀਆਂ ਭੀੜਾਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੋਨ ਦੀ ਸਾਫ਼-ਸਫ਼ਾਈ ਸਮੇਤ ਵਿਸ਼ੇਸ਼ ਸਾਵਧਾਨੀਆਂ ਰੱਖਣਾ ਜ਼ਰੂਰੀ

Sanitizer Smartphone

ਨਵੀਂ ਦਿੱਲੀ : ਕਰੋਨਾ ਕਾਲ ਦੌਰਾਨ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ। ਵਾਰ ਵਾਰ ਹੱਥ ਧੋਣ ਤੋਂ ਇਲਾਵਾ ਵਧੇਰੇ ਛੋਹੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਨ ਦਾ ਰੁਝਾਨ ਅਪਣੀ ਚਰਮ-ਸੀਮਾ 'ਤੇ ਹੈ। ਅਜੋਕੇ ਸਮੇਂ ਮੋਬਾਈਲ ਫ਼ੋਨ ਇਨਸਾਨ ਦੇ ਸਭ ਤੋਂ ਜ਼ਿਆਦਾ ਟੱਚ 'ਚ ਆਉਣ ਵਾਲੀਆਂ ਵਸਤਾਂ 'ਚ ਸ਼ਾਮਲ ਹੈ। ਇਸੇ ਕਾਰਨ ਜ਼ਿਆਦਾਤਰ ਲੋਕ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਨ ਦੇ ਨਾਲ-ਨਾਲ ਅਪਣੇ ਮੋਬਾਈਲ ਨੂੰ ਵੀ ਵਾਰ-ਵਾਰ ਸਾਫ਼ ਕਰਨ ਲੱਗ ਜਾਂਦੇ ਹਨ।

ਇਸੇ ਤਰ੍ਹਾਂ ਜ਼ਿਆਦਾਤਰ ਲੋਕ ਫ਼ੋਨ ਨੂੰ ਬਕਟੀਰੀਆ ਰਹਿਤ ਕਰਨ ਲਈ ਐਂਟੀ ਬੈਕਰੀਅਲ ਵੇਟ-ਵਾਇਪਸ ਦੀ ਵਰਤੋਂ ਕਰ ਰਹੇ ਹਨ। ਕਈ ਲੋਕ ਅਜਿਹੇ ਵੀ ਹਨ ਜੋ ਅਲਕੋਹਲ ਵਾਲੇ ਸੈਨੇਟਾਈਜ਼ਰ ਨਾਲ ਹੀ ਅਪਣੇ ਫ਼ੋਨ ਨੂੰ ਸਾਫ਼ ਕਰਨ ਲੱਗ ਜਾਂਦੇ ਹਨ। ਲੋਕਾਂ ਦੀ ਇਹੀ ਆਦਤ ਉਨ੍ਹਾਂ 'ਤੇ ਭਾਰੀ ਪੈਂਦੀ ਜਾ ਰਹੀ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਫ਼ੋਨ ਦੀ ਸਕਰੀਨ ਦੇ ਨਾਲ-ਨਾਲ ਹੈੱਡਫ਼ੋਨ ਜੈਕ ਅਤੇ ਸਪੀਕਰ ਦੇ ਖ਼ਰਾਬ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਜਾਂਦਾ ਹੈ।

ਇਸ ਕਾਰਨ ਹੁਣ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ 'ਤੇ ਭੀੜਾਂ ਲੱਗਦੀਆਂ ਸ਼ੁਰੂ ਹੋ ਗਈਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਇਕ ਨਿੱਜੀ ਮੋਬਾਈਲ ਮਕੈਨਿਕ ਮੁਤਾਬਕ ਅੱਜਕੱਲ੍ਹ ਰੀਪੇਅਰ ਲਈ ਆਉਣ ਵਾਲੇ ਜ਼ਿਆਦਾਤਰ ਮੋਬਾਈਲਾਂ 'ਚ ਖ਼ਰਾਬੀ ਸੈਨੇਟਾਈਜ਼ਰ ਦੀ ਵਰਤੋਂ ਕਾਰਨ ਆਈ ਹੁੰਦੀ ਹੈ। ਉਸ ਨੇ ਅੱਗੇ ਦਸਿਆ ਕਿ ਜ਼ਿਆਦਾਤਰ ਲੋਕ ਅਲਕੋਹਲ ਅਧਾਰਤ ਸੈਨੇਟਾਈਜ਼ਰ ਨਾਲ ਹੀ ਮੋਬਾਈਲ ਨੂੰ ਸਾਫ਼ ਕਰ ਰਹੇ ਹਨ।

ਇਹ ਸੈਨੇਟਾਈਜ਼ਰ ਜਦੋਂ ਉਨ੍ਹਾਂ ਦੇ ਹੈਡਫ਼ੋਨ ਜੈਕ 'ਚ ਦਾਖ਼ਲ ਹੁੰਦਾ ਹੈ ਤਾਂ ਫ਼ੋਨ 'ਚ ਸ਼ਾਰਟ ਸਰਕਟ ਦਾ ਖ਼ਤਰਾ ਵਧ ਜਾਂਦਾ ਹੈ। ਕਰੋਨਾ ਕਾਲ ਦੌਰਾਨ ਦੁਕਾਨਾਂ 'ਤੇ ਰਿਪੇਅਰ ਲਈ ਆ ਰਹੇ ਜ਼ਿਆਦਾਤਰ ਮੋਬਾਈਲਾਂ 'ਚ ਇਹੀ ਸਮੱਸਿਆ ਸਾਹਮਣੇ ਆ ਰਹੀ ਹੈ। ਇਸੇ ਤਰ੍ਹਾਂ ਕਈ ਲੋਕਾਂ ਦੇ ਮੋਬਾਈਲ ਸੈੱਟਾਂ ਦੇ ਡਿਸਪਲੇਅ ਤੇ ਕੈਮਰਾ ਲੈਸ ਵੀ ਸੈਨੇਟਾਈਜ਼ਰ ਦੀ ਵਜ੍ਹਾ ਨਾਲ ਖ਼ਰਾਬ ਹੋ ਰਹੇ ਹਨ।

ਮਾਹਿਰਾਂ ਮੁਤਾਬਕ ਮੋਬਾਈਲ ਸਾਫ਼ ਕਰਨ ਲਈ ਕੇਵਲ ਮੈਡੀਕਲ ਵਾਈਪਸ ਦਾ ਹੀ ਇਸਤੇਮਾਲ ਕਰਨਾ  ਚਾਹੀਦਾ ਹੈ। ਬਾਜ਼ਾਰ 'ਚ ਉਪਲਬਧ 70 ਫ਼ੀ ਸਦੀ ਅਲਕੋਹਲ ਵਾਲੇ ਮੈਡੀਕਲ ਵਾਈਪਸ ਦੀ ਵਰਤੋਂ ਨਾਲ ਜਿੱਥੇ  ਫ਼ੋਨ ਦੇ ਹਰ ਕੋਨੇ ਦੀ ਸਫ਼ਾਈ ਕੀਤੀ ਜਾ ਸਕਦੀ ਹੈ ਉਥੇ ਹੀ ਬੈਕਟੀਰੀਆ ਵੀ ਖ਼ਤਮ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।