ਭਾਰਤ ’ਚ ਪਿਛਲੇ ਸਾਲ ਕੈਂਸਰ ਦੇ ਕਰੀਬ 62000 ਨਵੇਂ ਮਾਮਲਿਆਂ ਲਈ ਸ਼ਰਾਬ ਜ਼ਿੰਮੇਵਾਰ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੀਪੋਰਟ ’ਚ ਦਸਿਆ ਕਿ ਦੁਨੀਆਂ ਭਰ ’ਚ 2020 ’ਚ ਸਾਹਮਣੇ ਆਏ ਕੈਂਸਰ ਦੇ ਨਵੇਂ ਮਾਮਲਿਆਂ ਵਿਚੋਂ 7,40,000 ਮਾਮਲਿਆਂ ਲਈ ਸ਼ਰਾਬ ਜ਼ਿੰਮੇਦਾਰ ਰਹੀ। 

Cancer

ਨਵੀਂ ਦਿੱਲੀ : ਭਾਰਤ ’ਚ ਪਿਛਲੇ ਸਾਲ ਸਾਹਮਣੇ ਆਏ ਕੈਂਸਰ ਦੇ ਕੁਲ ਮਾਮਲਿਆਂ ’ਚ 62,100 ਲਈ ਸ਼ਰਾਬ ਜ਼ਿੰਮੇਵਾਰ ਸੀ। ਇਹ ਕੁਲ ਮਾਮਲਿਆਂ ਦਾ ਪੰਜ ਫ਼ੀ ਸਦੀ ਸੀ। ‘ਦਿ ਲਾਂਸੇਟ ਆਨਕੋਲਾਜੀ’ ਜਰਨਲ ’ਚ ਪ੍ਰਕਾਸ਼ਿਤ ਅਧਿਐਨ ਤੋਂ ਇਹ ਵੀ ਪਤਾ ਲਗਿਆ ਹੈ ਕਿ ਦੇਸ਼ ’ਚ ਸ਼ਰਾਬ ਦਾ ਮੰਗ ਵੱਧ ਰਹੀ ਹੈ। ਖੋਜਕਰਤਾਵਾਂ ਨੇ ਅਪਣੀ ਰੀਪੋਰਟ ’ਚ ਦਸਿਆ ਕਿ ਦੁਨੀਆਂ ਭਰ ’ਚ 2020 ’ਚ ਸਾਹਮਣੇ ਆਏ ਕੈਂਸਰ ਦੇ ਨਵੇਂ ਮਾਮਲਿਆਂ ਵਿਚੋਂ 7,40,000 ਮਾਮਲਿਆਂ ਲਈ ਸ਼ਰਾਬ ਜ਼ਿੰਮੇਦਾਰ ਰਹੀ। 

ਰੀਪੋਰਟ ’ਚ ਦਸਿਆ ਗਿਆ ਹੈ ਕਿ ਸ਼ਰਾਬ ਨਾਲ ਸਬੰਧਿਤ ਕੈਂਸਰ ਦੇ ਮਾਮਲਿਆਂ ’ਚ 77 ਫ਼ੀ ਸਦੀ ਮਾਮਲੇ ਪੁਰਸ਼ਾਂ ’ਚ, ਜਦਕਿ ਮਹਿਲਾਵਾਂ ’ਚ 23 ਫ਼ੀ ਸਦੀ(1,72,600) ਮਾਮਲਿਆਂ ਦਾ ਅਨੁਮਾਨ ਲਗਾਇਆ ਗਿਆ। ਸੱਭ ਤੋਂ ਵੱਧ ਮਾਮਲੇ ਭੋਜਨ ਨਲੀ, ਲਿਵਰ ਅਤੇ ਛਾਤੀ ਦੇ ਕੈਂਸਰ ਦੇ ਸਨ। ਪਿਛਲੇ ਸਾਲਾਂ ਦੇ ਅੰਕੜਿਆਂ ਦੇ ਆਧਾਰ ’ਤੇ ਇਸ ਵਿਚ ਦੇਖਿਆ ਗਿਆ ਕਿ 2020 ’ਚ, ਮੂੰਹ, ਗਲਾ, ਭੋਜਨ ਨਲੀ, ਕੋਲੋਨ, ਗੁੱਦਾ, ਜਿਗਰ ਅਤੇ ਛਾਤੀ ਦੇ ਕੈਂਸਰ ਦੇ 63 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ।

ਕੈਂਸਰ ਦੇ ਇਨ੍ਹਾਂ ਪ੍ਰਕਾਰਾਂ ਦਾ ਸ਼ਰਾਬ ਦੇ ਸੇਵਨ ਨਾਲ ਸਬੰਧ ਹੈ ਅਤੇ ਨਵੇਂ ਅਧਿਐਨ ’ਚ ਸ਼ਰਾਬ ਪੀਣ ਨਾਲ ਇਸ ਦੇ ਸਿੱਧੇ ਸਬੰਧ ਹੋਣ ਦਾ ਇਹ ਅਪਣੀ ਅਪਣੀ ਤਰ੍ਹਾਂ ਦਾ ਪਹਿਲਾ ਅਨੁਮਾਨ ਹੈ। ਕੈਂਸਰ ’ਤੇ ਖੋਜ ਲਈ ਅੰਤਰਰਾਸ਼ਟਰੀ ਏਜੰਸੀ, ਫ੍ਰਰਾਂਸ ਦੇ ਹੈਰਿਅਟ ਰੁਮਗੇ ਨੇ ਕਿਹਾ, ‘‘ਮੌਜੂਦਾ ਹਾਲਾਤਾਂ ਨਾਲ ਇਹ ਪਤਾ ਲਗਦਾ ਹੈ ਕਿ ਭਾਵੇਂ ਕਿ ਯੂਰਪੀ ਦੇਸ਼ਾਂ ’ਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਘਟੀ ਹੈ ਪਰ ਚੀਨ ਅਤੇ ਭਾਰਤ ਵਰਗੇ ਏਸ਼ੀਆਈ ਦੇਸ਼ਾਂ ਅਤੇ ਅਫ਼ਰੀਕਾ ’ਚ ਸ਼ਰਾਬ ਦੀ ਖਪਤ ਵਧੀ ਹੈ।’’ ਰੁਮਗੇ ਨੇ ਕਿਹਾ, ‘‘ਇਸ ਦੇ ਇਲਾਵਾ, ਇਸ ਗੱਲ ਦਾ ਸਬੂਤ ਹੈ ਕਿ ਕੋਵਿਡ 19 ਮਹਾਂਮਾਰੀ ਨੇ ਕੁੱਝ ਦੇਸ਼ਾਂ ’ਚ ਸ਼ਰਾਬ ਪੀਣ ਦੀ ਦਰ ਨੂੰ ਵਧਾ ਦਿਤਾ ਹੈ।