ਛੇਤੀ ਦਾਖ਼ਲ ਕਰ ਦਿਉ ਆਈ.ਟੀ.ਆਰ., ਆਖ਼ਰੀ ਮਿਤੀ ਅੱਗੇ ਨਹੀਂ ਵਧੇਗੀ : ਰੈਵੇਨਿਊ ਸਕੱਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

31 ਜੁਲਾਈ ਹੈ  ਆਮਦਨ ਟੈਕਸ ਰੀਟਰਨ ਦਾਖ਼ਲ ਕਰਨ  ਦਾਖ਼ਲ ਕਰਨ ਦੀ ਆਖ਼ਰੀ ਮਿਤੀ

photo

 

ਨਵੀਂ ਦਿੱਲੀ: ਰੈਵੇਨਿਊ ਸਕੱਤਰ ਸੰਜੇ ਮਲਹੋਤਰਾ ਨੇ ਕਿਹਾ ਹੈ ਕਿ ਵਿੱਤ ਮੰਤਰਾਲਾ ਆਮਦਨ ਟੈਕਸ ਰੀਟਰਨ (ਆਈ.ਟੀ.ਆਰ.) ਦਾਖ਼ਲ ਕਰਨ ਦੀ 31 ਜੁਲਾਈ ਦੀ ਸਮਾਂ ਸੀਮਾ ਨੂੰ ਵਧਾਉਣ ’ਤੇ ਵਿਚਾਰ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਨਾਲ ਹੀ ਆਮਦਨ ਟੈਕਸ ਦਾਤਾਵਾਂ ਨੂੰ ਛੇਤੀ ਤੋਂ ਛੇਤੀ ਅਪਣਾ ਰੀਟਰਨ ਦਾਖ਼ਲ ਕਰਨ ਨੂੰ ਕਿਹਾ।

 
ਮਲਹੋਤਰਾ ਨੇ ਇਕ ਇੰਟਰਵਿਊ ’ਚ ਕਿਹਾ, ‘‘ਸਾਨੂੰ ਉਮੀਦ ਹੈ ਕਿ ਇਸ ਸਾਲ ਪਿਛਲੇ ਸਾਲ ਤੋਂ ਵੱਧ ਰੀਟਰਨ ਦਾਖ਼ਲ ਹੋਣਗੇ। ਸਾਨੂੰ ਉਮੀਦ ਹੈ ਕਿ ਇਹ ਪਿਛਲੇ ਸਾਲ ਤੋਂ ਵੱਧ ਹੋਣਾ ਚਾਹੀਦਾ ਹੈ।’’


ਪਿਛਲੇ ਸਾਲ 31 ਜੁਲਾਈ ਤਕ ਲਗਭਗ 5.83 ਕਰੋੜ ਆਮਦਨ ਟੈਕਸ ਰੀਟਰਨ ਦਾਖ਼ਲ ਕੀਤੇ ਗਏ ਸਨ, ਜੋ 2022-23 ਲਈ ਰੀਟਰਨ ਦਾਖ਼ਲ ਕਰਨ ਦਾ ਆਖ਼ਰੀ ਦਿਨ ਸੀ।
 

ਉਨ੍ਹਾਂ ਕਿਹਾ, ‘‘ਅਸੀਂ ਆਮਦਨ ਟੈਕਸ ਰੀਟਰਨ ਦਾਖ਼ਲ ਕਰਨ ਵਾਲਿਆਂ ਨੂੰ ਧਨਵਾਦ ਦੇਣਾ ਚਾਹੁੰਦੇ ਹਾਂ, ਕਿਉਂਕਿ ਆਈ.ਟੀ.ਆਰ. ਦਾਖ਼ਲ ਕਰਨ ਦੀ ਗਤੀ ਪਿਛਲੇ ਸਾਲ ਮੁਕਾਬਲੇ ਬਹੁਤ ਤੇਜ਼ ਹੈ ਅਤੇ ਅਸੀਂ ਉਨ੍ਹਾਂ ਨੂੰ ਸਲਾਹ ਦੇਵਾਂਗੇ ਕਿ ਉਹ ਆਖ਼ਰੀ ਪਲ ਤਕ ਉਡੀਕ ਨਾ ਕਰਨ ਅਤੇ ਸਮਾਂ ਸੀਮਾ ’ਚ ਕਿਸੇ ਵੀ ਵਿਸਤਾਰ ਦੀ ਉਮੀਦ ਨਾ ਕਰਨ।’’
 

ਉਨ੍ਹਾਂ ਕਿਹਾ, ‘‘ਇਸ ਲਈ ਮੈਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਅਪਣਾ ਟੈਕਸ ਰੀਟਰਨ ਦਾਖ਼ਲ ਕਰਨ ਦੀ ਸਲਾਹ ਦੇਵਾਂਗਾ, ਕਿਉਂਕਿ 31 ਜੁਲਾਈ ਦੀ ਸਮਾਂ ਸੀਮਾ ਤੇਜ਼ੀ ਨਾਲ ਨੇੜੇ ਆ ਰਹੀ ਹੈ।’’