Ludhiana News : ਲੁਧਿਆਣਾ ਦੇ ਕਾਂਗਰਸ ਦਫਤਰ ਨੂੰ ਲੈ ਕੇ ਹੋਇਆ ਹੰਗਾਮਾ,ਕਬਜ਼ਾ ਲੈਣ ਪਹੁੰਚੇ ਲੋਕਾਂ ਨੇ ਦਿੱਤਾ ਕੋਰਟ ਕੇਸ ਜਿੱਤਣ ਦਾ ਹਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Ludhiana News : ਕਾਂਗਰਸ ਦਫਤਰ ’ਚੋਂ ਸਮਾਨ ਬਾਹਰ ਕੱਢ ਲਗਾਏ ਗਏ ਤਾਲੇ, ਮੌਕੇ ’ਤੇ ਪਹੁੰਚੇ ਸੰਜੇ ਤਲਵਾਰ ਨੇ ਕਿਹਾ ਕਿਸੇ ਕੋਰਟ ਕੇਸ ਦੀ ਨਹੀਂ ਉਹਨਾਂ ਪਾਸ ਜਾਣਕਾਰੀ 

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ

Ludhiana News  in Punjabi : ਲੁਧਿਆਣਾ ਇਕ ਘੰਟਾ ਘਰ ਨਜ਼ਦੀਕ ਵਿਕਾਸ ਨਗਰ ਵਿੱਚ ਮੌਜੂਦ ਕਾਂਗਰਸ ਦੇ ਦਫ਼ਤਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦਫ਼ਤਰ ਦੀ ਪ੍ਰਾਪਰਟੀ ਦੇ ਮਾਲਿਕ ਦੱਸਣ ਵਾਲੇ ਇੱਕ ਸ਼ਖਸ ਵੱਲੋਂ ਕੋਰਟ ਕੇਸ ਜਿੱਤਣ ਦਾ ਹਵਾਲਾ ਦਿੰਦਿਆਂ ਹੋਇਆਂ ਕਾਂਗਰਸ ਦਫਤਰ ਵਿੱਚੋਂ ਸਮਾਨ ਕੱਢ ਕੇ ਦਫ਼ਤਰ ਦੇ ਦਰਵਾਜਿਆਂ ਨੂੰ ਤਾਲੇ ਲਗਾ ਦਿੱਤੇ ਗਏ। 

ਦੂਜੇ ਪਾਸੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਵੱਲੋਂ ਮੌਕੇ ’ਤੇ ਪਹੁੰਚ ਕੇ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਸਾਨੂੰ ਕਿਸੇ ਵੀ ਕੋਰਟ ਕੇਸ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਪ੍ਰਾਪਤ ਹੋਇਆ ਹੈ।

ਕਾਂਗਰਸ ਦਾ ਇਹ ਦਫਤਰ ਪਿਛਲੇ 25 ਸਾਲਾਂ ਤੋਂ ਇਸੀ ਜਗ੍ਹਾ ਉੱਪਰ ਮੌਜੂਦ ਹੈ ਅਤੇ ਅਗਰ ਇਸ ਪ੍ਰਾਪਰਟੀ ਦੇ ਮਾਲਕਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਰਟ ਆਰਡਰ ਦੀ ਕਾਪੀ ਉਹਨਾਂ ਪਾਸ ਮੌਜੂਦ ਹੈ ਤਾਂ ਉਹ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ। ਪ੍ਰੰਤੂ ਫਿਲਹਾਲ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਪੁਲਿਸ ਇਸ ਦੀ ਪੜਤਾਲ ਕਰ ਰਹੀ ਹੈ।

(For more news apart from There was ruckus over Congress office in Ludhiana News in Punjabi, stay tuned to Rozana Spokesman)