ਮੇਘਾਲਿਆ ਦੇ ਮੁੱਖ ਮੰਤਰੀ ਦੇ ਘਰ 'ਤੇ ਕੀਤਾ ਪੈਟਰੋਲ ਬੰਬ ਨਾਲ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਹਿੱਸਿਆਂ ਵਿੱਚ ਇੰਟਰਨੈਟ ਸੇਵਾ ਵੀ ਕੀਤੀ ਮੁਅੱਤਲ

Conrad Sangma

 

ਸ਼ਿਲਾਂਗ: ਐਤਵਾਰ ਨੂੰ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਰਿਹਾਇਸ਼ 'ਤੇ ਪੈਟਰੋਲ ਬੰਬ ਹਮਲਾ ਹੋਇਆ। ਹਾਲਾਂਕਿ ਮਕਾਨ ਪੂਰੀ ਤਰ੍ਹਾਂ ਖਾਲੀ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।' ਸਾਬਕਾ ਬਾਗੀ ਨੇਤਾ ਦੀ ਮੌਤ ਤੋਂ ਬਾਅਦ, ਸ਼ਿਲਾਂਗ ਵਿੱਚ ਅਸ਼ਾਂਤੀ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਹਨ ਅਤੇ ਇੱਥੇ ਦੋ ਦਿਨਾਂ ਦਾ ਕਰਫਿਊ ਲਗਾ ਦਿੱਤਾ ਗਿਆ ਹੈ।

 

ਵਿਰੋਧ ਪ੍ਰਦਰਸ਼ਨ, ਤੋੜਫੋੜ ਦੇ ਮੱਦੇਨਜ਼ਰ ਰਾਜ ਦੇ ਕਈ ਹਿੱਸਿਆਂ ਵਿੱਚ ਇੰਟਰਨੈਟ ਸੇਵਾ ਵੀ ਮੁਅੱਤਲ ਕਰ ਦਿੱਤੀ ਗਈ ਹੈ। ਸ਼ਿਲਾਂਗ ਵਿੱਚ, ਪ੍ਰਦਰਸ਼ਨਕਾਰੀਆਂ ਦੁਆਰਾ ਅਸਾਮ ਦੇ ਇੱਕ ਵਾਹਨ ਉੱਤੇ ਹਮਲਾ ਕੀਤਾ ਗਿਆ ਜਿਸ ਵਿੱਚ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

 

 

ਅਸਾਮ ਦੇ ਇੱਕ ਉੱਚ ਪੁਲਿਸ ਅਧਿਕਾਰੀ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਰਫਿਊ  ਲਿਚ ਸ਼ਿਲਾਂਗ ਨਾ ਜਾਣ। ਅਸਾਮ ਦੇ ਵਿਸ਼ੇਸ਼ ਡੀਜੀ ਜੀਪੀ ਸਿੰਘ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਸ਼ਿਲਾਂਗ ਵਿੱਚ ਕਰਫਿਊ ਲਗਾਇਆ ਗਿਆ ਹੈ। ਅਸਾਮ ਦੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਰਫਿਊ ਲਾਗੂ ਹੋਣ ਕਰਕੇ ਸ਼ਿਲਾਂਗ ਨਾ ਜਾਣ।