Olympian ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ ਨੇ ਟੈਨਿਸ ਨੂੰ ਕਿਹਾ ਅਲਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਹਰਿਆਣਾ

ਹਿਮਾਨੀ ਦੇ ਪਿਤਾ ਵੱਲੋਂ ਦਿੱਤੀ ਗਈ ਜਾਣਕਾਰੀ

Olympian Neeraj Chopra's wife Himani More bids farewell to tennis

Neeraj Chopra's wife Himani More news :  ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ ਨੇ ਟੈਨਿਸ ਨੂੰ ਅਲਵਿਦਾ ਆਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਿਮਾਨੀ ਨੇ ਇਸੇ ਸਾਲ ਨੀਰਜ ਚੋਪੜਾ ਨਾਲ ਵਿਆਹ ਕਰਵਾਇਆ ਸੀ ਅਤੇ ਉਹ ਇਕ ਟੈਨਿਸ ਖਿਡਾਰੀ ਹੈ ਪਰ ਹੁਣ  ਉਨ੍ਹਾਂ ਟੈਨਿਸ ਨਾ ਖੇਡਣ ਦਾ ਫੈਸਲਾ ਕੀਤਾ ਹੈ। ਸਾਲ 2018 ’ਚ ਇੰਟਰਨੈਸ਼ਨਲ ਡੈਬਿਊ ਕਰਨ ਵਾਲੀ ਹਿਮਾਨੀ ਦੇ ਪਿਤਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਹਿਮਾਨੀ ਦੀ ਮਹਿਲਾ ਸਿੰਗਲਜ਼ ’ਚ ਕੈਰੀਅਰ ਦੀ ਸਰਵੋਤਮ ਰੈਂਕਿੰਗ 42 ਰਹੀ ਹੈ ਅਤੇ ਉਨ੍ਹਾਂ ਇਹ ਪਹਿਲੇ  ਸਾਲ ਵਿੱਚ ਪ੍ਰਾਪਤ ਕਰ ਲਈ ਸੀ। ਇਸ ਤੋਂ ਇਲਾਵਾ ਹਿਮਾਨੀ ਦੀ ਡਬਲਜ਼ ’ਚ ਸਰਵਉਚ ਰੈਂਕਿੰਗ 27 ਰਹੀ ਹੈ। ਹਿਮਾਨੀ ਦੇ ਪਿਤਾ ਨੇ ਦੱਸਿਆ ਕਿ ਉਸ ਕੋਲ 1.5 ਕਰੋੜ ਰੁਪਏ ਦੀ ਨੌਕਰੀ ਦਾ ਪ੍ਰਸਤਾਵ ਵੀ ਸੀ, ਜਿਸ ਨੂੰ ਵੀ ਹਿਮਾਨੀ ਵੱਲੋਂ ਠੁਕਰਾ ਦਿੱਤਾ ਗਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਿਮਾਨੀ ਹੁਣ ਨਵੀਂ ਰਾਹ ਫੜਨ ਜਾ ਰਹੀ ਹੈ, ਜਿਸ ਚਲਦਿਆਂ ਉਨ੍ਹਾਂ ਵੱਲੋਂ ਨੌਕਰੀ ਦਾ ਵੱਡਾ ਆਫ਼ਰ ਵੀ ਠੁਕਰਾ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਿਮਾਨੀ ਹੁਣ ਨੌਕਰੀ ਦੇਣ ਵਾਲੀ ਬਣਨ ਜਾ ਰਹੀ ਹੈ ਅਤੇ ਉਹ ਸਪੋਰਟਸ ਬਿਜਨਸ ’ਚ ਹੱਥ ਅਜਮਾਉਣ ਜਾ ਰਹੇ ਹਨ। ਹਿਮਾਨੀ ਮੋਰ ਹੁਣ ਬਿਜਨਸ ਵੁਮੈਨ ਬਣਨ ਦੀ ਰਾਹ ’ਤੇ ਹਨ।

ਦੂਜੇ ਪਾਸੇ ਨੀਰਜ ਚੋਪੜਾ ਜਾਂ ਹਿਮਾਨੀ ਮੋਰ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਮੀਡੀਆ ਰਿਪੋਰਟਾਂ ’ਚ ਇਸ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿਮਾਨੀ ਸਪੋਰਟਸ ਬਿਜਨਸ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਹਿਮਾਨੀ ਕੀ ਕਰਨਗੇ ਅਤੇ ਕਦੋਂ ਕਰਨਗੇ ਇਸ ਸਬੰਧ ਕੋਈ ਪੁਖਤਾ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ।