‘ਲੋੜ ਪਈ ਤਾਂ ਮੈ ਖ਼ੁਦ ਜਾਵਾਂਗਾ ਸ੍ਰੀਨਗਰ’- ਰੰਜਨ ਗੋਗੋਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਈ ਰੰਜਨ ਗੋਗੋਈ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ, ਜੇਕਰ ਲੋੜ ਪਈ ਤਾਂ ਮੈਂ ਖੁਦ ਹਲਾਤ ਦੇਖਣ ਸ੍ਰੀਨਗਰ ਜਾਵਾਂਗਾ।

Chief Justice of India Ranjan Gogoi

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਅਤੇ ਉਸ ਤੋਂ ਬਾਅਦ ਦੇ ਹਲਾਤਾਂ ‘ਤੇ ਹੋ ਰਹੀ ਸੁਣਵਾਈ ਦੌਰਾਨ ਇਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੀਜੇਆਈ ਰੰਜਨ ਗੋਗੋਈ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ, ਜੇਕਰ ਲੋੜ ਪਈ ਤਾਂ ਮੈਂ ਖੁਦ ਹਲਾਤ ਦੇਖਣ ਸ੍ਰੀਨਗਰ ਜਾਵਾਂਗਾ। ਦਰਅਸਲ ਇਹ ਮਾਮਲਾ ਬੱਚਿਆਂ ਦੇ ਸ਼ੋਸ਼ਣ ਨਾਲ ਜੁੜੇ ਮਾਮਲੇ ਦੀ ਸੁਣਵਾਈ ਦਾ ਸੀ। ਇਸ ਵਿਚ ਪਟੀਸ਼ਨਰ ਵਕੀਲ ਨੇ ਕਿਹਾ ਕਿ ਕਸ਼ਮੀਰ ਵਿਚ ਬੰਦ ਦੇ ਚਲਦੇ ਵਕੀਲ ਹਾਈਕੋਰਟ ਨਹੀਂ ਪਹੁੰਚ ਪਾ ਰਹੇ।

ਸੁਣਵਾਈ ਦੌਰਾਨ ਸੀਜੇਆਈ ਨੇ ਕਿਹਾ ਕਿ ਲੋਕਾਂ ਦਾ ਹਾਈ ਕੋਰਟ ਨਾ ਪਹੁੰਚਣਾ ਇਕ ਗੰਭੀਰ ਮਸਲਾ ਹੈ। ਉਹਨਾਂ ਨੇ ਪੁੱਛਿਆ ਕੀ ਲੋਕਾਂ ਨੂੰ ਕੋਰਟ ਵਿਚ ਪਹੁੰਚਣ ਵਿਚ ਪਰੇਸ਼ਾਨੀ ਹੋ ਰਹੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਜੰਮੂ-ਕਸ਼ਮੀਰ ਹਾਈਕੋਰਟ ਨੂੰ ਨੋਟਿਸ ਦਿੱਤਾ ਹੈ। ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਹਾਈਕੋਰਟ ਦੇ ਜੱਜ ਤੋਂ ਇਸ ਅਰੋਪ ‘ਤੇ ਰਿਪੋਰਟ ਮੰਗੀ ਹੈ ਕਿ ਲੋਕਾਂ ਨੂੰ ਹਾਈ ਕੋਰਟ ਨਾਲ ਸੰਪਰਕ ਕਰਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਮਸਲੇ ‘ਤੇ ਸੱਤ ਪਟੀਸ਼ਨਾਂ ‘ਤੇ ਸੁਣਵਾਈ ਹੋ ਰਹੀ ਸੀ। ਸੁਣਵਾਈ ਦੌਰਾਨ ਕੋਰਟ ਨੇ ਸਰਕਾਰ ਨੂੰ ਜੰਮੂ-ਕਸ਼ਮੀਰ ਵਿਚ ਆਮ ਸਥਿਤੀ ਬਹਾਲ ਕਰਨ ਲਈ ਕਿਹਾ ਹੈ। ਫਾਰੂਕ ਅਬਦੁੱਲਾ ਦੇ ਹਿਰਾਸਤ ਵਿਚ ਹੋਣ ‘ਤੇ ਕੋਰਟ ਨੇ 30 ਸਤੰਬਰ ਤੱਕ ਕੇਂਦਰ ਤੋਂ ਜਵਾਬ ਮੰਗਿਆ ਹੈ। ਉੱਥੇ ਹੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ ਵਿਚ ਆਗੂ ਗੁਲਾਮ ਨਬੀ ਅਜ਼ਾਦ ਨੂੰ ਜੰਮੂ-ਕਸ਼ਮੀਰ ਦੀ ਇਜਾਜ਼ਤ ਦੇ ਦਿੱਤੀ ਹੈ।

ਪਟੀਸ਼ਨ ‘ਤੇ ਸੁਣਵਾਈ ਦੌਰਾਨ ਗੁਲਾਮ ਨਬੀ ਅਜ਼ਾਦ ਨੇ ਕੋਰਟ ਵਿਚ ਕਿਹਾ ਕਿ, ‘ਮੈਂ ਸਾਬਕਾ ਮੁੱਖ ਮੰਤਰੀ ਹਾ’। ਤਾਂ ਸੀਜੇਆਈ ਰੰਜਨ ਗੋਗੋਈ ਨੇ ਕਿਹਾ ਮੈਂ ਤੁਹਾਨੂੰ ਜਾਣਦਾ ਹਾਂ। ਕੋਰਟ ਨੂੰ ਅਜ਼ਾਦ ਨੇ ਦੱਸਿਆ ਕਿ ‘ਉਹ ਅਪਣੇ ਸੂਬੇ ਵਿਚ ਜਾਣਾ ਚਾਹੁੰਦੇ ਹਨ, ਦੋ ਵਾਰ ਸ੍ਰੀਨਗਰ ਅਤੇ ਇਕ ਵਾਰ ਜੰਮੂ ਜਾਣ ਦੀ ਕੋਸ਼ਿਸ਼ ਕੀਤੀ। ਮੈਂ ਅਪਣੇ ਖੇਤਰ ਵਿਚ ਜਾਣਾ ਚਾਹੁੰਦਾ ਹਾਂ। ਮੈਂ ਬਾਰਾਪੁਲਾ, ਅਨੰਤਨਾਗ, ਸ੍ਰੀਨਗਰ ਅਤੇ ਜੰਮੂ ਜਾ ਕੇ ਲੋਕਾਂ ਨੂੰ ਮਿਲਣਾ ਚਾਹੁੰਦਾ  ਹਾਂ’। ਇਸ ਦੇ ਨਾਲ ਹੀ ਉਹਨਾਂ ਨੇ ਕੋਰਟ ਨੂੰ ਭਰੋਸਾ ਦਵਾਇਆ ਕਿ ਉਹ ਕੋਈ ਰੈਲੀ ਨਹੀਂ ਕਰਨਗੇ। ਸੀਜੇਆਈ ਨੇ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।