ਚੀਨ ਦੇ ਸਿਚੁਆਨ ਪ੍ਰਾਂਤ 'ਚ 13 ਸਾਲਾਂ ਬਾਅਦ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਦੋ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਲੋਕ ਜ਼ਖਮੀ ਰੂਪ ਵਿਚ ਹੋਏ ਜ਼ਖਮੀ

Earthquake

 

 ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6 ਮਾਪੀ ਗਈ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ (The strongest earthquake in China's Sichuan province after 13 years)  ਕਰਵਾਇਆ ਗਿਆ।

  ਹੋਰ ਵੀ ਪੜ੍ਹੋ:  Health Tip: ਛਿਲਕੇ ਸਮੇਤ ਸੇਬ ਖਾਣ ਨਾਲ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ

  ਹੋਰ ਵੀ ਪੜ੍ਹੋ: ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਵਿਚ PM ਮੋਦੀ, ਮਮਤਾ ਬੈਨਰਜੀ ਤੇ ਆਦਰ ਪੂਨਾਵਾਲਾ ਦਾ ਨਾਂਅ

 ਦੱਖਣ -ਪੱਛਮੀ ਚੀਨ ਦੇ ਸਿਚੁਆਨ ਪ੍ਰਾਂਤ ਦੀ ਲਕਸਿਅਨ ਕਾਉਂਟੀ ਵਿੱਚ ਭੂਚਾਲ ਸਵੇਰੇ 4:33 ਵਜੇ ਆਇਆ। ਇਸ ਦੌਰਾਨ ਜ਼ਿਆਦਾਤਰ ਲੋਕ ਸੁੱਤੇ  ਪਏ ਸਨ, ਕੁਝ ਲੋਕ ਜਾਗ ਰਹੇ ਸਨ। ਭੂਚਾਲ ਦੇ ਤੇਜ਼ ਝਟਕਿਆਂ ਨੂੰ (The strongest earthquake in China's Sichuan province after 13 years) ਮਹਿਸੂਸ ਕਰਨ ਤੋਂ ਬਾਅਦ ਲੋਕ ਆਪਣੇ ਘਰਾਂ ਅਤੇ ਫਲੈਟਾਂ ਤੋਂ ਬਾਹਰ ਆਉਣ ਲੱਗੇ। ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੁਜੀ ਟਾਊਨਸ਼ਿਪ ਦੇ ਕਾਓਬਾ ਪਿੰਡ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।

  ਹੋਰ ਵੀ ਪੜ੍ਹੋ:  IED ਧਮਾਕੇ ਦੇ ਮਾਮਲੇ ਵਿਚ 4 ਅਤਿਵਾਦੀ ਗਿ੍ਫ਼ਤਾਰ, CM ਕੈਪਟਨ ਵੱਲੋਂ ਸੂਬੇ ਵਿਚ ਹਾਈ ਅਲਰਟ ਜਾਰੀ

ਚਾਈਨਾ ਅਰਥਕੁਏਕ ਨੈਟਵਰਕ ਸੈਂਟਰ (ਸੀਈਐਨਸੀ) ਦੇ ਅਨੁਸਾਰ, ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਭੂਚਾਲ ਦਾ ਕੇਂਦਰ 29.2 ਡਿਗਰੀ ਉੱਤਰੀ ਵਿਥਕਾਰ ਅਤੇ 105.34 ਡਿਗਰੀ ਪੂਰਬੀ ਲੰਬਕਾਰ ਸੀ। 2008 ਵਿੱਚ, ਸਿਚੁਆਨ ਪ੍ਰਾਂਤ ਵਿੱਚ 8 ਦੀ ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ (The strongest earthquake in China's Sichuan province after 13 years)  ਹੋ ਗਏ।