ਜਾਣੋ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਕਿੰਨੀ ਮਹਿੰਗੀ ਹੈ Apple iPhone 13 ਸੀਰੀਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਬਹੁਤ ਸਾਰੇ ਦੇਸ਼ ਅਜਿਹੇ ਵੀ ਹਨ ਜਿੱਥੇ ਇਨ੍ਹਾਂ ਆਈਫੋਨਸ ਦੀ ਕੀਮਤ ਭਾਰਤ ਦੇ ਮੁਕਾਬਲੇ ਘੱਟ ਹੁੰਦੀ ਹੈ।

Apple iPhone 13 Series

 

ਨਵੀਂ ਦਿੱਲੀ: ਐਪਲ ਆਈਫੋਨ 13 (Apple iPhone 13) ਨੂੰ ਭਾਰਤ, ਅਮਰੀਕਾ, ਆਸਟ੍ਰੇਲੀਆ, ਚੀਨ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਵਿਚ ਲਾਂਚ ਕਰ ਦਿੱਤਾ ਗਿਆ ਹੈ। ਭਾਰਤ ਵਿਚ ਐਪਲ ਆਈਫੋਨ 13 ਦੀ ਸੀਰੀਜ਼ (Series) ਦੀ ਕੀਮਤ 69,900 ਰੁਪਏ ਤੋਂ ਸ਼ੁਰੂ ਹੋ ਕੇ 1,79,900 ਰੁਪਏ ਤੱਕ ਜਾਂਦੀ ਹੈ। ਪਰ ਬਹੁਤ ਸਾਰੇ ਦੇਸ਼ ਅਜਿਹੇ ਵੀ ਹਨ ਜਿੱਥੇ ਇਨ੍ਹਾਂ ਆਈਫੋਨਸ ਦੀ ਕੀਮਤ ਭਾਰਤ ਦੇ ਮੁਕਾਬਲੇ ਘੱਟ ਹੁੰਦੀ ਹੈ। ਜਾਣੋ ਕਿਸ ਦੇਸ਼ ਵਿਚ ਆਈਫੋਨ 13 ਦੀ ਕਿੰਨੀ ਕੀਮਤ (Price) ਹੈ:

iPhone 13 Mini:

ਆਈਫੋਨ 13 ਮਿਨੀ ਦੇ 128GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 69,900 ਰੁਪਏ ਹੈ। UAE ਵਿਚ ਇਸ ਦੀ ਕੀਮਤ 58,314 ਰੁਪਏ ਹੈ। ਜਦੋਂ ਕਿ ਅਮਰੀਕਾ (America) ਵਿਚ ਇਸ ਦੀ ਕੀਮਤ 51,491 ਰੁਪਏ ਹੈ। ਭਾਰਤ ਵਿਚ ਮਿਨੀ ਦੇ 512GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 99,000 ਰੁਪਏ ਰੱਖੀ ਗਈ ਹੈ। UAE ਵਿਚ ਇਹ ਮਾਡਲ ਸਿਰਫ਼ 83,009 ਰੁਪਏ ਵਿਚ ਅਤੇ ਅਮਰੀਕਾ ਵਿਚ ਸਿਰਫ਼ 73, 590 ਰੁਪਏ ਵਿਚ ਉਪਲਬਧ ਹੈ।

iPhone 13:

ਆਈਫੋਨ 13 ਦੇ 128GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 79,900 ਰੁਪਏ ਹੈ। ਜਦੋਂ ਕਿ ਉਹੀ ਮਾਡਲ UAE ਵਿਚ 66,092 ਰੁਪਏ ਵਿਚ ਉਪਲਬਧ ਹੈ। ਅਮਰੀਕਾ 'ਚ ਇਸ ਦੀ ਕੀਮਤ 58,857 ਰੁਪਏ ਹੈ। ਜੇਕਰ ਆਈਫੋਨ 13 ਦੇ 512GB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ ਭਾਰਤ ਵਿਚ 99,000 ਰੁਪਏ ਰੱਖੀ ਗਈ ਹੈ ਤਾਂ UAE ਵਿਚ ਇਸ ਮਾਡਲ ਲਈ ਸਿਰਫ਼ 90,786 ਰੁਪਏ ਅਤੇ ਅਮਰੀਕਾ ਵਿਚ ਸਿਰਫ਼ 73, 590 ਰੁਪਏ ਹੀ ਦੇਣੇ ਪੈਣਗੇ।

iPhone 13 Pro:

ਆਈਫੋਨ 13 ਪ੍ਰੋ ਮੈਕਸ ਦੇ 128GB ਸਟੋਰੇਜ ਵਾਲੇ ਵੇਰੀਐਂਟ ਦੀ ਭਾਰਤ ਵਿਚ ਕੀਮਤ 1,19,900 ਰੁਪਏ ਹੈ ਅਤੇ UAE ਵਿਚ 81,648 ਰੁਪਏ ਵਿਚ ਉਪਲਬਧ ਹੈ। ਜਦੋਂ ਕਿ ਅਮਰੀਕਾ 'ਚ ਇਸ ਦੀ ਕੀਮਤ 73,590 ਰੁਪਏ ਹੈ। ਆਈਫੋਨ 13 ਦੇ 1TB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ ਭਾਰਤ ਵਿਚ 1,69,000 ਰੁਪਏ ਨਿਰਧਾਰਤ ਕੀਤੀ ਗਈ ਹੈ ਅਤੇ ਉਹੀ ਮਾਡਲ UAE ਵਿਚ ਸਿਰਫ਼ 1,22,871 ਰੁਪਏ ਵਿਚ ਅਤੇ ਅਮਰੀਕਾ ਵਿਚ ਸਿਰਫ਼ 1,10,422 ਰੁਪਏ ਵਿਚ ਉਪਲਬਧ ਹੈ।

iPhone 13 Pro Max:

ਭਾਰਤ ਵਿਚ ਆਈਫੋਨ 13 ਪ੍ਰੋ ਮੈਕਸ ਦੇ 1TB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 1,79,000 ਰੁਪਏ ਰੱਖੀ ਗਈ ਹੈ। ਇਹ ਮਾਡਲ UAE ਵਿਚ ਸਿਰਫ਼ 1,32,593 ਰੁਪਏ ਵਿਚ ਉਪਲਬਧ ਹੈ। ਇਸ ਦੇ ਨਾਲ ਹੀ, ਅਮਰੀਕਾ ਵਿਚ ਇਸ ਮਾਡਲ ਦੀ ਕੀਮਤ ਸਿਰਫ਼ 1,10,422 ਰੁਪਏ ਹੈ।