ਦਿੱਲੀ ਬੀ.ਐਮ.ਡਬਲਿਊ ਹਾਦਸੇ ਤੋਂ ਬਾਅਦ ਵਿੱਤ ਮੰਤਰਾਲੇ ਦਾ ਅਧਿਕਾਰੀ ਨਵਜੋਤ ਸਿੰਘ ਸੀ ਜਿਊਂਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਤਨੀ ਵੱਲੋਂ ਦਰਜ ਕਰਵਾਈ ਗਈ ਐਫ.ਆਈ.ਆਰ. ’ਚ ਹੋਇਆ ਖੁਲਾਸਾ

Finance Ministry official Navjot Singh dead after Delhi BMW accident

ਨਵੀਂ ਦਿੱਲੀ : ਦਿੱਲੀ ਬੀ.ਐਮ. ਡਬਲਿਊ ਹਾਦਸੇ ਦੌਰਾਨ ਬੀਤੇ ਦਿਨੀਂ ਵਿੱਤ ਮੰਤਰਾਲੇ ਦੇ ਅਧਿਕਾਰੀ ਨਵਜੋਤ ਸਿੰਘ ਦੀ ਜਾਨ ਚਲੀ ਗਈ ਸੀ। ਹਾਦਸੇ ਵਾਲੀ ਬੀ.ਐਮ.ਡਬਲਿਊ ਕਾਰ ਨੂੰ ਮਹਿਲਾ ਗਗਨਦੀਪ ਕੌਰ ਚਲਾ ਰਹੀ ਸੀ ਅਤੇ ਉਹ ਹਾਦਸੇ ਤੋਂ ਬਾਅਦ ਪੀੜਤਾਂ ਨੂੰ 19 ਕਿਲੋਮੀਟਰ ਦੂਰ ਇਕ ਹਸਪਤਾਲ ਵਿਚ ਲੈ ਕੇ ਗਈ। ਇਸ ਸਬੰਧੀ ਜਦੋਂ ਪੁਲਿਸ ਨੇ ਆਰੋਪੀ ਗਗਨਦੀਪ ਕੌਰ ਨੇ ਪੀੜਤਾਂ ਇੰਨੀ ਦੂਰ ਹਸਪਤਾਲ ਵਿਚ ਲੈ ਕੇ ਜਾਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਹਾਦਸੇ ਤੋਂ ਬਾਅਦ ਬਹੁਤ ਘਬਰਾ ਗਈ ਸੀ। ਉਹ ਸਿਰਫ਼ ਇਸ ਹਸਪਤਾਲ ਬਾਰੇ ਹੀ ਜਾਣਦੀ ਸੀ ਕਿਉਂਕਿ ਕਰੋਨਾ ਮਹਾਂਮਾਰੀ ਸਮੇਂ ਉਸ ਦੇ ਬੱਚੇ ਇਸ ਹਸਪਤਾਲ ਵਿਚ ਹੀ ਦਾਖਲ ਸਨ।

ਜਦਕਿ ਮ੍ਰਿਤਕ ਨਵਜੋਤ ਸਿੰਘ ਦੀ ਪਤਨੀ ਅਤੇ ਪੁੱਤਰ ਨੇ ਆਰੋਪ ਲਗਾਇਆ ਕਿ ਉਸ ਨੇ ਜਾਣਬੁੱਝ ਕੇ ਨੇੜਲੇ ਹਸਪਤਾਲ ਵਿਚ ਜਾਣ ਤੋਂ ਪਰਹੇਜ਼ ਕੀਤਾ। ਐਫ.ਆਈ.ਆਰ. ਵਿਚ ਮ੍ਰਿਤਕ ਨਵਜੋਤ ਸਿੰਘ ਦੀ ਪਤਨੀ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਉਸ ਦਾ ਪਤਾ ਜਿੰਦਾ ਸੀ ਅਤੇ ਉਸ ਨੇ ਆਰੋਪੀ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਉਸ ਨੂੰ ਨੇੜਲੇ ਹਸਪਤਾਲ ਵਿਚ ਲੈ ਜਾਵੇ। ਪਰ ਗਗਨਪ੍ਰੀਤ ਕੌਰ ਨੇ ਉਸ ਦੀਆਂ ਦਲੀਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਮ੍ਰਿਤਕ ਨਵਜੋਤ ਸਿੰਘ ਦੇ ਪੁੱਤਰ ਨੇ ਆਰੋਪ ਲਗਾਇਆ ਕਿ ਜੇਕਰ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸ ਦੇ ਪਿਤਾ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਗਗਨਦੀਪ ਕੌਰ ਨੇ ਜਾਣਬੁੱਝ ਕੇ ਉਸ ਹਸਪਤਾਲ ਨੂੰ ਚੁਣਿਆ ਕਿਉਂਕਿ ਇਹ ਉਨ੍ਹਾਂ ਦੇ ਜਾਣਕਾਰ ਦਾ ਹਸਪਤਾਲ  ਸੀ। ਮੇਰੇ ਮਾਪਿਆਂ ਨੂੰ ਇੱਕ ਡਿਲੀਵਰੀ ਵੈਨ ’ਚ ਲਿਜਾਇਆ ਗਿਆ ਸੀ। ਜਦੋਂ ਮੇਰੀ ਮਾਂ ਨੂੰ ਹੋਸ਼ ਆਇਆ, ਤਾਂ ਉਹ ਯਾਤਰੀ ਸੀਟ ’ਤੇ ਸੀ ਅਤੇ ਜਦੋਂ ਉਸਨੇ ਪਿੱਛੇ ਮੁੜ ਕੇ ਦੇਖਿਆ, ਤਾਂ ਮੇਰੇ ਪਿਤਾ ਲੇਟੇ ਹੋਏ ਸਨ। ਉੱਥੇ ਲੋਕਾਂ ਨੇ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਮੌਤਾਂ ਬਹੁਤ ਘੱਟ ਹੁੰਦੀਆਂ ਹਨ। ਪਰ ਉਹ ਉਨ੍ਹਾਂ ਨੂੰ 20 ਕਿਲੋਮੀਟਰ ਦੂਰ ਇੱਕ ਹਸਪਤਾਲ ਲੈ ਗਏ, ਜੋ ਕਿ 2MW ਚਲਾ ਰਹੀ ਕੁੜੀ ਦਾ ਜਾਣਕਾਰ ਹਸਪਤਾਲ ਸੀ। ਉਸਦੇ ਪਤੀ ਨੂੰ ਵੀ ਉਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਗਗਨਪ੍ਰੀਤ ਕੌਰ ਅਤੇ ਉਸਦਾ ਪਤੀ, ਦੋਵੇਂ ਗੁਰੂਗ੍ਰਾਮ ਦੇ ਰਹਿਣ ਵਾਲੇ, ਹਾਦਸੇ ਵਿੱਚ ਜ਼ਖਮੀ ਹੋ ਗਏ ਸਨ ਅਤੇ ਇਸ ਸਮੇਂ ਇੱਕ ਹਸਪਤਾਲ ਵਿੱਚ ਦਾਖਲ ਹਨ। ਬੀਐਮਡਬਲਯੂ ਅਤੇ ਮੋਟਰਸਾਈਕਲ ਨੂੰ ਜ਼ਬਤ ਕਰ ਲਿਆ ਗਿਆ ਹੈ, ਅਤੇ ਇੱਕ ਫੋਰੈਂਸਿਕ ਟੀਮ ਨੇ ਹਾਦਸੇ ਵਾਲੀ ਥਾਂ ਦੀ ਜਾਂਚ ਕੀਤੀ ਹੈ। ਗਗਨਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਉਸਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਅਤੇ ਪੁਲਿਸ ਨੂੰ ਸੂਚਿਤ ਕੀਤਾ ਹੈ। ਅਦਾਲਤ ਇਸ ਮਾਮਲੇ ਦੀ ਸੁਣਵਾਈ 17 ਸਤੰਬਰ ਨੂੰ ਕਰੇਗੀ।